ਸਿਰਫ ਇੰਨੇ ਰੁਪਏ ਸੀ ਲਤਾ ਮੰਗੇਸ਼ਕਰ ਦੀ ਪਹਿਲੀ ਕਮਾਈ, ਜਾਣੋ ਕਿਉਂ ਮੋੜਿਆ ਸੀ ਨਵਾਂ ਰੇਡੀਓ

Monday, Feb 07, 2022 - 04:44 PM (IST)

ਮੁੰਬਈ (ਬਿਊਰੋ)– ਭਾਰਤੀ ਸਿਨੇਮਾ ਜਗਤ ’ਚ 8 ਦਹਾਕਿਆਂ ਤੱਕ ਲਤਾ ਮੰਗੇਸ਼ਕਰ ਨੇ ਆਪਣੀ ਮਧੁਰ ਅਾਵਾਜ਼ ਨਾਲ ਸਰੋਤਿਆਂ ਨੂੰ ਦੀਵਾਨਾ ਬਣਾਇਆ ਪਰ ਉਨ੍ਹਾਂ ਬਾਰੇ ਕੁਝ ਅਜਿਹੀਆਂ ਰੋਚਕ ਗੱਲਾਂ ਹਨ, ਜਿਨ੍ਹਾਂ ਨੂੰ ਅੱਜ ਦੀ ਪੀੜ੍ਹੀ ਨਹੀਂ ਜਾਣਦੀ ਹੈ। ਲਤਾ ਮੰਗੇਸ਼ਕਰ ਨੇ 1942 ’ਚ ਕਿਟੀ ਹਸਾਲ ਲਈ ਆਪਣਾ ਪਹਿਲਾ ਗਾਣਾ ਗਾਇਆ ਪਰ ਉਨ੍ਹਾਂ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਨੂੰ ਲਤਾ ਦਾ ਫ਼ਿਲਮਾਂ ਲਈ ਗਾਉਣਾ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਉਸ ਫ਼ਿਲਮ ਤੋਂ ਲਤਾ ਦੇ ਗਾਏ ਗਾਣੇ ਨੂੰ ਹਟਵਾ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਪਤੀ ਨਾਲ ਹਨੀਮੂਨ ਮਨਾਉਣ ਕਸ਼ਮੀਰ ਪਹੁੰਚੀ ਮੌਨੀ ਰਾਏ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਹਾਲਾਂਕਿ ਇਸੇ ਸਾਲ ਲਤਾ ਨੂੰ ਪਹਿਲੀ ਫ਼ਿਲਮ ‘ਮੰਗਲ ਗੌਰ’ ’ਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਲਤਾ ਦੀ ਪਹਿਲੀ ਕਮਾਈ 25 ਰੁਪਏ ਸੀ, ਜੋ ਉਨ੍ਹਾਂ ਨੂੰ ਇਕ ਪ੍ਰੋਗਰਾਮ ’ਚ ਸਟੇਜ ’ਤੇ ਗਾਉਣ ਦੌਰਾਨ ਮਿਲੀ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਲਤਾ ਮੰਗੇਸ਼ਕਰ ਦਾ ਅਸਲੀ ਨਾਂ ਹੇਮਾ ਹਰਿਦਕਰ ਹੈ।

ਬਚਪਨ ਦੇ ਦਿਨਾਂ ਤੋਂ ਉਨ੍ਹਾਂ ਨੂੰ ਰੇਡੀਓ ਸੁਣਨ ਦਾ ਬਹੁਤ ਹੀ ਸ਼ੌਕ ਸੀ। ਜਦੋਂ ਉਹ 18 ਸਾਲ ਦੇ ਸਨ, ਉਦੋਂ ਉਨ੍ਹਾਂ ਨੇ ਆਪਣਾ ਪਹਿਲਾ ਰੇਡੀਓ ਖਰੀਦਿਆ ਸੀ ਤੇ ਜਿਵੇਂ ਹੀ ਉਨ੍ਹਾਂ ਨੇ ਰੇਡੀਓ ਆਨ ਕੀਤਾ ਤਾਂ ਕੇ. ਐੱਲ. ਸਹਿਗਲ ਦੀ ਮੌਤ ਦਾ ਸਮਾਚਾਰ ਉਨ੍ਹਾਂ ਨੂੰ ਪ੍ਰਾਪਤ ਹੋਇਆ। ਬਾਅਦ ’ਚ ਉਨ੍ਹਾਂ ਨੇ ਉਹ ਰੇਡੀਓ ਦੁਕਾਨਦਾਰ ਨੂੰ ਵਾਪਸ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੋਬੀ ਧਾਲੀਵਾਲ ਭਾਜਪਾ ’ਚ ਹੋਏ ਸ਼ਾਮਲ (ਵੀਡੀਓ)

ਲਤਾ ਮੰਗੇਸ਼ਕਰ ਨੂੰ ਆਪਣੇ ਬਚਪਨ ਦੇ ਦਿਨਾਂ ’ਚ ਸਾਈਕਲ ਚਲਾਉਣ ਦਾ ਕਾਫ਼ੀ ਸ਼ੌਕ ਸੀ, ਜੋ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਆਪਣੀ ਪਹਿਲੀ ਕਾਰ 8000 ਰੁਪਏ ’ਚ ਖਰੀਦੀ ਸੀ। ਲਤਾ ਮੰਗੇਸ਼ਕਰ ਨੂੰ ਕ੍ਰਿਕਟ ਮੈਚ ਦੇਖਣ ਦਾ ਵੀ ਕਾਫ਼ੀ ਸ਼ੌਕ ਰਿਹਾ ਹੈ। ਲਾਰਡਸ ਮੈਦਾਨ ’ਚ ਉਨ੍ਹਾਂ ਦੀ ਇਕ ਸੀਟ ਹਮੇਸ਼ਾ ਰਾਖਵੀਂ ਰਹਿੰਦੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News