ਮਲਾਇਕਾ ਅਰੋੜਾ ਨੂੰ ਅਰਜੁਨ ਨਾਲ ਰਿਸ਼ਤੇ ’ਤੇ ਜਦੋਂ ਲੋਕਾਂ ਨੇ ਕਿਹਾ ਸੀ ‘ਬੁੱਢੀ’, ਅਦਾਕਾਰਾ ਨੇ ਦਿੱਤਾ ਸੀ ਕਰਾਰਾ ਜਵਾਬ

4/9/2021 5:48:50 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੀ ਜੋੜੀ ਅਕਸਰ ਸੁਰਖ਼ੀਆਂ ’ਚ ਰਹਿੰਦੀ ਹੈ। ਦੋਵੇਂ ਲਗਭਗ 3 ਸਾਲਾਂ ਤੋਂ ਰਿਲੇਸ਼ਨਸ਼ਿਪ ’ਚ ਹਨ। ਮਲਾਇਕਾ-ਅਰਜੁਨ ਦੀ ਲਵ ਸਟੋਰੀ ਹੁਣ ਤਕ ਕਾਫੀ ਵਧੀਆ ਚੱਲ ਰਹੀ ਹੈ ਪਰ ਜਦੋਂ ਇਹ ਰਿਲੇਸ਼ਨਸ਼ਿਪ ’ਚ ਆਏ ਸਨ ਤਾਂ ਕਈ ਲੋਕ ਹੈਰਾਨ ਹੋ ਗਏ ਸਨ। ਦੋਵਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਸਮੇਂ ਤਕ ਕਿਆਸ ਅਰਾਈਆਂ ਲੱਗਦੀਆਂ ਰਹੀਆਂ। ਆਖਿਰਕਾਰ 2019 ’ਚ ਦੋਵਾਂ ਨੇ ਆਪਣੇ ਰਿਲੇਸ਼ਨਸ਼ਿਪ ਦੀ ਗੱਲ ਕਬੂਲੀ ਸੀ।

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਜਦੋਂ ਪਹਿਲਾਂ ਕਿਆਸ ਲੱਗ ਰਹੇ ਸਨ ਤਾਂ ਦੋਵੇਂ ਇਸ ’ਤੇ ਕੁਮੈਂਟ ਕਰਨ ਤੋਂ ਬੱਚਦੇ ਰਹੇ ਪਰ ਸੋਸ਼ਲ ਮੀਡੀਆ ’ਤੇ ਇਕ-ਦੂਜੇ ਦੀ ਪੋਸਟ ’ਤੇ ਕੁਮੈਂਟ ਕਰਦੇ ਰਹਿੰਦੇ ਸਨ ਤੇ ਇਸ ਤੋਂ ਇਨ੍ਹਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਿਆਸ ਲੱਗਦੇ ਰਹੇ। ਰਿਲੇਸ਼ਨਸ਼ਿਪ ਦੀ ਗੱਲ ਨੂੰ ਜਨਤਕ ਕਰਨ ਤੋਂ ਬਾਅਦ ਇਨ੍ਹਾਂ ਨੂੰ ਟਰੋਲਰਜ਼ ਦਾ ਸਾਹਮਣਾ ਕਰਨਾ ਪਿਆ। ਉਥੇ ਇਨ੍ਹਾਂ ਦੇ ਪ੍ਰਸ਼ੰਸਕਾਂ ਨੇ ਸਮਰਥਨ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਸੋਸ਼ਲ ਮੀਡੀਆ ’ਤੇ ਟਰੋਲਰਜ਼ ਨੇ ਮਲਾਇਕਾ ਨੂੰ ਬੁੱਢੀ ਤੇ ਡੈਸਪਰੇਟ ਵੀ ਕਿਹਾ।

PunjabKesari

ਮਲਾਇਕਾ ਨੇ 2019 ’ਚ ਇਕ ਇੰਟਰਵਿਊ ’ਚ ਅਜਿਹੇ ਕੁਮੈਂਟ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਸੀ। ਦੋਵਾਂ ਦੀ ਉਮਰ ਦੇ ਫਰਕ ਬਾਰੇ ਪੁੱਛਣ ’ਤੇ ਮਲਾਇਕਾ ਨੇ ਕਿਹਾ ਸੀ, ‘ਰਿਲੇਸ਼ਨਸ਼ਿਪ ’ਚ ਉਮਰ ਮਾਇਨੇ ਨਹੀਂ ਰੱਖਦੀ ਹੈ ਪਰ ਸਾਡੀ ਸੁਸਾਇਟੀ ਅਜਿਹੀ ਹੈ, ਜੋ ਸਮੇਂ ਦੇ ਨਾਲ ਅੱਗੇ ਨਹੀਂ ਵਧਣਾ ਚਾਹੁੰਦੀ। ਇਕ ਜ਼ਿਆਦਾ ਉਮਰ ਦੇ ਮਰਦ ਦੇ ਜਵਾਨ ਲੜਕੀ ਨਾਲ ਰੋਮਾਂਸ ਕਰਨ ’ਤੇ ਤਾਰੀਫ਼ ਕੀਤੀ ਜਾਂਦੀ ਹੈ ਪਰ ਮਹਿਲਾ ਦੇ ਉਮਰ ’ਚ ਵੱਡੀ ਹੋਣ ’ਤੇ ਉਸ ਨੂੰ ਡੈਸਪਰੇਟ ਤੇ ਬੁੱਢੀ ਕਿਹਾ ਜਾਂਦਾ ਹੈ।’

PunjabKesari

ਮਲਾਇਕਾ ਨੇ ਇੰਟਰਵਿਊ ’ਚ ਉਸ ਦੇ ਰਿਲੇਸ਼ਨਸ਼ਿਪ ’ਤੇ ਬੇਟੇ ਅਰਹਾਨ ਦੀ ਪ੍ਰਤੀਕਿਰਿਆ ਦਾ ਵੀ ਜ਼ਿਕਰ ਕੀਤਾ ਸੀ। ਉਸ ਨੇ ਕਿਹਾ ਸੀ ਕਿ ਕਿਸੇ ਵੀ ਹਾਲਾਤ ਦਾ ਸਾਹਮਣਾ ਈਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਆਪਣੇ ਕਰੀਬੀ ਲੋਕਾਂ ਨੂੰ ਜ਼ਿੰਦਗੀ ’ਚ ਚੱਲ ਰਹੀਆਂ ਚੀਜ਼ਾਂ ਬਾਰੇ ਗੱਲ ਕਰਕੇ ਉਨ੍ਹਾਂ ਨੂੰ ਸਮਝਣ ਲਈ ਸਮਾਂ ਦੇਣਾ ਚਾਹੀਦਾ ਹੈ। ਮਲਾਇਕਾ ਨੇ ਕਿਹਾ ਕਿ ਰਿਲੇਸ਼ਨਸ਼ਿਪ ਤੋਂ ਸਾਰੇ ਖੁਸ਼ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh