22 ਸਾਲ ਬਾਅਦ ਟਰੇਨ ''ਤੇ ਚੜ੍ਹ ਮਲਾਇਕਾ ਅਰੋੜਾ ਨੇ ਕੀਤਾ ਅਜਿਹਾ ਕੰਮ, ਛਿੜੀ ਹਰ ਪਾਸੇ ਚਰਚਾ

Thursday, Nov 26, 2020 - 11:58 AM (IST)

22 ਸਾਲ ਬਾਅਦ ਟਰੇਨ ''ਤੇ ਚੜ੍ਹ ਮਲਾਇਕਾ ਅਰੋੜਾ ਨੇ ਕੀਤਾ ਅਜਿਹਾ ਕੰਮ, ਛਿੜੀ ਹਰ ਪਾਸੇ ਚਰਚਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਨੂੰ ਲੈ ਕੇ ਜਾਣੀ ਜਾਂਦੀ ਹੈ। ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਅਰੋੜਾ ਦਾ ਇਕ ਡਾਂਸ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ 22 ਸਾਲ ਤੋਂ ਬਾਅਦ ਇਕ ਵਾਰ ਫਿਰ ਟ੍ਰੇਨ 'ਤੇ ਚੜ੍ਹ ਕੇ 'ਛਈਆਂ-ਛਈਆਂ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸਟੇਜ 'ਤੇ ਆਪਣੇ ਹੁਸਨ ਦਾ ਜਲਵਾ ਦਾ ਬਿਖੇਰਦਿਆਂ ਮਲਾਇਕਾ ਅਰੋੜਾ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ। 

 
 
 
 
 
 
 
 
 
 
 
 
 
 
 
 

A post shared by bolly women. (@fembolly)

ਦੱਸ ਦਈਏ ਕਿ ਮਲਾਇਕਾ ਦੀ ਇਹ ਵੀਡੀਓ ਟੀ. ਵੀ. ਸ਼ੋਅ 'ਇੰਡੀਆਜ ਬੈਸਟ ਡਾਂਸਰ' ਦੇ ਫਿਨਾਲੇ ਦਾ ਹੈ। ਅਦਾਕਾਰਾ ਨੇ ਵਾਈਟ ਕਲਰ ਦੀ ਡਰੈਸ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।

PunjabKesari

ਮਲਾਇਕਾ ਨੇ ਇੰਜਣ ਦੇ ਫਰੰਟ 'ਤੇ ਖੜ੍ਹੇ ਹੋ ਕੇ ਡਾਂਸ ਨਾਲ ਇਕ ਧਮਾਕੇਦਾਰ ਐਂਟਰੀ ਮਾਰੀ ਸੀ। ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।

PunjabKesari
ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਆਏ ਦਿਨ ਸੋਸ਼ਲ ਮੀਡੀਆ ਜ਼ਰੀਏ ਆਪਣੀ ਫਿਟਨੈੱਸ ਨੂੰ ਲੈ ਕੇ ਜਾਂ ਆਪਣੇ ਸਟਾਇਲ ਨਾਲ ਸਭ ਦਾ ਧਿਆਨ ਖਿੱਚਦੀ ਦਿਖਾਈ ਦਿੰਦੀ ਹੈ।

PunjabKesari

ਮਲਾਇਕਾ ਅਰੋੜਾ ਟੀ. ਵੀ. ਸ਼ੋਅ 'ਇੰਡੀਆਜ਼ ਬੈਸਟ ਡਾਂਸਰ' 'ਚ ਬਤੌਰ ਜੱਜ ਦਿਖਾਈ ਦਿੱਤੀ ਸੀ। ਸ਼ੋਅ 'ਚ ਕਈ ਵਾਰ ਮਲਾਇਕਾ ਆਪਣੇ ਸਟਾਇਲ ਅਤੇ ਡਾਂਸ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹੀ।

PunjabKesari


author

sunita

Content Editor

Related News