ਈਸ਼ਾ ਮਾਲਵੀਆ ਅਤੇ ਗੁਰਮੀਤ ਚੌਧਰੀ ਦੀ ਫਿਲਮ ‘ਤੁਮ ਮੇਰੇ ਹੋ’ ਦੇ ਪ੍ਰੀਮੀਅਰ ’ਤੇ ਉਮੜਿਆ ਬਾਲੀਵੁੱਡ

Saturday, Oct 24, 2026 - 01:33 PM (IST)

ਈਸ਼ਾ ਮਾਲਵੀਆ ਅਤੇ ਗੁਰਮੀਤ ਚੌਧਰੀ ਦੀ ਫਿਲਮ ‘ਤੁਮ ਮੇਰੇ ਹੋ’ ਦੇ ਪ੍ਰੀਮੀਅਰ ’ਤੇ ਉਮੜਿਆ ਬਾਲੀਵੁੱਡ

ਐਂਟਰਟੇਨਮੈਂਂਟ ਡੈਸਕ - ਅਦਾਕਾਰਾ ਈਸ਼ਾ ਮਾਲਵੀਆ ਅਤੇ ਗੁਰਮੀਤ ਚੌਧਰੀ ਦੀ ਰੋਮਾਂਟਿਕ ਡਰਾਮਾ ਫਿਲਮ ‘ਤੁਮ ਮੇਰੇ ਹੋ’ ਦਾ ਗ੍ਰੈਂਡ ਪ੍ਰੀਮੀਅਰ ਮੁੰਬਈ ਵਿਚ ਰੱਖਿਆ ਗਿਆ। ਪ੍ਰੀਮੀਅਰ ’ਤੇ ਮਨੋਰੰਜਨ ਜਗਤ ਦੇ ਕਈ ਸਿਤਾਰੇ ਆਪਣੀ ਚਮਕ ਬਿਖੇਰਨ ਪਹੁੰਚੇ। ਈਵੈਂਟ ਦੌਰਾਨ ਈਸ਼ਾ ਮਾਲਵੀਆ ਅਤੇ ਗੁਰਮੀਤ ਚੌਧਰੀ ਤੋਂ ਇਲਾਵਾ ਗੁਰਮੀਤ ਦੀ ਪਤਨੀ ਦੇਬੀਨਾ ਬੈਨਰਜੀ ਵੀ ਸ਼ਾਮਲ ਹੋਈ। ਇਨ੍ਹਾਂ ਤੋਂ ਇਲਾਵਾ ਅੰਕਿਤਾ ਲੋਖੰਡੇ, ਮੁਨੱਵਰ ਫਾਰੂਕੀ, ਪੂਨਮ ਪਾਂਡੇ, ਕਰਣ ਵਾਹੀ, ਅਨੁਸ਼ਾ ਲੂਹਰ, ਈਸ਼ਾ ਸਿੰਘ, ਅਰਜੁਨ ਬਿਜਲਾਨੀ, ਨੇਹਾ ਗੋਸਵਾਮੀ ਅਤੇ ਤੇਜਸਵੀ ਪ੍ਰਕਾਸ਼ ਨੇ ਆਪਣੀ ਮੌਜੂਦਗੀ ਨਾਲ ਈਵੈਂਟ ਦੀ ਸ਼ੋਭਾ ਵਧਾਈ।

ਦੱਸ ਦੇਈਏ ਕਿ "ਤੁਮ ਮੇਰੇ ਹੋ" ਈਸ਼ਾ ਮਾਲਵੀਆ ਦੀ ਬਾਲੀਵੁੱਡ ਡੈਬਿਊ ਫਿਲਮ ਹੈ। ਇਹ ਫਿਲਮ ਰੇਵਾ ਕਰੀਏਟਿਵ ਹਾਊਸ ਅਤੇ ਦੇਬਗੁਰੂ ਫਿਲਮਜ਼ ਦੁਆਰਾ ਨਿਰਮਿਤ ਹੈ। ਆਰਤੀ ਐਸ ਅਤੇ ਦੇਬੀਨਾ ਬੈਨਰਜੀ ਨਿਰਮਾਤਾ ਹਨ, ਜਦੋਂ ਕਿ ਰੋਮਾਂਚ ਮਹਿਤਾ ਅਤੇ ਅੰਮਾਨ ਰਿਆਸਤੀ ਸਹਿ-ਨਿਰਮਾਤਾ ਹਨ। ਸ਼ਾਨ ਆਰ ਗਰੋਵਰ ਅਤੇ ਅਨੁਸ਼ਕਾ ਲੁਹਾਰ ਵੀ ਫਿਲਮ ਵਿੱਚ ਅਭਿਨੈ ਕਰਨਗੇ। ਕਹਾਣੀ ਅਤੇ ਸਕ੍ਰੀਨਪਲੇ ਨਿਰੰਜਨ ਆਇੰਗਰ ਅਤੇ ਪੂਰਵਾ ਨਰੇਸ਼ ਦੁਆਰਾ ਲਿਖੀ ਗਈ ਹੈ। ਫਿਲਮ ਦਾ ਸੰਗੀਤ ਮਿਥੂਨ, ਸੰਜੂ ਰਾਠੌੜ, ਵਿਵੇਕ ਵਰਮਾ, ਕ੍ਰਿਸ਼, ਉਦੀਪਨ ਸ਼ਰਮਾ ਅਤੇ ਅਰਜੁਨ ਹਰਜਾਈ ਦੁਆਰਾ ਤਿਆਰ ਕੀਤਾ ਗਿਆ ਹੈ। ਗੀਤ ਦੇ ਬੋਲ ਰਸ਼ਮੀ ਵਿਰਾਗ ਮਿਸ਼ਰਾ, ਮਿਥੂਨ, ਅਜ਼ੀਮ ਸ਼ਿਰਾਜ਼ੀ, ਸੰਜੂ ਰਾਠੌੜ, ਵਿਵੇਕ ਵਰਮਾ ਅਤੇ ਗੀਤ ਸਾਗਰ ਨੇ ਲਿਖੇ ਹਨ। 


author

cherry

Content Editor

Related News