PICS : ਕਾਨਜ਼ ''ਚ ਸ਼ਾਮਲ ਹੋਣ ਤੋਂ ਪਹਿਲਾਂ ਸੋਨਮ ਨੇ ਲੰਡਨ ਦੀਆਂ ਸੜਕਾਂ ''ਤੇ ਦਿਖਾਇਆ ਆਪਣਾ ਸਟਾਈਲਿਸ਼ ਅਵਤਾਰ
Saturday, May 14, 2016 - 02:18 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਸੋਨਮ ਕਪੂਰ ਕਾਨਜ਼ ਫੈਸਟੀਵਲ ''ਚ ਸ਼ਾਮਲ ਹੋਣ ਲਈ ਪਹਿਲਾਂ ਹੀ ਲੰਡਨ ਪਹੁੰਚ ਗਈ ਹੈ। ਇੱਥੇ ਪਹੁੰਚ ਕੇ ਉਨ੍ਹਾਂ ਨੇ ਲੰਡਨ ਦੀਆਂ ਸੜਕਾਂ ''ਤੇ ਆਪਣੇ ਹੁਸਨ ਦਾ ਜਲਵਾ ਦਿਖਾ ਕੇ ਸਾਰਿਆਂ ਦੇ ਦਿਲ ਜਿੱਤ ਲਏ ਹਨ। ਫੈਸ਼ਨ ਸਟਾਈਲਿਸਟ ਕਹਾਉਣ ਵਾਲੀ ਸੋਨਮ ਕਪੂਰ ਇਨ੍ਹਾਂ ਤਸਵੀਰਾਂ ''ਚ ਖੂਬਸੂਰਤ ਲੱਗਣ ਦੇ ਨਾਲ-ਨਾਲ ਬੇਹੱਦ ਸਟਾਈਲਿਸ਼ ਵੀ ਲੱਗ ਰਹੀ ਹੈ। ਲੰਡਨ ''ਚ ਘੁੰਮਦਿਆਂ ਦੀਆਂ ਕਈ ਤਸਵੀਰਾਂ ਸੋਨਮ ਨੇ ਸ਼ੇਅਰ ਕੀਤੀਆਂ ਹਨ। ਜਾਣਕਾਰੀ ਅਨੁਸਾਰ ਕਾਨਜ਼ ਫੈਸਟੀਵਲ 21 ਮਈ ਤੱਕ ਚੱਲੇਗਾ ਅਤੇ ਸੋਨਮ 15 ਅਤੇ 16 ਮਈ ਨੂੰ ਕਾਨਜ਼ ਦੇ ਰੈੱਡ ਕਾਰਪੈੱਟ ''ਤੇ ਆਪਣਾ ਜਲਵਾ ਦਿਖਾਵੇਗੀ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੀ 30 ਸਾਲਾ ਅਦਾਕਾਰਾ ਸੋਨਮ ਕਪੂਰ ਪਹਿਲੀ ਵਾਰ ਇਸ ਕਾਨਜ਼ ਫੈਸਟੀਵਲ ਦੇ ''ਸਿਨੇਮਾ ਅਗੇਂਸਟ ਏਡਸ'' ਦੇ ਪ੍ਰੋਗਰਾਮ ''ਚ ਹਿੱਸਾ ਲੈਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਏਡਸ ਵਰਗੀ ਭਿਆਨਕ ਬੀਮਾਰੀ ਨਾਲ ਲੜਣ ਲਈ ਪੈਸੇ ਕਮਾਉਣ ਦੇ ਉਦੇਸ਼ ਨਾਲ ਇਸ ਪ੍ਰੋਗਰਾਮ ਦਾ ਆਯੋਜਿਤ ਕੀਤਾ ਜਾਂਦਾ ਹੈ। ਇਸ ਵਾਰ ਸੋਨਮ ਦਾ ਕਹਿਣਾ ਹੈ, ''''ਮੇਰੇ ਲਈ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਵਾਲੀ ਗੱਲ ਹੈ। ਮੈਂ ਵਰਤਮਾਨ ਸਮੇਂ ''ਚ ਏਡਸ ਦੀ ਬੀਮਾਰੀ ਬਾਰੇ ਜਿੰਨਾ ਲੋਕਾਂ ਨੂੰ ਦੱਸਾ ਉਨਾਂ ਹੀ ਘੱਟ ਹੈ। ਇਹ ਸੰਸਥਾ ਜੀਵਨ ਰੱਖਿਅਕ ਪ੍ਰੋਗਰਾਮਾਂ ਲਈ ਪੈਸੇ ਇਕੱਠੇ ਕਰਨ ਦੀ ਦਿਸ਼ਾ ''ਚ ਮਹੱਵਪੂਰਨ ਕੰਮ ਹੈ, ਜਿਸ ''ਚ ਏਡਸ ਦੇ ਵਿਰੁੱਧ ਲੜਣ ਲਈ ਮਦਦ ਮਿਲਦੀ ਹੈ।''''