ਮਿਊਜ਼ਿਕ ਐਵਾਰਡ ਸ਼ੋਅ ਦੌਰਾਨ ਭਿੜੇ ਮਸ਼ਹੂਰ ਹਾਲੀਵੁੱਡ ਸਿਤਾਰੇ, ਵੀਡੀਓ ਹੋਈ ਵਾਇਰਲ

2021-09-14T17:15:39.353

ਮੁੰਬਈ (ਬਿਊਰੋ)– ਐੱਮ. ਟੀ. ਵੀ. ਵੀਡੀਓ ਮਿਊਜ਼ਿਕ ਐਵਾਰਡ 2021 ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਹਾਲੀਵੁੱਡ ਅਦਾਕਾਰਾ ਮੇਗਨ ਫਾਕਸ ਦੇ ਬੁਆਏਫ੍ਰੈਂਡ ਤੇ ਮਸ਼ਹੂਰ ਰੈਪਰ ਮਸ਼ੀਨ ਗਨ ਕੇਲੀ ਤੇ ਬਾਕਸ ਕਾਨੋਰ ਮੈਕਗ੍ਰੇਗਰ ਵਿਚਕਾਰ ਹੱਥੋਪਾਈ ਹੋ ਗਈ।

ਇੰਨਾ ਹੀ ਨਹੀਂ, ਮੇਗਨ ਫਾਕਸ ’ਤੇ ਕੋਲਡ ਡਰਿੰਕ ਤਕ ਸੁੱਟੀ ਗਈ। ਇਹ ਘਟਨਾ ਐਤਵਾਰ ਸ਼ਾਮ ਦੀ ਹੈ। ਐੱਮ. ਟੀ. ਵੀ. ਵੀਡੀਓ ਮਿਊਜ਼ਿਕ ਐਵਾਰਡ 2021 ’ਚ ਹਾਲੀਵੁੱਡ ਦੀਆਂ ਕਈ ਹਸਤੀਆਂ ਨੇ ਹਿੱਸਾ ਲਿਆ ਸੀ।

ਇਥੇ ਸਾਰੀਆਂ ਹਸਤੀਆਂ ਨੇ ਰੈੱਡ ਕਾਰਪੇਟ ’ਤੇ ਪੌਜ਼ ਵੀ ਦਿੱਤੇ ਪਰ ਐੱਮ. ਟੀ. ਵੀ. ਵੀਡੀਓ ਮਿਊਜ਼ਿਕ ਐਵਾਰਡ 2021 ’ਚ ਮੌਜੂਦ ਸਾਰੇ ਲੋਕ ਉਸ ਸਮੇਂ ਹੈਰਾਨ ਹੋ ਗਏ ਜਦੋਂ ਮਸ਼ੀਨ ਗਨ ਕੇਲੀ ਤੇ ਕਾਨੋਰ ਮੈਕਗ੍ਰੇਗਰ ਆਪਸ ’ਚ ਭਿੜ ਗਏ।

ਹਾਲਾਂਕਿ ਮੌਕੇ ’ਤੇ ਸਕਿਓਰਿਟੀ ਗਾਰਡਸ ਪਹੁੰਚ ਗਏ ਤੇ ਇਨ੍ਹਾਂ ਦੋਵਾਂ ਨੂੰ ਇਕ-ਦੂਜੇ ਨਾਲ ਲੜਨ ਤੋਂ ਰੋਕ ਦਿੱਤਾ। ਮਸ਼ੀਨ ਗਨ ਕੇਲੀ ਤੇ ਕਾਨੋਰ ਮੈਰਗ੍ਰੇਗਰ ਦੇ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh