ਅੱਧੇ ਘੰਟੇ ਦੇ ਐਪੀਸੋਡ ਦੇ 14 ਲੱਖ...! ਸਮ੍ਰਿਤੀ ਇਰਾਨੀ ਦੀ ਕਮਾਈ ਜਾਣ ਉੱਡ ਜਾਣਗੇ ਹੋਸ਼
Wednesday, Jul 09, 2025 - 05:28 PM (IST)

ਮੁੰਬਈ – ਏਕਤਾ ਕਪੂਰ ਦਾ ਇਤਿਹਾਸਕ ਅਤੇ ਲੋਕਪ੍ਰਿਯ ਟੀਵੀ ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੁ ਥੀ 2’ ਇੱਕ ਵਾਰੀ ਫਿਰ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ। ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਇਸ ਸ਼ੋਅ 'ਚ ਮੁੱਖ ਭੂਮਿਕਾ ਨਿਭਾ ਚੁੱਕੀ ਸਮ੍ਰਿਤੀ ਇਰਾਨੀ, ਜੋ ਹੁਣ ਭਾਜਪਾ ਦੀ ਪ੍ਰਮੁੱਖ ਲੀਡਰ ਵੀ ਹੈ, ਦੁਬਾਰਾ "ਤੁਲਸੀ ਵਿਰਾਨੀ" ਵਜੋਂ ਟੀਵੀ ਸਕਰੀਨ 'ਤੇ ਵਾਪਸ ਆ ਰਹੀ ਹੈ।
ਇਹ ਵੀ ਪੜ੍ਹੋ: ਧੀ ਸੋਸ਼ਲ ਮੀਡੀਆ 'ਤੇ ਬਣਾ-ਬਣਾ ਪਾਉਂਦੀ ਸੀ ਵੀਡੀਓਜ਼, ਪਿਓ ਨੇ ਮਾਰ'ਤੀ ਗੋਲੀ
ਭਾਰੀ ਫੀਸ ਨੇ ਬਣਾਇਆ ਚਰਚਾ ਦਾ ਕੇਂਦਰ
ਕੁੱਝ ਮੀਡੀਆ ਰਿਪੋਰਟਾਂ ਮੁਤਾਬਕ, ਸਮ੍ਰਿਤੀ ਇਰਾਨੀ ਹੁਣ 14 ਲੱਖ ਰੁਪਏ ਪ੍ਰਤੀ ਐਪੀਸੋਡ ਲਵੇਗੀ, ਜੋ ਕਿ ਭਾਰਤੀ ਟੈਲੀਵਿਜ਼ਨ ਇਤਿਹਾਸ 'ਚ ਮਹਿਲਾ ਅਦਾਕਾਰਾ ਵੱਲੋਂ ਲਈ ਜਾਣ ਵਾਲੀ ਸਭ ਤੋਂ ਵੱਡੀ ਰਕਮ ਮੰਨੀ ਜਾ ਰਹੀ ਹੈ। ਹਾਲਾਂਕਿ, ਸੀਰੀਅਲ ਦੇ ਨਿਰਮਾਤਾਵਾਂ ਅਤੇ ਅਦਾਕਾਰਾ ਦੋਹਾਂ ਵੱਲੋਂ ਅਜੇ ਤੱਕ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਪਹਿਲੀ ਵਾਰੀ ਜਦੋਂ ਉਨ੍ਹਾਂ ਨੇ ਇਹ ਸੀਰੀਅਲ 2000 ਵਿੱਚ ਕੀਤਾ ਸੀ, ਉਨ੍ਹਾਂ ਦੀ ਫੀਸ ਸਿਰਫ਼ 1800 ਰੁਪਏ ਪ੍ਰਤੀ ਐਪੀਸੋਡ ਸੀ।
ਇਹ ਵੀ ਪੜ੍ਹੋ: ਫੇਕ MMS ਨੇ ਬਰਬਾਦ ਕੀਤਾ ਕਰੀਅਰ, ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤ ਬਣ ਗਈ ਅਦਾਕਾਰਾ
ਕਦੋਂ ਤੇ ਕਿੱਥੇ ਦੇਖ ਸਕੋਗੇ?
"ਕਿਉਂਕੀ ਸਾਸ ਭੀ ਕਬੀ ਬਹੁ ਥੀ 2" ਦਾ ਪ੍ਰੀਮੀਅਰ 29 ਜੁਲਾਈ ਨੂੰ ਰਾਤ 10:30 ਵਜੇ, ਸਟਾਰ ਪਲੱਸ ’ਤੇ ਹੋਵੇਗਾ। ਇਸ ਵਾਰੀ ਇਹ ਸ਼ੋਅ ਸਿਰਫ਼ ਟੀਵੀ ਤੱਕ ਸੀਮਿਤ ਨਹੀਂ ਰਹੇਗਾ, ਦਰਸ਼ਕ ਇਸ ਨੂੰ ਓਟੀਟੀ ਪਲੇਟਫਾਰਮ 'ਤੇ ਵੀ ਦੇਖ ਸਕਣਗੇ।
ਇਹ ਵੀ ਪੜ੍ਹੋ: ਘਰ 'ਚੋਂ ਗਲੀ-ਸੜ੍ਹੀ ਹਾਲਤ 'ਚ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਪ੍ਰੋਮੋ ਅਤੇ ਸਮ੍ਰਿਤੀ ਇਰਾਨੀ ਦਾ ਲੁੱਕ
ਸ਼ੋਅ ਦੇ ਨਵੇਂ ਪ੍ਰੋਮੋ ਵਿੱਚ ਸਮ੍ਰਿਤੀ ਇਰਾਨੀ ਫਿਰ ਤੋਂ "ਤੁਲਸੀ" ਦੇ ਰੂਪ ਵਿੱਚ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ, "ਜ਼ਰੂਰ ਆਵਾਂਗੀ... ਕਿਉਂਕਿ ਇੰਨੇ ਸਾਲਾਂ ਦਾ ਰਿਸ਼ਤਾ ਜੋ ਹੈ। ਸਮਾਂ ਆ ਗਿਆ ਹੈ ਤੁਹਾਡੇ ਨਾਲ ਫਿਰ ਤੋਂ ਮਿਲਣ ਦਾ।"
ਇਹ ਵੀ ਪੜ੍ਹੋ: ਪੈਸਿਆਂ ਲਈ ਇਹ ਹਸੀਨਾ ਕਈ ਮਰਦਾਂ ਨਾਲ ਬਣਾ ਚੁੱਕੀ ਹੈ ਸਬੰਧ; ਅਦਾਕਾਰਾ ਨੇ ਖੁਦ ਕੀਤਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8