‘ਇੰਡੀਅਨ ਆਈਡਲ’ ਵਿਵਾਦ ’ਤੇ ਬੋਲੇ ਮਨੋਜ ਮੁੰਤਸ਼ਿਰ, ਕਿਹਾ– ‘ਪੈਸੇ ਲੈ ਕੇ ਬੁਰਾਈ ਕਰਨ ਨਾਲੋਂ ਚੰਗਾ, ਸ਼ੋਅ ’ਚ ਨਾ ਆਓ’

Monday, May 31, 2021 - 05:44 PM (IST)

‘ਇੰਡੀਅਨ ਆਈਡਲ’ ਵਿਵਾਦ ’ਤੇ ਬੋਲੇ ਮਨੋਜ ਮੁੰਤਸ਼ਿਰ, ਕਿਹਾ– ‘ਪੈਸੇ ਲੈ ਕੇ ਬੁਰਾਈ ਕਰਨ ਨਾਲੋਂ ਚੰਗਾ, ਸ਼ੋਅ ’ਚ ਨਾ ਆਓ’

ਮੁੰਬਈ (ਬਿਊਰੋ)– ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਨੂੰ ਲੈ ਕੇ ਵਿਵਾਦ ਭਖਦਾ ਨਜ਼ਰ ਆ ਰਿਹਾ ਹੈ। ‘ਇੰਡੀਅਨ ਆਈਡਲ’ ’ਚ ਕਿਸ਼ੋਰ ਕੁਮਾਰ ਸਪੈਸ਼ਲ ਐਪੀਸੋਡ ਤੋਂ ਬਾਅਦ ਦਿੱਗਜ ਗਾਇਕ-ਅਦਾਕਾਰ ਕਿਸ਼ੋਕ ਕੁਮਾਰ ਦੇ ਬੇਟੇ ਅਮਿਤ ਕੁਮਾਰ ਨੇ ਸ਼ੋਅ ’ਚ ਮੁਕਾਬਲੇਬਾਜ਼ਾਂ ਦੀ ਤਾਰੀਫ਼ ਕਰਨ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਸੀ।

ਉਨ੍ਹਾਂ ਦੇ ਇਸ ਖ਼ੁਲਾਸੇ ਨੇ ਇੰਡਸਟਰੀ ’ਚ ਤਹਿਲਕਾ ਮਚਾ ਦਿੱਤਾ ਸੀ। ਲੋਕ ਸ਼ੋਅ ਦੀ ਕਾਫੀ ਨਿੰਦਿਆ ਕਰ ਰਹੇ ਹਨ। ਅਮਿਤ ਦੇ ਬਿਆਨ ਤੋਂ ਬਾਅਦ ਕਈ ਹੋਰ ਸਿਤਾਰੇ ਇਸ ਮਾਮਲੇ ’ਤੇ ਆਪਣੀ ਰਾਏ ਰੱਖ ਚੁੱਕੇ ਹਨ। ਹੁਣ ਹਾਲ ਹੀ ’ਚ ਗਾਇਕ ਮਨੋਜ ਮੁੰਤਸ਼ਿਰ ਨੇ ਇਸ ਵਿਵਾਦ ’ਤੇ ਆਪਣੀ ਗੱਲ ਸਾਹਮਣੇ ਰੱਖੀ ਹੈ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕੀਤੀ ਆਯੁਰਵੈਦ ਦੀ ਹਿਮਾਇਤ, ਬਾਬਾ ਰਾਮਦੇਵ ਨੇ ਸਾਂਝੀ ਕੀਤੀ ਵੀਡੀਓ

ਮਨੋਜ ਨੇ ਅਮਿਤ ਕੁਮਾਰ ਵਲੋਂ ‘ਇੰਡੀਅਨ ਆਈਡਲ’ ਦੀ ਨਿੰਦਿਆ ਕੀਤੇ ਜਾਣ ’ਤੇ ਆਪਣੀ ਰਾਏ ਸਾਂਝੀ ਕੀਤੀ। ਉਨ੍ਹਾਂ ਕਿਹਾ, ‘ਜੇਕਰ ਅਮਿਤ ਕੁਮਾਰ ਨੇ ਬਾਹਰ ਆ ਕੇ ਸ਼ੋਅ ਦੀ ਬੁਰਾਈ ਕੀਤੀ ਤਾਂ ਉਸ ਨੂੰ ਪਹਿਲਾਂ ਹੀ ਸ਼ੋਅ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਸੀ। ਉਸ ਨੇ ਸ਼ੋਅ ਦਾ ਹਿੱਸਾ ਬਣਨ ਲਈ ਪੈਸੇ ਲਏ ਤੇ ਫਿਰ ਉਸੇ ਦੀ ਨਿੰਦਿਆ ਕੀਤੀ। ਜੋ ਅਮਿਤ ਕੁਮਾਰ ਨੇ ਕੀਤਾ, ਮੈਂ ਉਹ ਨਹੀਂ ਕਰਦਾ।’

ਮਨੋਜ ਨੇ ਅੱਗੇ ਕਿਹਾ, ‘ਜੇਕਰ ਮੈਂ ਅਮਿਤ ਕੁਮਾਰ ਦੀ ਜਗ੍ਹਾ ਹੁੰਦਾ ਤੇ ਸ਼ੋਅ ’ਚ ਹੋ ਰਹੀ ਪ੍ਰਕਿਰਿਆ ਤੋਂ ਖੁਸ਼ ਨਾ ਹੁੰਦਾ ਤਾਂ ਮੈਂ ਸ਼ੋਅ ਦੇ ਨਿਰਮਾਤਾਵਾਂ ਨੂੰ ਕਹਿ ਦਿੰਦਾ ਕਿ ਮੈਂ ਸ਼ੋਅ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ।’

ਇਹ ਖ਼ਬਰ ਵੀ ਪੜ੍ਹੋ : ਵਾਈ-ਫਾਈ ਵਾਲਾ ਆਟੋ-ਰਿਕਸ਼ਾ ਲੈ ਜਦੋਂ ਪ੍ਰਸ਼ੰਸਕ ਪਹੁੰਚਿਆ ਸੰਨੀ ਦਿਓਲ ਦੇ ਦਫ਼ਤਰ, ਅਧੂਰੀ ਰਹਿ ਗਈ ਖਵਾਹਿਸ਼

ਮਨੋਜ ਨੇ ‘ਇੰਡੀਅਨ ਆਈਡਲ’ ਦੇ ਮੁਕਾਬਲੇਬਾਜ਼ ਸ਼ਨਮੁਖਪ੍ਰਿਆ ਤੇ ਮੁਹੰਮਦ ਦਾਨਿਸ਼ ਨੂੰ ਲੈ ਕੇ ਵੀ ਆਪਣੀ ਰਾਏ ਸਾਂਝੀ ਕੀਤੀ ਹੈ। ਉਸ ਨੇ ਕਿਹਾ ਕਿ ਸ਼ਨਮੁਖਪ੍ਰਿਆ ਦੀ ਪੇਸ਼ਕਾਰੀ ਉਸ ਨੂੰ ਪਸੰਦ ਹੈ ਤੇ ਦਾਨਿਸ਼ ਵੀ ਵਧੀਆ ਗਾਉਂਦਾ ਹੈ।

ਮਨੋਜ ਤੋਂ ਪਹਿਲਾਂ ਅਨੁਰਾਧਾ ਪੌਡਵਾਲ, ਸੁਨਿਧੀ ਚੌਹਾਨ, ਅਭਿਜੀਤ ਸਾਵੰਤ, ਸੋਨੂੰ ਨਿਗਮ, ਆਦਿਤਿਆ ਨਾਰਾਇਣ ਨੇ ਵੀ ਇਸ ਵਿਵਾਦ ’ਤੇ ਆਪਣਾ ਪੱਖ ਰੱਖਿਆ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News