ਮੇਕਅਰਸ ਨੇ ਧਰਮਿੰਦਰ ਦੀ ਆਵਾਜ਼ ''ਚ ਰਿਲੀਜ਼ ਕੀਤਾ ''ਇੱਕੀਸ'' ਦਾ ਨਵਾਂ ਪੋਸਟਰ
Monday, Nov 24, 2025 - 12:47 PM (IST)
ਐਂਟਰਟੇਨਮੈਂਟ ਡੈਸਕ- ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਫਿਲਮ ਇੱਕੀਸ 'ਚ ਧਰਮਿੰਦਰ ਨੇ ਵੀ ਮੁੱਖ ਕਿਰਦਾਰ ਨਿਭਾਇਆ ਹੈ। ਦਿੱਗਜ਼ ਅਦਾਕਾਰ ਦੀ ਸਿਹਤ ਪਿਛਲੇ ਦਿਨੀਂ ਵਿਗੜ ਗਈ ਸੀ। ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਕਲਾਕਾਰ ਦੀ ਚਿੰਤਾ ਹੋਣ ਲੱਗੀ। ਮੀਡੀਆ ਰਿਪੋਰਟ ਮੁਤਾਬਕ ਹੁਣ ਉਨ੍ਹਾਂ ਦੀ ਤਬੀਅਤ 'ਚ ਸੁਧਾਰ ਹੈ। ਇਸ ਦੌਰਾਨ ਫਿਲਮ ਇੱਕੀਸ ਦੇ ਮੇਕਅਰਸ ਨੇ ਧਰਮਿੰਦਰ ਦੇ ਪ੍ਰਸ਼ੰਸਕਾਂ ਨੂੰ ਇਕ ਤੋਹਫਾ ਦਿੱਤਾ ਹੈ। ਉਨ੍ਹਾਂ ਦੀ ਆਵਾਜ਼ 'ਚ ਫਿਲਮ ਨਾਲ ਜੁੜਿਆ ਇਕ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਇਸ ਫਿਲਮ 'ਚ ਲੀਡ ਰੋਲ 'ਚ ਅਮਿਤਾਭ ਬੱਚਨ ਦਾ ਦੋਹਤਾ ਅਗਸਤਿਆ ਨੰਦਾ ਹੈ।
ਧਰਮਿੰਦਰ ਦੀ ਆਵਾਜ਼ 'ਚ ਸੁਣਾਈ ਦਿੱਤਾ ਫਿਲਮ ਦਾ ਡਾਇਲਾਗ
ਮੈਡਾਕ ਫਿਲਮ ਨੇ ਫਿਲਮ ਇੱਕੀਸੀ ਦਾ ਜੋ ਨਵਾਂ ਪੋਸਟਰ ਰਿਲੀਜ਼ ਕੀਤਾ ਹੈ, ਉਸ ਦੇ ਬੈਕਰਾਊਂਡ 'ਚ ਧਰਮਿੰਦਰ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਫਿਲਮ ਦਾ ਡਾਇਲਾਗ 'ਮੇਰਾ ਬੜਾ ਬੇਟਾ ਅਰੁਣ ਯੇ ਹਮੇਸ਼ਾ ਇੱਕੀਸ ਕਾ ਹੀ ਰਹੇਗਾ'। ਧਰਮਿੰਦਰ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਨੇ ਹਾਰਟ ਇਮੋਜ਼ੀ ਆਪਣੇ ਪਸੰਦੀਦਾ ਅਦਾਕਾਰ ਦੇ ਲਈ ਸਾਂਝੇ ਕੀਤੇ ਹਨ।
ਮੇਕਅਰਸ ਨੇ ਸ਼ੇਅਰ ਕੀਤਾ ਭਾਵੁਕ ਨੋਟ
ਇੰਸਟਾਗ੍ਰਾਮ ਪੋਸਟ 'ਚ ਮੇਕਅਰਸ ਨੇ ਪੋਸਟ ਸਾਂਝੀ ਕਰਨ ਦੇ ਨਾਲ ਹੀ ਇਕ ਕੈਪਸ਼ਨ ਵੀ ਲਿਖਿਆ ਹੈ। ਜਿਸ 'ਚ ਲਿਖਿਆ 'ਪਿਤਾ ਬੇਟੋਂ ਕੋ ਪਾਲਤੇ ਹੈ। ਪਰ ਮਹਾਨ ਲੋਕ ਦੇਸ਼ ਨੂੰ ਅੱਗੇ ਵਧਾਉਂਦੇ ਹਨ। ਧਰਮਿੰਦਰ ਜੀ, ਇਕ 21 ਸਾਲ ਦੇ ਸੈਨਿਕ ਦੇ ਪਿਤਾ ਦੇ ਰੂਪ 'ਚ ਨਜ਼ਰ ਆਉਣਗੇ। ਉਹ ਫਿਲਮ 'ਚ ਇਕ ਇਮੋਸ਼ਨਲ ਪਾਵਰਹਾਊਸ ਹਨ। ਇਹ ਸਦਾਬਹਾਰ ਲੇਜੈਂਡ ਸਾਨੂੰ ਇਕ ਦੂਜੇ ਲੀਜੈਂਡ ਦੀ ਕਹਾਣੀ ਸੁਣਾਉਣਗੇ।
