ਚਿਦੰਬਰਮ ਫੈਂਟਮ ਸਟੂਡੀਓ ਨਾਲ ਹਿੰਦੀ ਫਿਲਮ ਇੰਡਸਟਰੀ ’ਚ ਰੱਖ ਰਹੇ ਕਦਮ

Thursday, Jul 18, 2024 - 10:49 AM (IST)

ਚਿਦੰਬਰਮ ਫੈਂਟਮ ਸਟੂਡੀਓ ਨਾਲ ਹਿੰਦੀ ਫਿਲਮ ਇੰਡਸਟਰੀ ’ਚ ਰੱਖ ਰਹੇ ਕਦਮ

ਮੁੰਬਈ (ਬਿਊਰੋ) - ਮਲਿਆਲਮ ਸਿਨੇਮਾ ਵਿਚ ਆਪਣੇ ਸ਼ਾਨਦਾਰ ਨਿਰਦੇਸ਼ਨ ਲਈ ਮਸ਼ਹੂਰ ਚਿਦੰਬਰਮ ਹੁਣ ਹਿੰਦੀ ਫਿਲਮ ਇੰਡਸਟਰੀ ’ਚ ਵੀ ਆਪਣੀ ਛਾਪ ਛੱਡਣ ਲਈ ਤਿਆਰ ਹਨ। ਉਹ ਫੈਂਟਮ ਸਟੂਡੀਓਜ਼ ਦੇ ਸਹਿਯੋਗ ਨਾਲ ਇਕ ਦਿਲਚਸਪ ਨਵੇਂ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ। ਫੈਂਟਮ ਸਟੂਡੀਓਜ਼ ਦੀ ਸੀ. ਈ. ਓ ਸ੍ਰਿਸ਼ਟੀ ਬਹਿਲ ਨੇ ਅਧਿਕਾਰਤ ਤੌਰ ’ਤੇ ਇਸ ਸਾਂਝੇਦਾਰੀ ਦਾ ਐਲਾਨ ਕੀਤਾ ਹੈ, ਜੋ ਕਿ ਫੈਂਟਮ ਸਟੂਡੀਓਜ਼ ਦੇ ਨਿਰਦੇਸ਼ਕ ਤੇ ਪ੍ਰੋਡਕਸ਼ਨ ਕੰਪਨੀ ਦੋਵਾਂ ਲਈ ਨਵੇਂ ਸਿਰਜਣਾਤਮਕ ਖੇਤਰਾਂ ਵਿਚ ਇਕ ਵੱਡਾ ਕਦਮ ਹੈ। 

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੋਸ਼ਲ ਮੀਡੀਆ Influencer ਦੀ ਦਰਦਨਾਕ ਮੌਤ, ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗੀ

ਇਸ ਸਹਿਯੋਗ ਨੂੰ ਲੈ ਕੇ ਉਤਸਾਹ ਜ਼ਾਹਰ ਕਰਦੇ ਹੋਏ ਸ੍ਰਿਸ਼ਟੀ ਬਹਿਲ ਨੇ ਕਿਹਾ ਹੈ ਕਿ ਅਸੀਂ ਚਿਦੰਬਰਮ ਦਾ ਫੈਂਟਮ ਪਰਿਵਾਰ ਵਿੱਚ ਸਵਾਗਤ ਕਰਦੇ ਹੋਏ ਬਹੁਤ ਖੁਸ਼ ਹਾਂ। ਚਿਦੰਬਰਮ ਸਾਡੇ ਨਾਲ ਕੰਮ ਕਰਨ ਲਈ ਸੰਪੂਰਨ ਵਿਅਕਤੀ ਹਨ। ਆਪਣੀ ਉਤਸੁਕਤਾ ਜ਼ਾਹਰ ਕਰਦੇ ਹੋਏ ਚਿਦੰਬਰਮ ਨੇ ਕਿਹਾ ਹੈ ਕਿ ਮੈਂ ਹਿੰਦੀ ਮੇਨਸਟ੍ਰੀਮ ਸਿਨੇਮਾ ’ਚ ਕਦਮ ਰੱਖਣ ਲਈ ਉਤਸ਼ਾਹਿਤ ਹਾਂ ਪਰ ‘ਮੰਜੁਮੇਲ ਬੁਆਇਜ਼’ ਹਮੇਸ਼ਾ ਇਕ ਵਿਸ਼ੇਸ਼ ਸਥਾਨ ਰੱਖੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News