ਮਲਿਆਲਮ ਫ਼ਿਲਮ ਇੰਡਸਟਰੀ ਨੂੰ ਝਟਕਾ, ਅਦਾਕਾਰ ਪੀ. ਬਾਲਾਚੰਦਰਨ ਦਾ ਦਿਹਾਂਤ

04/05/2021 12:32:14 PM

ਨਵੀਂ ਦਿੱਲੀ : ਮਲਿਆਲਮ ਅਦਾਕਾਰ, ਨਾਟਕਕਾਰ ਤੇ ਲੇਖਕ ਪੀ. ਬਾਲਾਚੰਦਰਨ ਦਾ 62 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਮਲਿਆਲਮ ਸਿਨੇਮਾ ਤੇ ਸਾਹਿਤ ਜਗਤ 'ਚ ਆਪਣੇ ਯੋਗਦਾਨ ਲਈ ਉਹ ਹਮੇਸ਼ਾ ਯਾਦ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਉਹ ਪਿਛਲੇ ਕਾਫ਼ੀ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਤੜਕੇ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ।

ਦੱਸ ਦਈਏ ਕਿ ਪਦਮਨਾਭਨ ਬਾਲਾਚੰਦਰਨ ਨਈਅਰ ਦਾ ਜਨਮ 2 ਫਰਵਰੀ, 1952 ਨੂੰ ਕੇਰਲ ਦੇ ਇਕ ਪਿੰਡ 'ਚ ਪਦਮਨਾਭਨ ਪਿੱਲਈ ਤੇ ਸਰਸਵਤੀ ਭਾਈ ਦੇ ਘਰ ਹੋਇਆ। ਮਲਿਆਲਮ ਫਿਲਮ ਇੰਡਸਟਰੀ 'ਚ ਉਨ੍ਹਾਂ ਸਕ੍ਰੀਨਰਾਈਟਰ ਦੇ ਨਾਲ-ਨਾਲ ਅਦਾਕਾਰ ਵਜੋਂ ਵੀ ਕੰਮ ਕੀਤਾ।

ਰਿਚਰਡ ਐਟਨਬਰੋ ਦੀ 1982 'ਚ ਆਈ ਫ਼ਿਲਮ 'ਗਾਂਧੀ' ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ 'ਤ੍ਰਿਵੇਂਦਰਮ ਲਾਜ', 'ਥੈਂਕਸ ਯੂ', 'ਸਾਇਲੈਂਸ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਏ। ਉਨ੍ਹਾਂ 'ਅੰਕਲ ਬਨ', 'ਕੱਲੂ ਕੋਂਦਰੂ' ਤੇ 'ਪੁਲਿਸ' ਸਮੇਤ ਕਈ ਫ਼ਿਲਮਾਂ ਦੀ ਸਕ੍ਰਿਪਟ ਲਿਖੀ।


sunita

Content Editor

Related News