ਪੁੱਤ ਦੇ ਸਸਕਾਰ ਮਗਰੋਂ ਪਿਓ ਨੇ ਵੀ ਤਿਆਗੇ ਪ੍ਰਾਣ! ਪਰਿਵਾਰ ''ਤੇ ਟੁੱਟਿਆਂ ਦੁੱਖਾਂ ਦਾ ਪਹਾੜ

Saturday, Jul 04, 2026 - 05:31 PM (IST)

ਪੁੱਤ ਦੇ ਸਸਕਾਰ ਮਗਰੋਂ ਪਿਓ ਨੇ ਵੀ ਤਿਆਗੇ ਪ੍ਰਾਣ! ਪਰਿਵਾਰ ''ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਰਾਮਪੁਰਾ ਫੂਲ (ਰਜਨੀਸ਼): ਪਹਿਲਾਂ ਪੁੱਤਰ ਦੀ ਮੌਤ ਹੋਈ ਤੇ ਉਸੇ ਦਿਨ ਪੁੱਤਰ ਦੇ ਵਿਯੋਗ ਵਿਚ ਉਸ ਦੇ ਪਿਤਾ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਇਹ ਦੁਖਦਾਈ ਘਟਨਾ ਸਥਾਨਕ ਸ਼ਹੀਦ ਭਗਤ ਸਿੰਘ ਕਾਲੋਨੀ ਦੀ ਹੈ। ਜਾਣਕਾਰੀ ਮੁਤਾਬਕ ਕਰਿਆਨਾ ਵਪਾਰੀ 70 ਸਾਲ ਦੇ ਅਸ਼ੋਕ ਕੁਮਾਰ, ਜੋ ਕਿ ਇਕ ਬਿਮਾਰੀ ਨਾਲ ਪੀੜਤ ਸੀ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਵਿਖੇ ਲਿਜਾਇਆ ਗਿਆ ਸੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ ਕੱਲ ਸਵੇਰੇ 11 ਵਜੇ ਦੇ ਕਰੀਬ ਕੀਤਾ ਗਿਆ। 

ਆਪਣੇ ਪੁੱਤਰ ਦੀ ਇਸ ਦੁਖਦਾਈ ਮੌਤ ਦਾ ਵਿਯੋਗ ਨਾ ਝਲਦੇ ਹੋਏ ਅਸ਼ੋਕ ਕੁਮਾਰ ਦੇ 90 ਸਾਲਾਂ ਦੇ ਪਿਤਾ ਪ੍ਰਸਿੱਧ ਸਮਾਜ ਸੇਵੀ ਮਾਸਟਰ ਹਰਬੰਸ ਲਾਲ, ਜੋ ਕਿ ਸਿੱਖਿਆ ਵਿਭਾਗ ਵਿਚੋਂ ਹੈੱਡ ਮਾਸਟਰ ਦੇ ਪਦ ਤੋਂ ਸੇਵਾ ਮੁਕਤ ਸਨ ਅਤੇ ਤਕਰੀਬਨ ਤਿੰਨ ਕੁ ਸਾਲਾਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਆਪਣੇ ਘਰ ਵਿਚ ਹੀ ਆਪਣਾ ਇਲਾਜ ਕਰਵਾ ਰਹੇ ਸਨ, ਨੇ ਆਪਣੇ ਪੁੱਤਰ ਦਾ ਵਿਯੋਗ ਨਾ ਸਹਿੰਦੇ ਹੋਏ ਉਸੇ ਹੀ ਦਿਨ ਆਪਣੇ ਪੁੱਤਰ ਦੇ ਸਸਕਾਰ ਦੇ ਕੁਝ ਕੁ ਘੰਟਿਆਂ ਬਾਅਦ ਹੀ ਪ੍ਰਾਣ ਤਿਆਗ ਦਿੱਤੇ। ਜਿਸ ਕਾਰਨ ਇਕ ਤੋਂ ਬਾਅਦ ਇਕ ਲੱਗੀ ਚੋਟ ਦੇ ਕਾਰਨ ਪਰਿਵਾਰ ਵਿਚ ਗਹਿਰਾ ਮਾਤਮ ਛਾ ਗਿਆ ਅਤੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ।
 


author

Anmol Tagra

Content Editor

Related News