ਆਸਾਮੀ ਅਦਾਕਾਰਾ ਸੁਮੀ ਬੋਰਾ ਸਮੇਤ 6 ਖਿਲਾਫ ਲੁੱਕਆਊਟ ਨੋਟਿਸ
Wednesday, Sep 11, 2024 - 10:10 AM (IST)
ਗੁਹਾਟੀ- ਆਸਾਮੀ ਅਦਾਕਾਰਾ ਸੁਮੀ ਬੋਰਾ, ਉਸ ਦੇ ਫੋਟੋਗ੍ਰਾਫਰ ਪਤੀ, ਭਰਾ ਤੇ ਭਰਜਾਈ ਅਤੇ 2 ਹੋਰਨਾਂ ਖਿਲਾਫ ਕਰੋਡ਼ਾਂ ਰੁਪਏ ਦੇ ਸ਼ੇਅਰ ਬਾਜ਼ਾਰ ਟਰੇਡਿੰਗ ਘਪਲੇ ਦੇ ਸਿਲਸਿਲੇ ’ਚ ਇਕ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।ਡਿਬਰੂਗੜ੍ਹ ਪੁਲਸ ਦੇ ਸਪਰਡੈਂਟ (ਐੱਸ. ਪੀ.) ਰਾਕੇਸ਼ ਰੈੱਡੀ ਨੇ ਕਿਹਾ ਕਿ ਅਦਾਕਾਰਾ, ਉਸ ਦੇ ਪਤੀ ਤਾਰਿਕ ਬੋਰਾ, ਭਰਾ ਰਾਜੀਬ ਬੋਰਾ ਅਤੇ ਉਸ ਦੀ ਪਤਨੀ ਜਿੰਕੀ ਮਿਲੀ ਅਤੇ 2 ਹੋਰਨਾਂ ਖਿਲਾਫ ਸਰਕੂਲਰ ਜਾਰੀ ਕੀਤਾ ਗਿਆ ਹੈ, ਕਿਉਂਕਿ ਉਹ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ।
ਇਹ ਖ਼ਬਰ ਵੀ ਪੜ੍ਹੋ -ਫ਼ਿਲਮ 'ਗੰਧਾਰੀ' 'ਚ ਨਜ਼ਰ ਆਵੇਗੀ ਤਾਪਸੀ ਪੰਨੂ
ਪੁਲਸ ਉਨ੍ਹਾਂ ਨੂੰ ਘਪਲੇ ਦੇ ਸਬੰਧ ’ਚ ਪੁੱਛਗਿੱਛ ਕਰਨਾ ਚਾਹੁੰਦੀ ਸੀ, ਜਿਸ ’ਚ ਲੋਕਾਂ ਤੋਂ ਕਥਿਤ ਤੌਰ ’ਤੇ ਸੈਂਕੜੇ ਕਰੋਡ਼ ਰੁਪਏ ਠੱਗੇ ਗਏ ਸਨ। ਪਿਛਲੇ ਹਫ਼ਤੇ ਨਿਵੇਸ਼ਕਾਂ ਨੂੰ ਠੱਗਣ ਵਾਲੀ ਕੰਪਨੀ ਦੇ ਮਾਲਿਕ 22 ਸਾਲਾ ਬਿਸ਼ਾਲ ਫੁਕਨ ਨੂੰ ਉਸ ਦੇ ਮੈਨੇਜਰ ਨਾਲ ਗ੍ਰਿਫਤਾਰ ਕੀਤਾ ਗਿਆ ਸੀ।ਜਾਂਚ ਦੌਰਾਨ ਪਤਾ ਲੱਗਾ ਕਿ ਫੁਕਨ ਨੇ ਕਥਿਤ ਤੌਰ ’ਤੇ ਬੋਰਾ ’ਤੇ ਬਹੁਤ ਜ਼ਿਆਦਾ ਖਰਚਾ ਕੀਤਾ ਸੀ, ਜਿਸ ’ਚ ਰਾਜਸਥਾਨ ਦੇ ਉਦੇਪੁਰ ’ਚ ਉਨ੍ਹਾਂ ਦਾ ਹਾਈ-ਪ੍ਰੋਫਾਈਲ ਵਿਆਹ ਵੀ ਸ਼ਾਮਲ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।