ਪਾਕਿ ਕੁੜੀ ਦੀ ਨਕਲ ਲਗਾ ਕੇ ਬੁਰੀ ਫਸੀ ਧਕ-ਧਕ ਗਰਲ ਮਾਧੁਰੀ ਦੀਕਸ਼ਿਕ, ਲੋਕਾਂ ਰੱਜ ਕੇ ਸੁਣਾਈਆਂ ਖਰੀਆਂ ਗੱਲਾਂ

12/04/2022 6:43:03 PM

ਮੁੰਬਈ  (ਬਿਊਰੋ) : ਅਦਾਕਾਰਾ ਮਾਧੁਰੀ ਦੀਕਸ਼ਿਤ ਬਾਲੀਵੁੱਡ ਦੀਆਂ ਸ਼ਾਨਦਾਰ ਅਭਿਨੇਤਰੀਆਂ 'ਚੋਂ ਇੱਕ ਹੈ, ਜਿਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਹਰ ਅੰਦਾਜ਼ ਵੱਲ ਆਕਰਸ਼ਿਤ ਹੁੰਦੇ ਹਨ। ਮਾਧੁਰੀ ਦੇ ਡਾਂਸ 'ਚ ਉਹ ਖੂਬਸੂਰਤੀ ਅਤੇ ਅੰਦਾਜ਼ ਹੈ, ਜੋ ਪਹਿਲੀ ਨਜ਼ਰ 'ਚ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਲੁੱਟਦਾ ਹੈ। ਇੱਕ ਵਾਰ ਫਿਰ ਧਕ-ਧਕ ਗਰਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਲੋਕ ਉਨ੍ਹਾਂ ਨੂੰ ਬੁਰੀ ਤਰ੍ਹਾਂ ਟਰੋਲ ਕਰ ਰਹੇ ਹਨ।

PunjabKesari

ਮਾਧੁਰੀ ਨੇ ਵਾਇਰਲ ਕੁੜੀ ਦੇ ਡਾਂਸ ਨੂੰ ਕੀਤਾ ਕਾਪੀ 
ਮਾਧੁਰੀ ਦੀਕਸ਼ਿਤ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ 'ਦਿਲ ਯੇ ਪੁਕਾਰੇ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਸਫੇਦ ਰੰਗ ਦੀ ਖੂਬਸੂਰਤ ਕਢਾਈ ਵਾਲੀ ਪਾਰਦਰਸ਼ੀ ਸਾੜੀ ਪਾਈ ਹੋਈ ਹੈ। ਕੁਝ ਸਮਾਂ ਪਹਿਲਾਂ ਇੱਕ ਪਾਕਿਸਤਾਨੀ ਕੁੜੀ ਆਇਸ਼ਾ ਨੇ ਇੱਕ ਵਿਆਹ 'ਚ ਇਸ ਗੀਤ ਦਾ ਵੀਡੀਓ ਬਣਾਇਆ ਸੀ, ਜਿਸ ਤੋਂ ਬਾਅਦ ਇਹ ਟਰੈਂਡ 'ਚ ਆਇਆ ਸੀ।

PunjabKesari

ਲੋਕਾਂ ਨੇ ਕੀਤਾ ਰੱਜ ਕੇ ਟਰੋਲ
ਇਸ ਦੌਰਾਨ ਮਾਧੁਰੀ ਦੀਕਸ਼ਿਤ ਨੇ ਵੀ ਇਸ ਗੀਤ 'ਤੇ ਡਾਂਸ ਕਰਕੇ ਵੀਡੀਓ ਬਣਾਈ। ਹਾਲਾਂਕਿ ਕਈ ਲੋਕ ਇਸ ਨੂੰ ਪਸੰਦ ਕਰ ਰਹੇ ਹਨ ਅਤੇ ਕੁਝ ਲੋਕ ਰੱਜ ਕੇ ਟਰੋਲ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਦਾਕਾਰਾ ਪਾਕਿਸਤਾਨੀ ਕੁੜੀ ਨੂੰ ਫਾਲੋ ਕਰ ਰਹੀ ਹੈ। ਇਕ ਯੂਜ਼ਰ ਨੇ ਲਿਖਿਆ, 'ਤੁਸੀਂ ਦੂਜਿਆਂ ਦੇ ਕਦਮਾਂ ਦੀ ਨਕਲ ਕਿਉਂ ਕਰ ਰਹੇ ਹੋ, ਤੁਸੀਂ ਮਾਧੁਰੀ ਹੋ, ਕਿਰਪਾ ਕਰਕੇ ਅਜਿਹਾ ਨਾ ਕਰੋ'। ਅਗਲੇ ਯੂਜ਼ਰ ਨੇ ਲਿਖਿਆ, 'ਇੰਨੀ ਚੰਗੀ ਡਾਂਸਰ ਹੋਣ ਦੇ ਬਾਵਜੂਦ ਉਹ ਬਕਵਾਸ ਸਟੈਪਸ ਦੀ ਨਕਲ ਕਰ ਰਹੀ ਹੈ। ਮਾਧੁਰੀ ਤੋਂ ਇਹ ਉਮੀਦ ਨਹੀਂ ਸੀ।' ਸਿਰਫ਼ ਭਾਰਤੀ ਹੀ ਨਹੀਂ, ਪਾਕਿਸਤਾਨੀ ਯੂਜ਼ਰਸ ਵੀ ਉਨ੍ਹਾਂ ਨੂੰ ਤਾਅਨੇ ਮਾਰ ਰਹੇ ਹਨ, 'ਸੁਪਰਸਟਾਰ ਹੋ ਕੇ ਅਜਿਹਾ ਕਿਉਂ ਕੀਤਾ ਅਤੇ ਜੇਕਰ ਕਰਨਾ ਹੀ ਸੀ ਤਾਂ ਆਪਣੇ ਅੰਦਾਜ਼ 'ਚ ਕਰਦੇ, ਨਕਲ ਕਿਉਂ ਕੀਤੀ?'


ਦੱਸਣਯੋਗ ਹੈ ਕਿ 'ਮੇਰਾ ਦਿਲ ਇਹ ਪੁਕਾਰੇ' ਗੀਤ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਨੇ ਗਾਇਆ ਸੀ। ਇਹ 1954 'ਚ ਆਈ ਫ਼ਿਲਮ 'ਨਾਗਿਨ' ਦਾ ਗੀਤ ਹੈ।


sunita

Content Editor

Related News