ਮਲਾਇਕਾ ਅਰੋੜਾ ਨੇ ਖਰੀਦੀ ਨਵੀਂ ਕਾਰ, ਘਰ ਲਿਆਈ 3 ਕਰੋੜ ਦੀ ਸ਼ਾਨਦਾਰ ਰੇਂਜ ਰੋਵਰ
Sunday, Sep 14, 2025 - 12:28 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਆਪਣੇ ਬੋਲਡ ਲੁੱਕਸ ਅਤੇ ਫਿਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਪਰ ਇਸ ਵਾਰ ਉਹ ਇਕ ਨਵੀਂ ਵਜ੍ਹਾ ਕਰਕੇ ਸੁਰਖੀਆਂ ਬਟੋਰ ਰਹੀ ਹਨ। ਮਲਾਇਕਾ ਦੇ ਕਾਰ ਕਲੈਕਸ਼ਨ 'ਚ ਹਾਲ ਹੀ 'ਚ ਇਕ ਹੋਰ ਸ਼ਾਨਦਾਰ ਗੱਡੀ ਸ਼ਾਮਲ ਹੋ ਗਈ ਹੈ।
ਅਦਾਕਾਰਾ ਨੇ ਹਾਲ ਹੀ 'ਚ ਰੇਂਜ ਰੋਵਰ ਖਰੀਦੀ ਹੈ, ਜਿਸ ਦੀ ਕੀਮਤ ਲਗਭਗ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਗੱਡੀ ਗ੍ਰੇ ਰੰਗ ਦੀ ਹੈ, ਜੋ ਆਪਣੇ ਲਗਜ਼ਰੀ ਲੁੱਕ ਕਰਕੇ ਕਾਫੀ ਚਰਚਾ 'ਚ ਹੈ। ਇਸ ਦੀ ਝਲਕ ਵੀਡੀਓ ਅਤੇ ਤਸਵੀਰਾਂ ਦੇ ਰੂਪ 'ਚ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਰਿਪੋਰਟਾਂ ਮੁਤਾਬਕ, ਮਲਾਇਕਾ ਦੀ ਨਵੀਂ ਗੱਡੀ ਨੂੰ ਮੁੰਬਈ ਦੇ ਇਕ ਸ਼ੋਅਰੂਮ 'ਚ ਵੀ ਦੇਖਿਆ ਗਿਆ, ਜੋ ਦੇਖਣ 'ਚ ਬੇਹੱਦ ਹੀ ਸ਼ਾਨਦਾਰ ਲੱਗ ਰਹੀ ਹੈ।
ਪਹਿਲਾਂ ਤੋਂ ਹੀ ਹੈ ਲਗਜ਼ਰੀ ਕਾਰਾਂ ਦਾ ਕਲੈਕਸ਼ਨ
ਮਲਾਇਕਾ ਅਰੋੜਾ ਕੋਲ ਇਸ ਤੋਂ ਪਹਿਲਾਂ ਵੀ ਕਈ ਮਹਿੰਗੀਆਂ ਗੱਡੀਆਂ ਹਨ। ਉਨ੍ਹਾਂ ਦੇ ਕਲੈਕਸ਼ਨ 'ਚ Range Rover LWB Autobiography, Toyota Innova Crysta, Audi Q7 ਅਤੇ BMW 7 Series 730Ld DPE Signature ਵਰਗੀਆਂ ਕਾਰਾਂ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8