ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ ''ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ ਸੀਰੀਅਲ...

Monday, Nov 02, 2026 - 10:56 AM (IST)

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ ''ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ ਸੀਰੀਅਲ...

ਐਂਟਰਟੇਨਮੈਂਟ ਡੈਸਕ- ਡੋਗਰੀ ਅਤੇ ਹਿੰਦੀ ਦੇ ਪ੍ਰਸਿੱਧ ਲੇਖਕ, ਨਾਵਲਕਾਰ, ਨਾਟਕਕਾਰ ਅਤੇ ਫਿਲਮਮੇਕਰ ਵੇਦ ਰਾਹੀ ਦਾ ਐਤਵਾਰ ਨੂੰ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਸਥਿਤ ਆਪਣੇ ਘਰ ਵਿੱਚ 93 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇੱਕ ਲੇਖਕ ਹੋਣ ਦੇ ਨਾਲ-ਨਾਲ ਵੇਦ ਰਾਹੀ ਨੇ ਬਾਲੀਵੁੱਡ ਅਤੇ ਟੈਲੀਵਿਜ਼ਨ ਦੀ ਦੁਨੀਆ ਵਿੱਚ ਵੀ ਵੱਡਾ ਨਾਮ ਕਮਾਇਆ। ਉਨ੍ਹਾਂ ਨੇ 1996 ਵਿੱਚ ਦੂਰਦਰਸ਼ਨ 'ਤੇ ਪ੍ਰਸਾਰਿਤ ਬਹੁ-ਚਰਚਿਤ ਪੌਰਾਣਿਕ ਸੀਰੀਅਲ 'ਮੀਰਾਬਾਈ' ਦਾ ਨਿਰਦੇਸ਼ਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਯੇ ਰਾਤ ਫਿਰ ਨਾ ਆਏਗੀ' ਅਤੇ 'ਪਵਿੱਤਰ ਪਾਪੀ' ਵਰਗੀਆਂ ਕਈ ਚਰਚਿਤ ਹਿੰਦੀ ਫਿਲਮਾਂ ਅਤੇ ਟੀਵੀ ਸੀਰੀਅਲਾਂ ਦੀ ਸਕ੍ਰੀਨਪਲੇਅ ਤੇ ਸੰਵਾਦ (ਡਾਇਲਾਗ) ਵੀ ਲਿਖੇ ਸਨ।

ਇਹ ਵੀ ਪੜ੍ਹੋ: ਧਮਕੀ ਮਗਰੋਂ 'ਜਲਸਾ' ਦੇ ਬਾਹਰ ਵਧਾਈ ਗਈ ਸੁਰੱਖਿਆ ! ਬੁਲੇਟਪਰੂਫ ਸ਼ੀਸ਼ੇ ਪਿੱਛੋਂ Big B ਨੇ ਫੈਨਜ਼ ਨੂੰ ਕੀਤਾ ਸਲਾਮ

PunjabKesari

ਵੇਦ ਰਾਹੀ ਨੂੰ 1983 ਵਿੱਚ ਡੋਗਰੀ ਸਾਹਿਤ ਵਿੱਚ ਯੋਗਦਾਨ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਵੱਕਾਰੀ ਪੁਰਸਕਾਰ ਉਨ੍ਹਾਂ ਦੇ ਡੋਗਰੀ ਕਹਾਣੀ ਸੰਗ੍ਰਹਿ "ਆਲੇ" ਲਈ ਮਿਲਿਆ ਸੀ। 2024 ਵਿੱਚ, ਉਨ੍ਹਾਂ ਨੂੰ ਸਾਹਿਤ ਅਕਾਦਮੀ ਫੈਲੋਸ਼ਿਪ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਸਾਹਿਤ ਅਕਾਦਮੀ ਦੁਆਰਾ ਦਿੱਤੇ ਗਏ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇੱਕ ਹੈ। ਵੇਦ ਰਾਹੀ ਨੂੰ ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਕਈ ਹੋਰ ਸਾਹਿਤਕ ਅਤੇ ਸੱਭਿਆਚਾਰਕ ਪੁਰਸਕਾਰ ਵੀ ਮਿਲੇ ਸਨ। ਸਾਹਿਤਕ ਅਤੇ ਕਲਾਤਮਕ ਹਸਤੀਆਂ ਨੇ ਵੇਦ ਰਾਹੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। 

ਇਹ ਵੀ ਪੜ੍ਹੋ: ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ ਪਹਿਲੀ ਫ਼ਿਲਮ ਦਾ ਆਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News