ਟਾਈਗਰ ਸ਼ਰਾਫ ਨਹੀਂ, ਬਾਲੀਵੁੱਡ ਦਾ ‘ਵੱਡਾ ਸੈਲੀਬ੍ਰਿਟੀ’ ਸੀ ਨਿਸ਼ਾਨੇ ’ਤੇ! ਇਸ ਤਰ੍ਹਾਂ ਬਦਲਿਆ ਪਲਾਨ

Tuesday, Oct 20, 2026 - 07:50 PM (IST)

ਟਾਈਗਰ ਸ਼ਰਾਫ ਨਹੀਂ, ਬਾਲੀਵੁੱਡ ਦਾ ‘ਵੱਡਾ ਸੈਲੀਬ੍ਰਿਟੀ’ ਸੀ ਨਿਸ਼ਾਨੇ ’ਤੇ! ਇਸ ਤਰ੍ਹਾਂ ਬਦਲਿਆ ਪਲਾਨ

ਮੁੰਬਈ,  (ਏਜੰਸੀ/ਇੰਟ.)-ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ’ਤੇ ਹੋਏ ਹਮਲੇ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਸ ਮੁਤਾਬਕ, ਸ਼ੁਰੂਆਤ ’ਚ ਟਾਈਗਰ ਸ਼ੂਟਰਾਂ ਦੇ ਨਿਸ਼ਾਨੇ ’ਤੇ ਨਹੀਂ ਸੀ। ਉਹ ਬਾਲੀਵੁੱਡ ਦੇ ਕਿਸੇ ਦੂਜੇ ਵੱਡੇ ਸੈਲੀਬ੍ਰਿਟੀ ’ਤੇ ਹਮਲਾ ਕਰਨ ਦੀ ਫਿਰਾਕ ’ਚ ਸਨ ਪਰ ਮੁੰਬਈ ਪਹੁੰਚਣ ਤੋਂ ਬਾਅਦ ਸ਼ੂਟਰ ਉਸ ਵੱਡੇ ਸੈਲੀਬ੍ਰਿਟੀ ਨੂੰ ਆਪਣਾ ਟਾਰਗੈੱਟ ਬਣਾਉਣ ’ਚ ਫੇਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਯੋਜਨਾ ਬਦਲ ਲਈ। ਹਾਲਾਂਕਿ ਇਸ ਵੱਡੇ ਸੈਲੀਬ੍ਰਿਟੀ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ।
ਦਾਅਵਾ ਹੈ ਕਿ ‘ਫੈਨ ਪੋਸਟਾਂ’ ਤੇ ‘ਇੰਸਟਾ ਪੇਜਾਂ’ ਰਾਹੀਂ ਸ਼ੂਟਰਾਂ ਨੂੰ ਪਤਾ ਲੱਗਾ ਕਿ ਟਾਈਗਰ ਸ਼ਰਾਫ ਹਰ ਐਤਵਾਰ ਨੂੰ ਜੁਹੂ ਦੇ ਫੁੱਟਬਾਲ ਗਰਾਊਂਡ ਜਾਂਦੇ ਹਨ ਅਤੇ ਉੱਥੇ ਉਨ੍ਹਾਂ ਦੀ ਸੁਰੱਖਿਆ ਵੀ ਕਾਫ਼ੀ ਘੱਟ ਰਹਿੰਦੀ ਹੈ। ਇਸ ਲਈ ਸ਼ੂਟਰਾਂ ਨੇ ਟਾਈਗਰ ਨੂੰ ਆਪਣਾ ਨਿਸ਼ਾਨਾ ਬਣਾਇਆ। ਸ਼ੂਟਰਾਂ ਨੂੰ ਲੱਗਿਆ ਕਿ ਟਾਈਗਰ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੋਵੇਗਾ। ਹਮਲਾਵਰਾਂ ਨੇ 18 ਅਕਤੂਬਰ ਨੂੰ ਟਾਈਗਰ ਸ਼ਰਾਫ ਦੀ ਗੱਡੀ ’ਤੇ 5 ਰਾਊਂਡ ਫਾਇਰਿੰਗ ਕੀਤੀ ਸੀ।

ਸ਼ੂਟਰਾਂ ਨੂੰ ਕੋਟਾ ਤੋਂ ਭੇਜਿਆ ਮੁੰਬਈ
ਅਦਾਕਾਰ ਟਾਈਗਰ ਸ਼ਰਾਫ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ 3 ਹਮਲਾਵਰਾਂ ਨੂੰ ਰਾਜਸਥਾਨ ਪੁਲਸ ਨੇ ਸੋਮਵਾਰ ਨੂੰ ਇਕ ਰੇਲਵੇ ਸਟੇਸ਼ਨ ’ਤੇ ਟ੍ਰੇਨ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁੰਬਈ ਪੁਲਸ ਮੰਗਲਵਾਰ ਸਵੇਰੇ ਸਖਤ ਸੁਰੱਖਿਆ ਹੇਠ ਤਿੰਨਾਂ ਮੁਲਜ਼ਮਾਂ ਰੇਹਾਨ, ਫੂਲ ਸਿੰਘ ਅਤੇ ਰਿਤਿਕ ਕੁਮਾਰ ਨੂੰ ਮੁੰਬਈ ਲੈ ਗਈ। ਵਧੀਕ ਪੁਲਸ ਸੁਪਰਡੈਂਟ (ਕੋਟਾ ਸ਼ਹਿਰ) ਖ਼ੁਦ ਕੋਟਾ ਸਰਹੱਦ ਤੱਕ ਕਾਫ਼ਲੇ ਨੂੰ ਆਪਣੀ ਨਿਗਰਾਨੀ ਹੇਠ ਲੈ ਗਏ, ਜਿਸ ਤੋਂ ਬਾਅਦ ਕੋਟਾ ਦਿਹਾਤੀ ਜ਼ਿਲੇ ਦੇ ਉਨ੍ਹਾਂ ਦੇ ਹਮਰੁਤਬਾ ਅਧਿਕਾਰੀ ਨੇ ਇਹ ਜ਼ਿੰਮੇਵਾਰੀ ਸੰਭਾਲੀ। ਤਿੰਨਾਂ ਦੀ ਗ੍ਰਿਫ਼ਤਾਰੀ ਦੇ ਕੁਝ ਹੀ ਘੰਟਿਆਂ ਬਾਅਦ ਮੁੰਬਈ ਪੁਲਸ ਦੀ ਟੀਮ ਉਨ੍ਹਾਂ ਨੂੰ ਮੁੰਬਈ ਲੈ ਜਾਣ ਲਈ ਕੋਟਾ ਪਹੁੰਚ ਗਈ ਸੀ।


author

Shubam Kumar

Content Editor

Related News