ਧੋਨੀ ਦੇ ਕ੍ਰਿਕੇਟ ਸੰਨਿਆਸ ''ਤੇ ਅਨੁਪਮ ਖੇਰ ਨੇ ਲਿਖੀ ਭਾਵੁਕ ਕਵਿਤਾ

08/16/2020 5:06:49 PM

ਜਲੰਧਰ(ਬਿਊਰੋ): ਕ੍ਰਿਕੇਟ ਜਗਤ ਦੀ ਮਹਾਨ ਸਖਸ਼ੀਅਤ ਮਹਿੰਦਰ ਸਿੰਘ ਧੋਨੀ ਨੇ 15 ਅਗਸਤ ਨੂੰ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ ਜਿਸ ਕਾਰਨ ਇਸ ਖ਼ਬਰ ਨੇ ਪੂਰੀ ਦੁਨੀਆਂ 'ਚ ਹਲਚਲ ਮਚਾ ਦਿੱਤੀ ਸੀ ਜਿਸ ਦੇ ਚਲਦਿਆਂ ਹਰ ਕੋਈ ਟਵੀਟ ਕਰ ਧੋਨੀ ਲਈ ਕੁਝ ਨਾ ਕੁਝ ਲਿਖ ਰਿਹਾ ਹੈ ਅਜਿਹੇ 'ਚ ਬਾਲੀਵੁੱਡ ਦੇ ਦਿੱਗਜ਼ ਕਲਾਕਾਰ ਅਨੁਪਮ ਖੇਰ ਨੇ ਵੀ ਇਕ ਟਵੀਟ ਕੀਤਾ ਹੈ ਇਸ ਟਵੀਟ 'ਚ ਅਨੁਪਮ ਖੇਰ ਨੇ ਧੋਨੀ ਲਈ ਇਕ ਖਾਸ ਕਵਿਤਾ ਲਿਖੀ ਹੈ । ਅਨੁਪਮ ਖੇਰ ਦੀ ਹਿੰਦੀ 'ਚ ਲਿਖੀ ਇਹ ਕਵਿਤਾ ਭਾਵੁਕ ਕਰ ਦੇਣ ਵਾਲੀ ਹੈ । 

PunjabKesari

ਦੱਸ ਦਈਏ ਕਿ ਅਨੁਪਮ ਖੇਰ ਨੇ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਬਣੀ ਫਿਲਮ 'ਚ ਧੋਨੀ ਦਾ ਕਿਰਦਾਰ ਨਿਭਾ ਰਹੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ।ਧੋਨੀ ਦੇ ਸੰਨਿਆਸ 'ਤੇ ਹੋਰਨਾ ਕਈ ਕਲਾਕਾਰਾਂ ਨੇ ਧੋਨੀ ਦੀ ਤਸਵੀਰ ਸਾਂਝੀ ਕਰ ਉਨ੍ਹਾਂ ਲਈ ਭਾਵੁਕ ਪੋਸਟ ਲਿਖੀ ਹੈ।ਜਿਨ੍ਹਾਂ 'ਚ ਬਾਲੀਵੁੱਡ ਦੇ ਕਈ ਅਦਾਕਾਰ, ਨਿਰਦੇਸ਼ਕ ਤੇ ਲੇਖਕਾਂ ਤੇ ਗਾਇਕਾਂ ਦੇ ਨਾਮ ਸ਼ਾਮਲ ਹਨ।

 


Lakhan

Content Editor

Related News