ਮੁਨੱਵਰ ਦੇ ਕਿੱਸ ਵਾਲੇ ਬਿਆਨ ’ਤੇ ਭੜਕੀ ਮੰਨਾਰਾ ਚੋਪੜਾ, ਕਿਹਾ– ‘ਜਨਤਕ ਤੌਰ ’ਤੇ ਮੰਗੇ ਮੁਆਫ਼ੀ...’

Thursday, Feb 01, 2024 - 05:12 PM (IST)

ਮੁਨੱਵਰ ਦੇ ਕਿੱਸ ਵਾਲੇ ਬਿਆਨ ’ਤੇ ਭੜਕੀ ਮੰਨਾਰਾ ਚੋਪੜਾ, ਕਿਹਾ– ‘ਜਨਤਕ ਤੌਰ ’ਤੇ ਮੰਗੇ ਮੁਆਫ਼ੀ...’

ਮੁੰਬਈ (ਬਿਊਰੋ)– ਅਦਾਕਾਰਾ ਮੰਨਾਰਾ ਚੋਪੜਾ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹੈ। ਮੰਨਾਰਾ ‘ਬਿੱਗ ਬੌਸ 17’ ’ਚ ਨਜ਼ਰ ਆਈ ਸੀ। ਉਹ ਸ਼ੋਅ ’ਚ ਦੂਜੀ ਰਨਰਅੱਪ ਰਹੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਮੰਨਾਰਾ ਲਗਾਤਾਰ ਇੰਟਰਵਿਊਜ਼ ਕਰ ਰਹੀ ਹੈ। ਹੁਣ ਉਸ ਨੇ ਮੁਨੱਵਰ ਫਾਰੂਕੀ ਨੂੰ ਕਿੱਸ ਕਰਨ ਦੇ ਦੋਸ਼ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਿੱਸ ਬਾਰੇ ਸੁਣ ਕੇ ਮੰਨਾਰਾ ਕਾਫੀ ਹੈਰਾਨ ਰਹਿ ਗਈ।

‘ਮੁਨੱਵਰ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ’
ਮੰਨਾਰਾ ਚੋਪੜਾ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦਿਆਂ ਮੁਨੱਵਰ ਦੇ ਕਿੱਸ ਕਰਨ ਦੇ ਇਲਜ਼ਾਮ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘‘ਹੇ ਭਗਵਾਨ। ਇਹ ਇਕ ਬਹੁਤ ਹੀ ਅਜੀਬ ਬਿਆਨ ਹੈ। ਅਜਿਹੀ ਕੋਈ ਫੁਟੇਜ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਉਹ ਕਿਸ ਸੰਦਰਭ ’ਚ ਇਹ ਕਹਿ ਰਿਹਾ ਹੈ ਪਰ ਜੇਕਰ ਉਸ ਨੇ ਅਜਿਹਾ ਕਿਹਾ ਹੈ ਤਾਂ ਉਸ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

ਦੱਸ ਦੇਈਏ ਕਿ ਗਰੈਂਡ ਫਿਨਾਲੇ ਤੋਂ ਪਹਿਲਾਂ ਮੁਨੱਵਰ ਨੇ ਅੰਕਿਤਾ ਲੋਖੰਡੇ ਨੂੰ ਦੱਸਿਆ ਸੀ ਕਿ ਦੀਵਾਲੀ ’ਤੇ ਮੰਨਾਰਾ ਨੇ ਉਸ ਨੂੰ ਕਿੱਸ ਕੀਤੀ ਸੀ। ਇਸ ਨਾਲ ਉਹ ਅਸਹਿਜ ਹੋ ਗਿਆ। ਇਸ ਤੋਂ ਇਲਾਵਾ ਮੁਨੱਵਰ ਨੇ ਇਹ ਵੀ ਮੰਨਿਆ ਸੀ ਕਿ ਉਸ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਸੀ। ਮੁਨੱਵਰ ਨੇ ਕਿਹਾ ਸੀ, ‘‘ਮੈਂ ਉਸ ਨੂੰ ਇਹ ਨਹੀਂ ਕਹਿਣਾ ਚਾਹੁੰਦਾ ਸੀ ਕਿਉਂਕਿ ਉਹ ਇਸ ਨਾਲ ਅਜੀਬ ਮਹਿਸੂਸ ਕਰੇਗੀ।’’

ਮੁਨੱਵਰ ਤੇ ਮੰਨਾਰਾ ਦੀ ਦੋਸਤੀ
ਮੁਨੱਵਰ ਤੇ ਮੰਨਾਰਾ ਦੀ ਗੱਲ ਕਰੀਏ ਤਾਂ ਸ਼ੋਅ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਵਿਚਾਲੇ ਕਾਫ਼ੀ ਚੰਗਾ ਰਿਸ਼ਤਾ ਦੇਖਣ ਨੂੰ ਮਿਲਿਆ। ਉਨ੍ਹਾਂ ਦੀ ਦੋਸਤੀ ਨੂੰ ਲੈ ਕੇ ਕਾਫ਼ੀ ਚਰਚਾ ਹੋਈ। ਹਾਲਾਂਕਿ ਸ਼ੋਅ ਦੇ ਵਿਚਕਾਰ ਹੀ ਦੋਵਾਂ ਵਿਚਾਲੇ ਦੂਰੀ ਵਧਣ ਲੱਗੀ। ਉਨ੍ਹਾਂ ਵਿਚਕਾਰ ਲੜਾਈ-ਝਗੜਾ ਵੀ ਸ਼ੁਰੂ ਹੋ ਗਿਆ। ਆਖਰੀ ਪਲ ਤੱਕ ਮੰਨਾਰਾ ਤੇ ਮੁਨੱਵਰ ਨੇ ਆਪਸ ’ਚ ਸੀਮਾ ਤੈਅ ਕੀਤੀ।

ਤੁਹਾਨੂੰ ਦੱਸ ਦੇਈਏ ਕਿ ‘ਬਿੱਗ ਬੌਸ 17’ ਦਾ ਗਰੈਂਡ ਫਿਨਾਲੇ 28 ਜਨਵਰੀ ਨੂੰ ਹੋਇਆ ਸੀ। ਸ਼ੋਅ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ। ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਸ਼ੋਅ ਦੇ ਜੇਤੂ ਬਣੇ। ਸ਼ੋਅ ਤੋਂ ਬਾਹਰ ਆਉਂਦਿਆਂ ਹੀ ਮੁਨੱਵਰ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਡੋਂਗਰੀ ਗਏ।

ਅੰਕਿਤਾ-ਮੰਨਾਰਾ ਦੀ ਦਰਾਰ
ਉਥੇ ਹੀ ਮੰਨਾਰਾ ਨੇ ਅੰਕਿਤਾ ਲੋਖੰਡੇ ਨੂੰ ਪਿੱਛੇ ਛੱਡ ਕੇ ਟਾਪ 3 ’ਚ ਜਗ੍ਹਾ ਬਣਾਈ ਹੈ। ਸ਼ੋਅ ’ਚ ਅੰਕਿਤਾ ਤੇ ਮੰਨਾਰਾ ਵਿਚਾਲੇ ਕਦੇ ਕੋਈ ਰਿਸ਼ਤਾ ਨਹੀਂ ਸੀ। ਅੰਕਿਤਾ ਨੂੰ ਮੰਨਾਰਾ ਬਿਲਕੁਲ ਵੀ ਪਸੰਦ ਨਹੀਂ ਸੀ। ਅੰਕਿਤਾ ਤੇ ਮੰਨਾਰਾ ਦੇ ਕਾਰਨ ਮੁਨੱਵਰ ਵੀ ਵਿਚਾਲੇ ਫਸ ਗਿਆ ਸੀ ਕਿਉਂਕਿ ਮੁਨੱਵਰ ਦੀ ਦੋਵਾਂ ਨਾਲ ਚੰਗੀ ਸਾਂਝ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News