‘ਹੀਰੋ ਰਾਤ ਦੇ 3 ਵਜੇ ਵੀ ਸੱਦੇ ਤਾਂ ਜਾਣਾ ਪਵੇਗਾ’, ਮੱਲਿਕਾ ਸ਼ੇਰਾਵਤ ਨੇ ਖੋਲ੍ਹੇ ਬਾਲੀਵੁੱਡ ਦੇ ਗੰਦੇ ਰਾਜ਼

Tuesday, Aug 02, 2022 - 11:08 AM (IST)

‘ਹੀਰੋ ਰਾਤ ਦੇ 3 ਵਜੇ ਵੀ ਸੱਦੇ ਤਾਂ ਜਾਣਾ ਪਵੇਗਾ’, ਮੱਲਿਕਾ ਸ਼ੇਰਾਵਤ ਨੇ ਖੋਲ੍ਹੇ ਬਾਲੀਵੁੱਡ ਦੇ ਗੰਦੇ ਰਾਜ਼

ਮੁੰਬਈ (ਬਿਊਰੋ)– ਬੋਲਡ ਐਂਡ ਬਿਊਟੀਫੁੱਲ ਮੱਲਿਕਾ ਸ਼ੇਰਾਵਤ ਦਾ ਹਰ ਅੰਦਾਜ਼ ਖ਼ਾਸ ਹੈ। ਫ਼ਿਲਮਾਂ ’ਚ ਇੰਟੀਮੇਟ ਸੀਨਜ਼ ਦੇ ਕੇ ਸੁਰਖ਼ੀਆਂ ’ਚ ਰਹਿਣ ਵਾਲੀ ਮੱਲਿਕਾ ਸ਼ੇਰਾਵਤ ਅਸਲ ਜ਼ਿੰਦਗੀ ’ਚ ਦਬੰਗ ਐਟੀਚਿਊਡ ਰੱਖਦੀ ਹੈ। ਬੀਤੇ ਕੁਝ ਦਿਨਾਂ ਤੋਂ ਮੱਲਿਕਾ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਅਦਾਕਾਰਾ ਲਗਾਤਾਰ ਇੰਡਸਟਰੀ ਦੇ ਗੰਦੇ ਰਾਜ਼ ਦੁਨੀਆ ਦੇ ਸਾਹਮਣੇ ਖੋਲ੍ਹ ਰਹੀ ਹੈ। ਹੁਣ ਇਕ ਵਾਰ ਮੁੜ ਮੱਲਿਕਾ ਸ਼ੇਰਾਵਤ ਨੇ ਕੁਝ ਅਜਿਹਾ ਕਹਿ ਦਿੱਤਾ ਹੈ, ਜਿਸ ਦੀ ਖ਼ੂਬ ਚਰਚਾ ਹੋ ਰਹੀ ਹੈ।

ਮੱਲਿਕਾ ਸ਼ੇਰਾਵਤ ਨੇ ਹੁਣ ਆਪਣੇ ਨਵੇਂ ਇੰਟਰਵਿਊ ’ਚ ਇਕ ਵਾਰ ਮੁੜ ਇੰਡਸਟਰੀ ਦੇ ਕਾਲੇ ਸੱਚ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਹੈ। ਮੱਲਿਕਾ ਨੇ ਇੰਟਰਵਿਊ ’ਚ ਹੋਣ ਵਾਲੇ ਕਾਸਟਿੰਗ ਕਾਊਚ ’ਤੇ ਗੱਲਬਾਤ ਕੀਤੀ ਤੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੰਪ੍ਰੋਮਾਈਜ਼ ਕਰਨ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਦੇ ਹੱਥੋਂ ਕਈ ਪ੍ਰਾਜੈਕਟਸ ਨਿਕਲ ਗਏ।

ਮੱਲਿਕਾ ਸ਼ੇਰਾਵਤ ਨੇ ਕਿਹਾ, ‘‘ਸਾਰੇ ਏ-ਲਿਸਟ ਹੀਰੋਜ਼ ਨੇ ਮੇਰੇ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਮੈਂ ਕੰਪ੍ਰੋਮਾਈਜ਼ ਨਹੀਂ ਕਰ ਰਹੀ ਸੀ। ਉਨ੍ਹਾਂ ਨੂੰ ਉਹੀ ਅਦਾਕਾਰਾ ਪਸੰਦ ਹੁੰਦੀ ਹੈ, ਜਿਸ ਨੂੰ ਉਹ ਕੰਟਰੋਲ ਕਰ ਸਕਦੇ ਹਨ ਤੇ ਜੋ ਉਨ੍ਹਾਂ ਨਾਲ ਕੰਪ੍ਰੋਮਾਈਜ਼ ਕਰ ਲੈਂਦੀ ਹੈ ਪਰ ਮੈਂ ਅਜਿਹੀ ਨਹੀਂ ਹਾਂ। ਇਹ ਮੇਰੀ ਪਰਸਨੈਲਿਟੀ ਨਹੀਂ ਹੈ।’’

ਇਹ ਖ਼ਬਰ ਵੀ ਪੜ੍ਹੋ : ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੀ ਉਠੀ ਮੰਗ, ਕਰੀਨਾ ਕਪੂਰ ਤੇ ਆਮਿਰ ਖ਼ਾਨ ਨੇ ਦਿੱਤੀ ਇਹ ਪ੍ਰਤੀਕਿਰਿਆ

ਮੱਲਿਕਾ ਨੇ ਅੱਗੇ ਕਿਹਾ, ‘‘ਮੈਂ ਖ਼ੁਦ ਨੂੰ ਕਿਸੇ ਦੀ ਖਵਾਹਿਸ਼ ਦੇ ਹਿਸਾਬ ਨਾਲ ਨਹੀਂ ਚਲਾ ਸਕਦੀ। ਜੇਕਰ ਕੋਈ ਹੀਰੋ ਰਾਤ ਦੇ 3 ਵਜੇ ਤੁਹਾਨੂੰ ਕਾਲ ਕਰਕੇ ਕਹੇ ਕਿ ਮੇਰੇ ਘਰ ਆਓ ਤਾਂ ਤੁਹਾਨੂੰ ਜਾਣਾ ਪਵੇਗਾ, ਜੇਕਰ ਤੁਸੀਂ ਸਰਕਲ ਦਾ ਹਿੱਸਾ ਹੋ ਤੇ ਉਨ੍ਹਾਂ ਨਾਲ ਫ਼ਿਲਮ ਕਰ ਰਹੇ ਹੋ। ਜੇਕਰ ਤੁਸੀਂ ਨਹੀਂ ਜਾਂਦੇ ਤਾਂ ਸਮਝ ਲਓ ਕਿ ਤੁਸੀਂ ਫ਼ਿਲਮ ’ਚੋਂ ਬਾਹਰ ਹੋ।’’

ਮੱਲਿਕਾ ਸ਼ੇਰਾਵਤ ਨੇ ਕੁਝ ਸਮਾਂ ਪਹਿਲਾਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਸੀ। ਮੱਲਿਕਾ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਦੇ ਬੋਲਡ ਤੇ ਇੰਟੀਮੇਟ ਸੀਨਜ਼ ਉਹ ਸਾਲ 2004 ’ਚ ਆਪਣੀ ਫ਼ਿਲਮ ‘ਮਰਡਰ’ ’ਚ ਕਰ ਚੁੱਕੀ ਹੈ, ਉਹ ਦੀਪਿਕਾ ਨੇ ਹੁਣ ਕੀਤੇ ਹਨ ਤੇ ਉਸ ਦੀ ਤਾਰੀਫ਼ ਵੀ ਹੋਈ ਪਰ ਜਦੋਂ ਮੱਲਿਕਾ ਨੇ ਅਜਿਹੇ ਸੀਨਜ਼ ਕੀਤੇ ਸਨ ਤਾਂ ਉਸ ਲਈ ਗਲਤ ਗੱਲਾਂ ਆਖੀਆਂ ਗਈਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News