ਵਰਲਡ ਯੂਨੀਵਰਸਿਟੀ ਰੈਂਕਿੰਗ ''ਚ IIT ਬੰਬਈ ਅਤੇ ਦਿੱਲੀ ਸ਼ਾਮਲ, DU ਦੀ ਵੀ ਵੱਡੀ ਛਾਲ

06/06/2024 5:42:13 PM

ਨਵੀਂ ਦਿੱਲੀ- ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਬੰਬਈ ਅਤੇ ਦਿੱਲੀ ਦੁਨੀਆ ਦੀਆਂ ਚੋਟੀ ਦੀਆਂ 150 ਯੂਨੀਵਰਸਿਟੀਆਂ ਵਿਚ ਸ਼ਾਮਲ ਹਨ, ਜਦੋਂ ਕਿ ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (MIT) ਨੇ 13ਵੀਂ ਵਾਰ ਵਿਸ਼ਵ ਪੱਧਰ 'ਤੇ ਸਰਵੋਤਮ ਯੂਨੀਵਰਸਿਟੀ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਜਾਰੀ QS ਵਰਲਡ ਯੂਨੀਵਰਸਿਟੀ ਰੈਂਕਿੰਗ ਵਿਚ ਦਿੱਤੀ ਗਈ।

IIT ਬੰਬਈ ਪਿਛਲੇ ਸਾਲ ਦੇ 149ਵੇਂ ਸਥਾਨ ਤੋਂ 31ਵੇਂ ਸਥਾਨ 'ਤੇ ਚੜ੍ਹ ਕੇ 118ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ IIT ਦਿੱਲੀ ਨੇ ਵਿਸ਼ਵ ਪੱਧਰ 'ਤੇ ਆਪਣੀ ਰੈਂਕਿੰਗ 47 ਅੰਕਾਂ ਦੇ ਸੁਧਾਰ ਨਾਲ 150ਵੇਂ ਸਥਾਨ ਹਾਸਲ ਕੀਤਾ। ਲੰਡਨ ਸਥਿਤ ਉੱਚ ਸਿੱਖਿਆ ਵਿਸ਼ਲੇਸ਼ਕ, 'ਕਵਾਕਕੁਆਰੇਲੀ ਸਾਇਮੰਡਸ' (QS) ਵਲੋਂ ਪ੍ਰਕਾਸ਼ਿਤ ਵੱਕਾਰੀ ਰੈਂਕਿੰਗ ਦੇ ਅਨੁਸਾਰ ਦਿੱਲੀ ਯੂਨੀਵਰਸਿਟੀ ਆਪਣੇ ਗ੍ਰੈਜੂਏਟਾਂ ਦੀ ਰੁਜ਼ਗਾਰ ਸਮਰੱਥਾ ਦੇ ਮਾਮਲੇ ਵਿਚ ਇਕ ਚੰਗੀ ਸਥਿਤੀ 'ਚ ਹੈ ਅਤੇ "ਰੁਜ਼ਗਾਰ ਦੇ ਨਤੀਜਿਆਂ" ਦੀ ਸ਼੍ਰੇਣੀ ਵਿਚ ਵਿਸ਼ਵ ਪੱਧਰ 'ਤੇ 44ਵੇਂ ਸਥਾਨ 'ਤੇ ਹੈ। 

ਰੈਂਕਿੰਗ ਦੇ ਇਸ ਸੰਸਕਰਣ ਵਿਚ ਸ਼ਾਮਲ 46 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤੇ ਜਾਣ ਨਾਲ ਭਾਰਤੀ ਉੱਚ ਸਿੱਖਿਆ ਪ੍ਰਣਾਲੀ ਨੁਮਾਇੰਦਗੀ ਦੇ ਮਾਮਲੇ ਵਿਚ ਵਿਸ਼ਵ ਪੱਧਰ 'ਤੇ 7ਵੇਂ ਅਤੇ ਏਸ਼ੀਆ ਵਿਚ ਤੀਜੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਦੁਨੀਆ ਦੇ ਚੋਟੀ ਦੇ 400 ਅਦਾਰਿਆਂ 'ਚ ਦਿੱਲੀ ਯੂਨੀਵਰਸਿਟੀ 328ਵੇਂ ਸਥਾਨ 'ਤੇ ਹੈ ਅਤੇ ਅੰਨਾ ਯੂਨੀਵਰਸਿਟੀ 383ਵੇਂ ਸਥਾਨ 'ਤੇ ਹੈ।

DU ਨੇ ਵੱਡੀ ਛਾਲ ਮਾਰੀ

ਸਭ ਤੋਂ ਵੱਡਾ ਸੁਧਾਰ ਦਿੱਲੀ ਯੂਨੀਵਰਸਿਟੀ (DU) ਨੇ ਕੀਤਾ ਹੈ, ਜੋ ਪਿਛਲੇ ਸਾਲ ਦੇ 407ਵੇਂ ਸਥਾਨ ਤੋਂ ਇਸ ਸਾਲ 79 ਪਾਏਦਾਨ ਦੀ ਛਾਲ ਮਾਰ ਕੇ 328ਵੇਂ ਸਥਾਨ 'ਤੇ ਪਹੁੰਚ ਗਈ ਹੈ। ਭਾਰਤ ਵਿਚ ਕੇਂਦਰੀ ਯੂਨੀਵਰਸਿਟੀਆਂ ਵਿਚ ਚੋਟੀ ਦਾ ਸਥਾਨ ਹਾਸਲ ਕਰਦਿਆਂ DU ਇਸ ਸਾਲ 7ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਪਿਛਲੇ ਸਾਲ ਰਾਸ਼ਟਰ ਵਿਆਪੀ ਰੈਂਕਿੰਗ ਵਿਚ ਇਹ 9ਵੇਂ ਸਥਾਨ 'ਤੇ ਸੀ।


Tanu

Content Editor

Related News