ਹੁਣ ਦ੍ਰੋਪਦੀ ਬਣਨਾ ਚਾਹੁੰਦੀ ਹੈ ਮੱਲਿਕਾ ਸ਼ੇਰਾਵਤ

Monday, Aug 03, 2015 - 10:34 PM (IST)

ਹੁਣ ਦ੍ਰੋਪਦੀ ਬਣਨਾ ਚਾਹੁੰਦੀ ਹੈ ਮੱਲਿਕਾ ਸ਼ੇਰਾਵਤ
ਮੁੰਬਈ- ਬਾਲੀਵੁੱਡ ''ਚ ਅੱਜਕਲ ਬਾਇਓਪਿਕ ਦਾ ਟ੍ਰੈਂਡ ਕਾਫੀ ਚੱਲ ਰਿਹਾ ਹੈ ਤੇ ਹੁਣ ਜੇਕਰ ਮੱਲਿਕਾ ਸ਼ੇਰਾਵਤ ਇਸ ਰਾਹ ''ਤੇ ਚੱਲਦੀ ਹੈ ਤਾਂ ਉਹ ਦ੍ਰੋਪਦੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਇਕ ਇਵੈਂਟ ਦੌਰਾਨ ਮੱਲਿਕਾ ਕੋਲੋਂ ਪੁੱਛਿਆ ਗਿਆ ਕਿ ਉਹ ਕਿਸ ਕਿਰਦਾਰ ਦੀ ਬਾਇਓਪਿਕ ਕਰਨਾ ਚਾਹੇਗੀ। ਇਸ ਸਵਾਲ ਦੇ ਜਵਾਬ ''ਚ ਉਸ ਨੇ ਕਿਹਾ, ''ਦ੍ਰੋਪਦੀ... ਕਿਉਂਕਿ ਉਹ ਇਕ ਪੁਰਾਣਾ ਚਰਿੱਤਰ ਹੈ। ਉਹ ਬਹੁਤ ਸ਼ਕਤੀਸ਼ਾਲੀ ਮਹਿਲਾ ਸੀ ਤੇ ਮੇਰੇ ਮਨ ''ਚ ਉਹ ਕਾਫੀ ਮਜ਼ਬੂਤ ਹੈ।''
ਵੱਡੇ ਪਰਦੇ ''ਤੇ ਆਖਰੀ ਵਾਰ ਮੱਲਿਕਾ ਨੂੰ ਕੇ. ਸੀ. ਬੋਕਾਡੀਆ ਦੀ ਡਰਟੀ ਪਾਲੀਟਿਕਸ ''ਚ ਦੇਖਿਆ ਗਿਆ ਸੀ। ਅਗਾਮੀ ਯੋਜਨਾਵਾਂ ਬਾਰੇ ਗੱਲਬਾਤ ਕਰਦਿਆਂ ਮੱਲਿਕਾ ਨੇ ਕਿਹਾ ਕਿ ਉਸ ਨੂੰ ਬਹੁਤ ਸਾਰੇ ਆਫਰ ਮਿਲ ਰਹੇ ਹਨ ਪਰ ਉਹ ਸਹੀ ਸਕ੍ਰਿਪਟ ਤੇ ਸਹੀ ਫਿਲਮ ਚੁਣਨ ਲਈ ਸੁਚੇਤ ਰਹਿਣਾ ਚਾਹੁੰਦੀ ਹੈ।

Related News