ਮਸ਼ਹੂਰ ਬਾਲੀਵੁੱਡ ਅਦਾਕਾਰਾ ਦੇ ਘਰ ਗੂੰਜੀ ਕਿਲਕਾਰੀ ! ਸੋਸ਼ਲ ਮੀਡੀਆ ''ਤੇ ਪੋਸਟ ਪਾ ਦਿੱਤੀ Good News

Sunday, Oct 25, 2026 - 08:25 PM (IST)

ਮਸ਼ਹੂਰ ਬਾਲੀਵੁੱਡ ਅਦਾਕਾਰਾ ਦੇ ਘਰ ਗੂੰਜੀ ਕਿਲਕਾਰੀ ! ਸੋਸ਼ਲ ਮੀਡੀਆ ''ਤੇ ਪੋਸਟ ਪਾ ਦਿੱਤੀ Good News

ਐਂਨਟਰਟੇਨਮੈਂਟ ਡੈਸਕ: ਬਾਲੀਵੁੱਡ ਫ਼ਿਲਮ ‘ਸਨਮ ਤੇਰੀ ਕਸਮ’ ਰਾਹੀਂ ਪ੍ਰਸਿੱਧੀ ਖੱਟਣ ਵਾਲੀ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ ਦੇ ਘਰ ਖ਼ੁਸ਼ੀਆਂ ਨੇ ਦਸਤਕ ਦਿੱਤੀ ਹੈ। ਅਦਾਕਾਰਾ ਨੇ ਆਪਣੇ ਪਤੀ ਅਮੀਰ ਗਿਲਾਨੀ ਨਾਲ ਮਿਲ ਕੇ ਆਪਣੇ ਪਹਿਲੇ ਬੱਚੇ—ਇੱਕ ਬੇਟੇ ਦਾ ਸਵਾਗਤ ਕੀਤਾ ਹੈ। ਜੋੜੇ ਨੇ ਆਪਣੇ ਨਵਜੰਮੇ ਪੁੱਤਰ ਦਾ ਨਾਂ ‘ਸਈਅਦ ਅਜ਼ਮਰ ਹੁਸੈਨ ਕਮਾਲ ਗਿਲਾਨੀ’ ਰੱਖਿਆ ਹੈ।
 ਮਾਵਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ’ਤੇ ਹਸਪਤਾਲ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਇਹ ਖ਼ੁਸ਼ਖ਼ਬਰੀ ਦਿੱਤੀ। ਇਸ ਵੀਡੀਓ ਵਿੱਚ ਉਨ੍ਹਾਂ ਦੇ ਪਤੀ ਅਮੀਰ ਗਿਲਾਨੀ ਮੁਸਲਿਮ ਰਵਾਇਤ ਅਨੁਸਾਰ ਨਵਜੰਮੇ ਬੱਚੇ ਦੇ ਕੰਨ ਵਿੱਚ ਅਜ਼ਾਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਅਤੇ ਸ਼ੁੱਭਚਿੰਤਕਾਂ ਵੱਲੋਂ ਵਧਾਈਆਂ ਦਾ ਤਾਂਤਾ ਲੱਗ ਗਿਆ।
ਨਾਂ ਦਾ ਖ਼ਾਸ ਅਰਥ: ‘ਅਜ਼ਮਰ’ ਯਾਨੀ ਸ਼ੇਰ ਅਦਾਕਾਰਾ ਨੇ ਆਪਣੇ ਬੇਟੇ ਦੇ ਨਾਂ ਦਾ ਮਤਲਬ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ‘ਅਜ਼ਮਰ’ ਦਾ ਅਰਥ ‘ਸ਼ੇਰ’ ਹੁੰਦਾ ਹੈ। ਉਨ੍ਹਾਂ ਨੇ ਆਪਣੇ ਬੇਟੇ ਨੂੰ "ਸਾਡੇ ਜੰਗਲ ਦਾ ਰਾਜਾ, ਸਾਡਾ ਮਾਣ ਅਤੇ ਸਾਡਾ ਸਭ ਤੋਂ ਕੀਮਤੀ ਖ਼ਜ਼ਾਨਾ" ਆਖਿਆ।

Ameer Gilani and Mawra Hocane have been blessed with a baby boy, whom they have named Syed Azmar Hussain Kamal Gilani. #AmeerGilani #MawraHocane #SocialDiaryMagOfficial https://t.co/9E84OmcUGv

— Weekly Social Diary (@SocialDiaryMagz) October 23, 2026

ਜ਼ਿਕਰਯੋਗ ਹੈ ਕਿ ਮਾਵਰਾ ਹੋਕੇਨ ਅਤੇ ਅਮੀਰ ਗਿਲਾਨੀ ਦਾ ਵਿਆਹ ਪਿਛਲੇ ਸਾਲ 25 ਫ਼ਰਵਰੀ ਨੂੰ ਇੱਕ ਰਵਾਇਤੀ ਮੁਸਲਿਮ ਸਮਾਗਮ ਦੌਰਾਨ ਹੋਇਆ ਸੀ। ਇਹ ਜੋੜੀ ਕਈ ਪਾਕਿਸਤਾਨੀ ਟੀਵੀ ਨਾਟਕਾਂ ਵਿੱਚ ਵੀ ਇਕੱਠੀ ਅਦਾਕਾਰੀ ਕਰ ਚੁੱਕੀ ਹੈ। ਮਾਵਰਾ ਨੇ ਸਾਲ 2016 ਵਿੱਚ ਅਦਾਕਾਰ ਹਰਸ਼ਵਰਧਨ ਰਾਣੇ ਦੇ ਨਾਲ ਰੋਮਾਂਟਿਕ ਡਰਾਮਾ ‘ਸਨਮ ਤੇਰੀ ਕਸਮ’ ਰਾਹੀਂ ਬਾਲੀਵੁੱਡ ਵਿੱਚ ਪੈਰ ਧਰਿਆ ਸੀ, ਜਿਸ ਦਾ ਨਿਰਦੇਸ਼ਨ ਵਿਨੈ ਸਪਰੂ ਨੇ ਕੀਤਾ ਸੀ। ਇਹ ਫ਼ਿਲਮ 9 ਸਾਲਾਂ ਬਾਅਦ ਸਿਨੇਮਾਘਰਾਂ ਵਿੱਚ ਮੁੜ ਰਿਲੀਜ਼ ਹੋਈ, ਜਿੱਥੇ ਇਸ ਨੇ ਦਰਸ਼ਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਸਦਕਾ ਪਹਿਲੇ ਹਫ਼ਤੇ ਵਿੱਚ ਹੀ 20 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਕੇ ਰਿਕਾਰਡ ਕਮਾਈ ਕੀਤੀ।
 

 


author

Shubam Kumar

Content Editor

Related News