''ਸਤਿਆਮੇਵ ਜਯਤੇ 2'' ਦਾ ਗੀਤ ''ਕੁਸੁ ਕੁਸੁ'' ਰਿਲੀਜ਼, ਨੋਰਾ ਫਤੇਹੀ ਨੇ ਦਿਖਾਏ ਸਿਜ਼ਲਿੰਗ ਮੂਵਸ (ਵੀਡੀਓ)

Thursday, Nov 11, 2021 - 01:03 PM (IST)

''ਸਤਿਆਮੇਵ ਜਯਤੇ 2'' ਦਾ ਗੀਤ ''ਕੁਸੁ ਕੁਸੁ'' ਰਿਲੀਜ਼, ਨੋਰਾ ਫਤੇਹੀ ਨੇ ਦਿਖਾਏ ਸਿਜ਼ਲਿੰਗ ਮੂਵਸ (ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ ਦੀ ਸਭ ਤੋਂ ਪਸੰਦੀਦਾ ਨੋਰਾ ਫਤੇਹੀ ਫ਼ਿਲਮ 'ਸਤਿਆਮੇਵ ਜਯਤੇ-2' ਵਿਚ ਡਾਂਸ ਫਲੋਰ 'ਤੇ ਇਕ ਵਾਰ ਫਿਰ ਧਮਾਲ ਮਚਾਉਣ ਲਈ ਤਿਆਰ ਹੈ। ਨੋਰਾ ਫਤੇਹੀ ਨਿਰਦੇਸ਼ਕ ਮਿਲਾਪ ਮਿਲਣ ਜਵੇਰੀ ਲਈ ਕਿਸਮਤ ਵਾਲੀ ਲੱਗਦੀ ਹੈ ਕਿਉਂਕਿ 'ਦਿਲਬਰ' ਅਤੇ 'ਏਕ ਤੋ ਕਮ ਜ਼ਿੰਦਗੀ' ਵਰਗੇ ਪ੍ਰਸਿੱਧ ਗੀਤਾਂ 'ਚ ਅਭਿਨੈ ਕਰਨ ਤੋਂ ਬਾਅਦ ਨਿਰਦੇਸ਼ਕ ਦੇ ਨਾਲ ਨੋਰਾ ਦਾ ਇਹ ਤੀਜਾ ਸਿਜ਼ਲਿੰਗ ਡਾਂਸ ਨੰਬਰ ਹੈ। ਜ਼ਾਰਾ ਖ਼ਾਨ ਅਤੇ ਦੇਵ ਨੇਗੀ ਦੁਆਰਾ ਗਾਇਆ 'ਕੁਸੁ ਕੁਸੁ' ਗੀਤ ਤਨਿਸ਼ਕ ਬਾਗਚੀ ਦੁਆਰਾ ਲਿਖਤ ਇਕ ਓਰਿਜਨਲ ਗੀਤ ਹੈ। ਨੋਰਾ ਫਤੇਹੀ ਨੂੰ ਆਦਿਲ ਸ਼ੇਖ ਦੁਆਰਾ ਕੋਰਿਓਗ੍ਰਾਫ ਗਾਣੇ ਵਿਚ ਕੁਝ ਹੈਰਾਨੀਜਨਕ ਬੈਲੀ ਡਾਂਸ ਮੂਵਸ ਕਰਦੇ ਹੋਏ ਦੇਖਿਆ ਜਾਵੇਗਾ।

ਦੱਸ ਦਈਏ ਕਿ ਨੋਰਾ ਫਤੇਹੀ ਉਤਸ਼ਾਹ ਨਾਲ ਕਹਿੰਦੀ ਹੈ ਕਿ, ''ਸਤਿਆਮੇਵ ਜਯਤੇ' ਦਾ ਮੇਰੇ ਜੀਵਨ 'ਚ ਖ਼ਾਸ ਜਗ੍ਹਾ ਹੈ ਅਤੇ ਮੈਂ 'ਸਤਿਆਮੇਵ ਜਯਤੇ-2' ਦਾ ਵੀ ਹਿੱਸਾ ਬੱਣ ਕੇ ਬਹੁਤ ਖੁਸ਼ ਹਾਂ।'' ਉਥੇ ਹੀ ਮਿਲਾਪ ਮਿਲਣ ਜਵੇਰੀ ਕਹਿੰਦੇ ਹਨ, ''ਮੈਂ 'ਦਿਲਬਰ' ਅਤੇ 'ਏਕ ਤੇ ਕਮ ਜ਼ਿੰਦਗੀ' ਤੋਂ ਬਾਅਦ ਰੋਮਾਂਚਿਤ ਹਾਂ ਕਿ ਨੋਰਾ ਫਤੇਹੀ 'ਕੁਸੁ ਕੁਸੁ' ਦਾ ਹਿੱਸਾ ਹੈ।'' ਦੱਸ ਦਈਏ ਕਿ ਫ਼ਿਲਮ 25 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News