ਬਲੂ ਸਲਿਟ ਗਾਊਨ ''ਚ ਬਾਲੀਵੁੱਡ ਹੰਗਾਮਾ ਸਟਾਈਲ ਆਈਕਨ ਈਵੈਂਟ ਦੀ ਸ਼ਾਨ ਬਣੀ ਮਧੁਰਿਮਾ ਤੁਲੀ

Friday, Jul 03, 2026 - 01:26 PM (IST)

ਬਲੂ ਸਲਿਟ ਗਾਊਨ ''ਚ ਬਾਲੀਵੁੱਡ ਹੰਗਾਮਾ ਸਟਾਈਲ ਆਈਕਨ ਈਵੈਂਟ ਦੀ ਸ਼ਾਨ ਬਣੀ ਮਧੁਰਿਮਾ ਤੁਲੀ

ਮੁੰਬਈ (ਏਜੰਸੀ)- ਬਾਲੀਵੁੱਡ ਹੰਗਾਮਾ ਸਟਾਈਲ ਆਈਕਨ ਈਵੈਂਟ ਵਿੱਚ ਅਦਾਕਾਰਾ ਮਧੁਰਿਮਾ ਤੁਲੀ ਨੇ ਆਪਣੇ ਗਲੈਮਰਸ ਲੁੱਕ ਨਾਲ ਸਾਰਿਆਂ ਨੂੰ ਮੋਹਿਤ ਕਰ ਦਿੱਤਾ। ਬਲੂ ਸਲਿਟ ਗਾਊਨ ਵਿੱਚ ਰੈੱਡ ਕਾਰਪੇਟ 'ਤੇ ਪਹੁੰਚੀ ਮਧੁਰਿਮਾ ਦਾ ਸਟਾਈਲ ਅਤੇ ਆਤਮਵਿਸ਼ਵਾਸ ਇਵੈਂਟ ਦੇ ਮੁੱਖ ਆਕਰਸ਼ਣਾ ਵਿੱਚ ਸ਼ਾਮਲ ਰਿਹਾ। ਮਧੁਰਿਮਾ ਦੇ ਬਲੂ ਗਾਊਨ ਵਿੱਚ ਬੋਲਡ ਥਾਈ-ਹਾਈ ਸਲਿਟ ਅਤੇ ਇੱਕ ਸ਼ਾਨਦਾਰ ਸਿਲੂਏਟ ਸੀ। ਸਾਫਟ ਵੇਵਸ ਹੇਅਰਸਟਾਈਲ, ਹਲਕਾ ਮੇਕਅਪ ਅਤੇ ਘੱਟ ਐਕਸੈਸਰੀਜ਼ ਨਾਲ ਉਨਾਂ ਨੇ ਆਪਣੀ ਲੁਕ ਨੂੰ ਬਿਹੱਦ ਸਾਦਗੀ ਅਤੇ ਸ਼ਾਲੀਨਤਾ ਨਾਲ ਪੇਸ਼ ਕੀਤਾ। ਉਨ੍ਹਾਂ ਦੇ ਇਸ ਅੰਦਾਜ਼ ਦੀ ਫੈਸ਼ਨ ਪ੍ਰੇਮੀਆਂ ਅਤੇ ਪ੍ਰਸ਼ੰਸਕਾਂ ਨੇ ਪ੍ਰਸ਼ੰਸਾ ਕੀਤੀ।

ਆਪਣੇ ਫੈਸ਼ਨ ਬਾਰੇ ਮਧੁਰਿਮਾ ਤੁਲੀ ਨੇ ਕਿਹਾ, "ਮੇਰੇ ਲਈ, ਫੈਸ਼ਨ ਬਿਨਾਂ ਕੁੱਝ ਕਹੇ ਇਹ ਦੱਸਣ ਦਾ ਜ਼ਰੀਆ ਹੈ ਕਿ ਮੈਂ ਕੌਣ ਹਾਂ। ਮੈਂ ਹਮੇਸ਼ਾ ਅਜਿਹੇ ਆਊਟਫਿੱਟ ਚੁਣਦੀ ਹਾਂ, ਜੋ ਮੈਨੂੰ ਆਤਮਵਿਸ਼ਵਾਸ, ਆਰਾਮਦਾਇਕ ​​ਮਹਿਸੂਸ ਕਰਵਾਉਂਦੇ ਹਨ।" ਉਨ੍ਹਾਂ ਅੱਗੇ ਕਿਹਾ, "ਸਟਾਈਲ ਦਾ ਮਤਲਬ ਹਰ ਟ੍ਰੈਂਡ ਨੂੰ ਫਾਲੋ ਕਰਨਾ ਨਹੀਂ ਹੈ। ਇਹ ਤੁਹਾਡੇ ਆਤਮਵਿਸ਼ਵਾਸ ਨੂੰ ਸ਼ਾਨ ਨਾਲ ਪੇਸ਼ ਕਰਨ ਅਤੇ ਤੁਹਾਡੀ ਸ਼ਖਸੀਅਤ ਨੂੰ ਚਮਕਾਉਣ ਬਾਰੇ ਹੈ।"


author

cherry

Content Editor

Related News