ਸਾਊਥ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਅਨਿਲ ਦੀ ਪਾਣੀ ''ਚ ਡੁੱਬਣ ਨਾਲ ਮੌਤ

Saturday, Dec 26, 2020 - 02:37 PM (IST)

ਸਾਊਥ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਅਨਿਲ ਦੀ ਪਾਣੀ ''ਚ ਡੁੱਬਣ ਨਾਲ ਮੌਤ

ਮੁੰਬਈ (ਬਿਊਰੋ) : ਸਾਊਥ ਫ਼ਿਲਮ ਇੰਡਸਟਰੀ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਲਿਆਲਮ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਨਿਲ ਨੇਦੁਮੰਗੜ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਦਾਸ ਕਰ ਦਿੱਤਾ ਹੈ। ਕ੍ਰਿਸਮਸ ਦੇ ਮੌਕੇ 'ਤੇ ਅਦਾਕਾਰ ਦਾ ਤੁਰ ਜਾਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਨਿਰਾਸ਼ਾਜਨਕ ਚੀਜ਼ ਹੈ। ਦਰਅਸਲ, ਅਨਿਲ ਸ਼ੂਟਿੰਗ ਕਰਕੇ ਬਾਹਰ ਸੀ ਅਤੇ ਉਹ ਦੋਸਤਾਂ ਨਾਲ ਕੁਝ ਸਮਾਂ ਬਿਤਾਉਣ ਲਈ ਨੇੜਲੇ ਤਲਾਬ 'ਤੇ ਚਲਾ ਗਿਆ ਸੀ, ਜਿਥੇ ਨਹਾਉਂਦੇ ਸਮੇਂ ਉਹ ਪਾਣੀ 'ਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ।

ਦੱਸ ਦਈਏ ਕਿ ਉਹ ਸ਼ੂਟਿੰਗ ਦੇ ਸਿਲਸਿਲੇ 'ਚ ਕੁਝ ਸਮੇਂ ਲਈ ਥੋਦੂਪੁਜਾ 'ਚ ਸੀ। ਉਸ ਨੇ ਕੰਮ ਤੋਂ ਬਰੇਕ ਲੈ ਲਈ ਅਤੇ ਆਪਣੇ ਕੁਝ ਦੋਸਤਾਂ ਨਾਲ ਗਿਆ। ਇਸ ਅਦਾਕਾਰ ਨੇ ਆਪਣੇ ਕਰੀਅਰ 'ਚ ਅਜੇ ਤਕ ਕੁਝ ਫ਼ਿਲਮਾਂ 'ਚ ਹੀ ਕੰਮ ਕੀਤਾ ਸੀ, ਉਸ ਦੀ ਚੰਗੀ ਫੈਨ ਫਾਲੋਇੰਗ ਸੀ।

ਦੱਸ ਦਈਏ ਕਿ ਫ਼ਿਲਮ 'ਅਯਾਪਨਮ ਕੋਸ਼ਿਅਮ' 'ਚ ਉਸ ਦਾ ਕਿਰਦਾਰ ਉਸ ਦੇ ਮਨਪਸੰਦ ਕਿਰਦਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਸਾਚੇ ਸਨ, ਜਿਨ੍ਹਾਂ ਦੀ ਬਦਕਿਸਮਤੀ ਨਾਲ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਆਪਣੇ ਸਨਮਾਨ 'ਚ ਅਤੇ ਨਿਰਦੇਸ਼ਕ ਦੇ ਜਨਮਦਿਨ ਮੌਕੇ 'ਤੇ ਅਦਾਕਾਰ ਅਨਿਲ ਨੇ ਇਕ ਪੋਸਟ ਦੇ ਜ਼ਰੀਏ ਕਿਹਾ ਕਿ ਉਹ ਨਿਰਦੇਸ਼ਕ ਨਾਲ ਆਪਣੀ ਕਵਰ ਤਸਵੀਰ ਨਹੀਂ ਹਟਾਏਗਾ ਪਰ ਅਫ਼ਸੋਸ ਇਸ ਪੋਸਟ ਤੋਂ ਕੁਝ ਸਮੇਂ ਬਾਅਦ, ਅਦਾਕਾਰ ਦੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News