ਟਾਈਗਰ ਸ਼ਰਾਫ ਗੋਲੀਬਾਰੀ ਮਾਮਲਾ, ਸਾਰੇ 11 ਮੁਲਜ਼ਮ 6 ਨਵੰਬਰ ਤੱਕ ਪੁਲਸ ਹਿਰਾਸਤ ’ਚ

Thursday, Oct 29, 2026 - 06:53 PM (IST)

ਟਾਈਗਰ ਸ਼ਰਾਫ ਗੋਲੀਬਾਰੀ ਮਾਮਲਾ, ਸਾਰੇ 11 ਮੁਲਜ਼ਮ 6 ਨਵੰਬਰ ਤੱਕ ਪੁਲਸ ਹਿਰਾਸਤ ’ਚ

ਮਨੋੋੋੋੋੋੋੋੋੋੋਰੰਜਨ ਡੈਸਕ - ਮੁੰਬਈ ਦੀ ਵਿਸ਼ੇਸ਼ ਮਕੋਕਾ ਅਦਾਲਤ ਨੇ ਵੀਰਵਾਰ ਨੂੰ ਅਦਾਕਾਰ ਟਾਈਗਰ ਸ਼ਰਾਫ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਦੇ ਸਾਰੇ 11 ਮੁਲਜ਼ਮਾਂ ਨੂੰ 6 ਨਵੰਬਰ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਹੈ। ਮੁਲਜ਼ਮਾਂ ਨੂੰ ਸਖ਼ਤ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਤਹਿਤ ਮੁੜ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਸ਼ੇਸ਼ ਜੱਜ ਸਤਿਆਨਾਰਾਇਣ ਨਾਵੰਦਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲਸ ਨੇ ਹਮਲੇ ਨਾਲ ਜੁੜੀ ਡੂੰਘੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਸਾਰੇ ਮੁਲਜ਼ਮਾਂ ਤੋਂ ਹਿਰਾਸਤ ’ਚ ਵਿਸਥਾਰਪੂਰਵਕ ਪੁੱਛਗਿੱਛ ਕਰਨ ਦੀ ਲੋੜ ਦੱਸਦੇ ਹੋਏ ਉਨ੍ਹਾਂ ਦੀ 10 ਦਿਨਾਂ ਦੀ ਹਿਰਾਸਤ ਮੰਗੀ ਸੀ।

ਇਹ ਵੀ ਪੜ੍ਹੋ : 16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ

ਇਹ ਵੀ ਪੜ੍ਹੋ :  ਸਰਕਾਰੀ ਮੁਲਾਜ਼ਮਾਂ ਲਈ ਕੇਂਦਰ ਸਰਕਾਰ ਦਾ ਦੀਵਾਲੀ ਤੋਹਫ਼ਾ, ਕੈਬਨਿਟ ਨੇ DA 'ਚ ਭਾਰੀ ਵਾਧੇ ਦੀ ਦਿੱਤੀ ਮਨਜ਼ੂਰੀ

ਪੁਲਸ ਨੇ ਮੁੰਬਈ ਦੇ ਜੂਹੂ ਇਲਾਕੇ ’ਚ 18 ਅਕਤੂਬਰ ਨੂੰ ਸ਼ਰਾਫ ਦੀ ਕਾਰ ’ਤੇ ਹੋਈ ਗੋਲੀਬਾਰੀ ਦੇ ਮਾਮਲੇ ’ਚ ਹੁਣ ਤੱਕ ਗ੍ਰਿਫ਼ਤਾਰ 11 ਮੁਲਜ਼ਮਾਂ ਖ਼ਿਲਾਫ ਮੰਗਲਵਾਰ ਨੂੰ ਮਕੋਕਾ ਦੀਆਂ ਧਾਰਾਵਾਂ ਲਾਗੂ ਕੀਤੀਆਂ। ਫੁੱਟਬਾਲ ਮੈਦਾਨ ਤੋਂ ਨਿਕਲਦੇ ਸਮੇਂ ਦੋ ਹਮਲਾਵਰਾਂ ਨੇ ਸ਼ਰਾਫ ਦੀ ਕਾਰ ’ਤੇ 5 ਗੋਲੀਆਂ ਚਲਾਈਆਂ ਸਨ। ‘ਬਾਗੀ’ ਫਿਲਮ ਦੇ 36 ਸਾਲਾ ਅਦਾਕਾਰ ਇਸ ਹਮਲੇ ’ਚ ਵਾਲ-ਵਾਲ ਬਚ ਗਏ, ਜਦਕਿ ਉਨ੍ਹਾਂ ਦੇ ਕਾਰ ਚਾਲਕ ਅਤੇ ਉੱਥੇ ਮੌਜੂਦ ਇਕ ‘ਵਲੌਗਰ’ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ :  ਕੀ ਬਾਜ਼ਾਰ 'ਚ ਫਿਰ ਆਵੇਗਾ 1000 ਰੁਪਏ ਦਾ ਨੋਟ? ਮੰਦਿਰ ਦੀ ਤਸਵੀਰ ਵਾਲੇ ਨੋਟ 'ਤੇ ਆਇਆ ਵੱਡਾ ਅਪਡੇਟ

ਇਹ ਵੀ ਪੜ੍ਹੋ : ਪੈਨਸ਼ਨਰਾਂ ਅਤੇ ਟੈਕਸਦਾਤਾਵਾਂ ਲਈ ਮਹੱਤਵਪੂਰਨ ਖ਼ਬਰ; ਨਵੰਬਰ 'ਚ ਬਦਲ ਜਾਣਗੇ ਕਈ ਵੱਡੇ ਨਿਯਮ

ਇਹ ਵੀ ਪੜ੍ਹੋ : Train 'ਚ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਇਸ ਸਮੇਂ ਮੋਬਾਈਲ ਚਾਰਜਿੰਗ 'ਤੇ ਲੱਗ ਗਿਆ ਬੈਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News