ਮਸ਼ਹੂਰ ਸਿਨੇਮੈਟੋਗ੍ਰਾਫਰ ਗੰਗੂ ਰਾਮਸੇ ਦਾ ਦਿਹਾਂਤ

Monday, Apr 08, 2024 - 12:41 PM (IST)

ਮਸ਼ਹੂਰ ਸਿਨੇਮੈਟੋਗ੍ਰਾਫਰ ਗੰਗੂ ਰਾਮਸੇ ਦਾ ਦਿਹਾਂਤ

ਮੁੰਬਈ (ਭਾਸ਼ਾ) - ਮਸ਼ਹੂਰ ਸਿਨੇਮੈਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਗੰਗੂ ਰਾਮਸੇ ਦਾ ਦਿਹਾਂਤ ਹੋ ਗਿਆ ਹੈ। ਉਹ 83 ਸਾਲ ਦੇ ਸਨ। ਗੰਗੂ ਰਾਮਸੇ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੇ ਐਤਵਾਰ ਸਵੇਰੇ ਇਥੋਂ ਦੇ ਇਕ ਹਸਪਤਾਲ ’ਚ ਆਖਰੀ ਸਾਹ ਲਿਆ। ਗੰਗੂ ਰਾਮਸੇ ‘ਰਾਮਸੇ ਬ੍ਰਦਰਜ਼’ ਦੇ 7 ਮੈਂਬਰਾਂ ’ਚੋਂ ਇਕ ਸਨ, ਜਿਨ੍ਹਾਂ ਨੂੰ ‘ਪੁਰਾਣੀ ਹਵੇਲੀ’ ਅਤੇ ‘ਤਹਿਖਾਨਾ’ ਵਰਗੀਆਂ ਮਸ਼ਹੂਰ ਡਰਾਉਣੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਪਰਿਵਾਰ ਮੁਤਾਬਕ ਗੰਗੂ ਰਾਮਸੇ ਪਿਛਲੇ ਇਕ ਮਹੀਨੇ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ।

ਇਹ ਵੀ ਪੜ੍ਹੋ : ਗੀਤਕਾਰ ਜਾਨੀ ਦੀਆਂ ਪੁੱਤਰ ਨਾਲ ਤਸਵੀਰਾਂ ਵਾਇਰਲ, ਪਿਓ-ਪੁੱਤ ਦੀ ਬੌਡਿੰਗ ਨੇ ਖਿੱਚਿਆ ਸਭ ਦਾ ਧਿਆਨ

ਗੰਗੂ ਰਾਮਸੇ ਦੇ ਪਰਿਵਾਰ ਨੇ ਇਕ ਬਿਆਨ ’ਚ ਕਿਹਾ, “ਬਹੁਤ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਰਾਮਸੇ ਬ੍ਰਦਰਜ਼ ’ਚੋਂ ਇਕ ਮਸ਼ਹੂਰ ਸਿਨੇਮੈਟੋਗ੍ਰਾਫਰ, ਫਿਲਮ ਨਿਰਮਾਤਾ ਅਤੇ ਐੱਫ. ਯੂ. ਰਾਮਸੇ ਦੇ ਦੂਸਰੇ ਵੱਡੇ ਬੇਟੇ ਗੰਗੂ ਰਾਮਸੇ ਦਾ ਅੱਜ ਸਵੇਰੇ 8 ਵਜੇ ਦਿਹਾਂਤ ਹੋ ਗਿਆ। ਉਹ ਪਿਛਲੇ ਇਕ ਮਹੀਨੇ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News