ਮੈਜਿਕ ਮੀਡੀਆ ਵਰਲਡ ਪ੍ਰੋਗਰਾਮ ''ਚ ਗਲੈਮਰ ਦੇ ਸਿਤਾਰਿਆਂ ਨੇ ਬੰਨ੍ਹਿਆ ਸਮਾਂ (ਦੇਖੋ ਤਸਵੀਰਾਂ)

03/23/2016 8:05:35 PM

ਨਵੀਂ ਦਿੱਲੀ— ਦਿੱਲੀ ਦੀ ਇਹ ਜਗਮਗਾਉਂਦੀ ਸ਼ਾਮ ਗਲੈਮਰ, ਸਿਤਾਰਿਆਂ ਦੀ ਚਮਕ-ਧਮਕ, ਮਾਣ-ਸਨਮਾਨ ਦੇ ਨਾਂ ਰਹੀ। ਇਸ ਸਮਾਗਮ ਦਾ ਆਯੋਜਨ ਆਰ.ਕੇ. ਨੰਦਾ (ਨੇਚਰ ਅਸੇਂਸ) ਤੇ ਸ਼ਵੇਤਾ ਨੰਦਾ (ਮੈਜਿਕ ਮੀਡੀਆ ਵਰਲਡ) ਵੱਲੋਂ ਕੀਤਾ ਗਿਆ। ਸਮਾਗਮ ਦੀ ਇਸ ਸ਼ਾਮ ''ਚ ਡਾਂਸ ਤੇ ਗਲੈਮਰ ਦੇ ਨਾਲ-ਨਾਲ ਵਿਦੇਸ਼ੀ ਮਾਡਲਸ ਨੇ ਆਪਣੇ ਜਲਵੇ ਬਿਖੇਰੇ। ਇਸ ਦੌਰਾਨ ਸ਼ਾਨਦਾਰ ਰੈਵੀਸ਼ਿੰਗ ਐਵਾਰਡ ਨਾਈਟ ਨੇ ਸਮਾਗਮ ਨੂੰ ਚਾਰ ਚੰਨ ਲਗਾਏ। ਹਰ ਸਾਲ ਆਯੋਜਿਤ ਕੀਤੀ ਜਾਣ ਵਾਲੀ ਇਸ ਰੈਵੀਸ਼ਿੰਗ ਨਾਈਟ ਦਾ ਸਬੰਧ ਵਿਆਹ ਦੇ ਆਯੋਜਨ ਤੇ ਉਸ ਦੇ ਹਰ ਪਹਿਲੂ ਨਾਲ ਜੁੜੇ ਦਿੱਗਜਾਂ ਨੂੰ ਸਨਮਾਨਤ ਕਰਨਾ ਹੈ, ਭਾਵੇਂ ਉਹ ਵੈਡਿੰਗ ਪਲੈਨਰ, ਡਿਜ਼ਾਈਨਰ, ਹਾਸਪਿਟੈਲਿਟੀ ਦੇ ਦਿੱਗਜ ਤੇ ਜਾਂ ਫਿਰ ਡੈਕੋਰੇਟਰਸ ਹੋਣ।

ਜਿੱਥੇ ਵਿਆਹ ਦੇ ਸਮਾਗਮਾਂ ਦੀ ਗੱਲ ਹੋਵੇ ਤਾਂ ਉੱਥੇ ਲਾੜਾ-ਲਾੜੀ ਦੇ ਜੋੜਿਆਂ ਦਾ ਜ਼ਿਕਰ ਹੋਣਾ ਲਾਜ਼ਮੀ ਹੈ। ਇਸੇ ਸ਼੍ਰੇਣੀ ''ਚ ਇਸ ਸਾਲ ਓ.ਐਨ.ਐੱਸ. ਡਾਇਮੰਡਸ ਦੇ ਜਾਣੇ-ਮਾਣੇ ਜਿਊਲਰੀ ਡਿਜ਼ਾਈਨਰ ਨਵੀਨ ਤੇ ਰਾਜੂ ਰਾਏ ਨੇ ਬਾਜ਼ੀ ਮਾਰੀ ਹੈ। ਹਾਲ ਹੀ ''ਚ ਓ.ਐਨ.ਐੱਸ. ਡਾਇਮੰਡਸ ਨੇ ਕਰੋਲ ਬਾਗ ''ਚ ਆਪਣਾ ਨਵਾਂ ਸਟੂਡੀਓ ਵੀ ਲਾਂਚ ਕੀਤਾ ਹੈ। ਐਵਾਰਡ ਨਾਈਟ ''ਚ ਉਨ੍ਹਾਂ ਨੂੰ ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਵੱਲੋਂ ਐਵਾਰਡ ਨਾਲ ਨਵਾਜ਼ਿਆ ਗਿਆ। ਇਸ ਦੌਰਾਨ ਵਿਸ਼ਵ ਸੁੰਦਰੀ ਰਹਿ ਚੁੱਕੀ ਬਾਲੀਵੁੱਡ ਅਦਾਕਾਰਾ ਸੁਸ਼ਮੀਤਾ ਸੇਨ ਤੇ ਮਸ਼ਹੂਰ ਐਂਕਰ ਜੈ ਭਾਨੂਸ਼ਾਲੀ ਵੀ ਮੌਜੂਦ ਸਨ।


Related News