ਰੈਸਟੋਰੈਂਟ ਦਾ ਬਿੱਲ ਭਰਨ ਲਈ ਕੁਣਾਲ ਖੇਮੂ ਨੇ ਕੀਤੀ ਆਪਣੀ ਦੋਸਤ ਨਾਲ ਖ਼ੂਬ ਲੜਾਈ, ਵੀਡੀਓ ਵਾਇਰਲ

03/14/2022 6:47:18 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਕੁਣਾਲ ਖੇਮੂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕਾਫ਼ੀ ਸਮਾਂ ਬਤੀਤ ਕਰਦੇ ਹਨ। ਕੁਣਾਲ ਖੇਮੂ ਅਤੇ ਸੋਹਾ ਅਲੀ ਖ਼ਾਨ ਦੀ ਬਾਂਡਿੰਗ ਹਰ ਕਿਸੇ ਨੂੰ ਪਸੰਦ ਆਉਂਦੀ ਹੈ। ਇਹ ਦੋਵੇਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਰੋਜ਼ਨਾ ਕੁਝ ਨਾ ਕੁਝ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਹਨ। ਕੁਣਾਲ ਖੇਮੂ ਇਨ੍ਹੀਂ ਦਿਨੀਂ ਸੋਹਾ ਅਤੇ ਧੀ ਇਨਾਇਆ ਨਾਲ ਦੁਬਈ 'ਚ ਛੁੱਟੀਆਂ ਮਨਾ ਰਹੇ ਹਨ। ਸੋਹਾ ਨੇ ਸੋਸ਼ਲ ਮੀਡੀਆ 'ਤੇ ਦੋਸਤਾਂ ਨਾਲ ਡਿਨਰ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਕੁਣਾਲ ਬਿੱਲ ਦਾ ਭੁਗਤਾਨ ਕਰਨ ਲਈ ਆਪਣੇ ਦੋਸਤ ਨਾਲ ਲੜਦੇ ਨਜ਼ਰ ਆ ਰਹੇ ਹਨ। ਕੁਣਾਲ ਦੀ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਉਸ ਨਾਲ ਆਪਣੇ ਆਪ ਨੂੰ ਰਿਲੇਟ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਦੋਸਤ ਨਾਲ ਲੜਦੇ ਦਿਸੇ ਕੁਣਾਲ ਖੇਮੂ
ਵੀਡੀਓ 'ਚ ਕੁਣਾਲ ਖੇਮੂ ਆਪਣੀ ਦੋਸਤ ਸਿਮੋਨ ਖੰਬਟਾ ਨਾਲ ਬਿੱਲ ਦਾ ਭੁਗਤਾਨ ਕਰਨ ਲਈ ਲੜਦੇ ਨਜ਼ਰ ਆ ਰਹੇ ਹਨ। ਜਦੋਂ ਵੀ ਤੁਸੀਂ ਆਪਣੇ ਦੋਸਤਾਂ ਨਾਲ ਬਾਹਰ ਜਾਂਦੇ ਹੋ ਤਾਂ ਬਿੱਲ ਭਰਨ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਹੈ। ਕੁਣਾਲ ਵੀ ਆਪਣੇ ਦੋਸਤ ਨਾਲ ਅਜਿਹਾ ਹੀ ਕੁਝ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੀ ਇਕ ਵੀਡੀਓ ਸੋਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਸ਼ੇਅਰ ਕਰਦੇ ਹੋਏ ਸੋਹਾ ਅਲੀ ਖ਼ਾਨ ਨੇ ਲਿਖਿਆ, ''ਜਦੋਂ ਭਾਰਤੀ ਬਿੱਲ ਦਾ ਭੁਗਤਾਨ ਕਰਦੀ ਹੈ ਤਾਂ ਹਰ ਵਾਰ ਦੇਖਿਆ ਜਾਂਦਾ ਹੈ। ਵੀਡੀਓ 'ਚ ਕੁਣਾਲ ਬਿੱਲ ਖੋਹਦੇ ਨਜ਼ਰ ਆ ਰਹੇ ਹਨ।''

 
 
 
 
 
 
 
 
 
 
 
 
 
 
 

A post shared by Soha (@sakpataudi)

ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਣਾਲ ਜਲਦ ਹੀ ਵਿਪੁਲ ਮਹਿਤਾ ਦੀ ਫ਼ਿਲਮ 'ਕਿੰਜੂ ਮਖੂ' 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਕੁਣਾਲ ਨਾਲ ਸ਼ਵੇਤਾ ਤ੍ਰਿਪਾਠੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਇਹ ਗੁਜਰਾਤੀ ਨਾਟਕ ਸਾਜਨ ਰੇ ਝੂਠ ਮੱਤ ਬੋਲੋ ਦਾ ਰੂਪਾਂਤਰ ਹੈ। 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News