ਹੋਰਡਿੰਗ ''ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ''ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ ਪਹਿਲੀ ਫ਼ਿਲਮ ਦਾ ਆਫ਼ਰ
Sunday, Nov 01, 2026 - 04:43 PM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਖਰਬੰਦਾ ਦੀ ਫਿਲਮਾਂ 'ਚ ਆਉਣ ਦੀ ਕੋਈ ਯੋਜਨਾ ਨਹੀਂ ਸੀ, ਪਰ ਇੱਕ ਹੋਰਡਿੰਗ ਦੇ ਇਸ਼ਤਿਹਾਰ ਨੇ ਉਸ ਦੀ ਕਿਸਮਤ ਬਦਲ ਕੇ ਰੱਖ ਦਿੱਤੀ। 29 ਅਕਤੂਬਰ 1990 ਨੂੰ ਦਿੱਲੀ ਵਿੱਚ ਜਨਮੀ ਕ੍ਰਿਤੀ ਨੇ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਿਊਲਰੀ ਡਿਜ਼ਾਈਨਿੰਗ ਵਿੱਚ ਡਿਪਲੋਮਾ ਕੀਤਾ ਸੀ। ਅਦਾਕਾਰੀ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ, ਉਹ ਐਡਵਰਟਾਈਜ਼ਮੈਂਟ ਵਿੱਚ ਕੰਮ ਕਰਦੀ ਸੀ ਅਤੇ ਨਾਲ-ਨਾਲ ਮਾਡਲਿੰਗ ਵੀ ਕਰਦੀ ਸੀ।

ਕ੍ਰਿਤੀ ਨੇ ਇੱਕ ਇੰਟਰਵਿਊ ਵਿੱਚ ਖੁਦ ਖੁਲਾਸਾ ਕੀਤਾ ਸੀ ਕਿ ਉਸਦੀ ਫੋਟੋ ਚੇਨਈ ਵਿੱਚ ਇੱਕ ਸੁਪਰਮਾਰਕੀਟ ਚੇਨ ਦੇ ਇਸ਼ਤਿਹਾਰ ਵਾਲੇ ਇੱਕ ਹੋਰਡਿੰਗ 'ਤੇ ਲੱਗੀ ਸੀ। ਤੇਲਗੂ ਫਿਲਮਾਂ ਦੇ ਨਿਰਦੇਸ਼ਕ ਰਾਜ ਪਿਪੱਲਾ ਨੇ ਜਦੋਂ ਉਹ ਫੋਟੋ ਦੇਖੀ ਤਾਂ ਉਹ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਉਸਨੂੰ ਆਪਣੀ ਫਿਲਮ 'ਬੋਨੀ' (Boni - 2009) ਲਈ ਲੀਡ ਰੋਲ ਦੀ ਆਫਰ ਦੇ ਦਿੱਤੀ। ਇਸ ਤਰ੍ਹਾਂ ਕ੍ਰਿਤੀ ਨੇ ਆਪਣੀ ਪਹਿਲੀ ਤੇਲਗੂ ਫਿਲਮ ਨਾਲ ਅਦਾਕਾਰੀ ਦੇ ਖੇਤਰ 'ਚ ਡੈਬਿਊ ਕੀਤਾ।
ਇਹ ਵੀ ਪੜ੍ਹੋ: ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਤੇਲਗੂ ਫਿਲਮ 'ਬੋਨੀ' ਤੋਂ ਬਾਅਦ ਕ੍ਰਿਤੀ ਨੇ ਕੰਨੜ ਫਿਲਮ 'ਚਿਰੂ' (2010) ਨਾਲ ਡੈਬਿਊ ਕੀਤਾ। ਇਸ ਤੋਂ ਬਾਅਦ ਉਸਨੇ ਤੇਲਗੂ ਅਤੇ ਕੰਨੜ ਫਿਲਮਾਂ ਵਿੱਚ ਲਗਾਤਾਰ ਕੰਮ ਕੀਤਾ। ਸਾਲ 2013 ਵਿੱਚ ਆਈ ਫਿਲਮ 'ਗੂਗਲੀ' ਦੀ ਸਫਲਤਾ ਨੇ ਕ੍ਰਿਤੀ ਨੂੰ ਸਾਊਥ ਦੀਆਂ ਮੁੱਖ ਅਦਾਕਾਰਾਵਾਂ 'ਚ ਸ਼ਾਮਲ ਕਰ ਦਿੱਤਾ।

ਇਸ ਤੋਂ ਬਾਅਦ ਕ੍ਰਿਤੀ ਨੇ 2016 'ਚ ਆਈ ਹਿੰਦੀ ਫਿਲਮ 'ਰਾਜ਼: ਰੀਬੂਟ' ਨਾਲ ਬਾਲੀਵੁੱਡ ਡੈਬਿਊ ਕੀਤਾ। ਫਿਰ ਸਾਲ 2017 'ਚ ਆਈ ਫਿਲਮ 'ਸ਼ਾਦੀ ਮੇਂ ਜ਼ਰੂਰ ਆਨਾ' 'ਚ ਰਾਜਕੁਮਾਰ ਰਾਓ ਨਾਲ ਕ੍ਰਿਤੀ ਦੀ ਜੋੜੀ ਨੂੰ ਖੂਬ ਪਿਆਰ ਮਿਲਿਆ। ਇਸ ਫਿਲਮ ਨੇ ਉਨ੍ਹਾਂ ਦੇ ਬਾਲੀਵੁੱਡ ਕਰੀਅਰ ਨੂੰ ਨਵੀਂ ਉੱਚਾਈ ਦਿੱਤੀ।ਇਸ ਤੋਂ ਇਲਾਵਾ ਕ੍ਰਿਤੀ 'ਹਾਊਸਫੁੱਲ 4', 'ਪਾਗਲਪੰਤੀ' ਅਤੇ 'ਤੈਸ਼' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕ੍ਰਿਤੀ ਨੇ ਅਦਾਕਾਰ ਪੁਲਕਿਤ ਸਮਰਾਟ ਨਾਲ ਮਾਰਚ 2024 ਵਿੱਚ ਮਾਨੇਸਰ ਵਿੱਚ ਵਿਆਹ ਕਰਵਾ ਲਿਆ ਸੀ। ਇਹ ਜੋੜਾ ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਇਕੱਠੇ ਖਾਸ ਪਲਾਂ ਦੀਆਂ ਫੋਟੋਆਂ ਸਾਂਝੀਆਂ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ: 13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
