ਪ੍ਰੈਗਨੈਂਟ ਹੈ ਮੋਨਾਲਿਸਾ ! ਉਮਰ ਦੇ 'ਰੌਲ਼ੇ' ਵਿਚਾਲੇ ਪਤੀ ਨੇ ਕਰ'ਤਾ ਵੱਡਾ ਦਾਅਵਾ

Thursday, Apr 23, 2026 - 10:10 AM (IST)

ਪ੍ਰੈਗਨੈਂਟ ਹੈ ਮੋਨਾਲਿਸਾ ! ਉਮਰ ਦੇ 'ਰੌਲ਼ੇ' ਵਿਚਾਲੇ ਪਤੀ ਨੇ ਕਰ'ਤਾ ਵੱਡਾ ਦਾਅਵਾ

ਐਂਟਰਟੇਨਮੈਂਟ ਡੈਸਕ : ਮਹਾਕੁੰਭ ਦੌਰਾਨ ਆਪਣੀਆਂ ਖ਼ੂਬਸੂਰਤ ਅੱਖਾਂ ਨਾਲ ਚਰਚਾ ਵਿੱਚ ਆਈ 'ਵਾਇਰਲ ਗਰਲ' ਮੋਨਾਲਿਸਾ ਇਕ ਵਾਰ ਮੁੜ ਸੁਰਖੀਆਂ ਵਿੱਚ ਆ ਗਈ ਹੈ। ਦਰਅਸਲ ਉਸ ਦੇ ਪਤੀ ਫਰਮਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਮੋਨਾਲਿਸਾ ਪ੍ਰੈਗਨੈਂਟ ਹੈ, ਜਿਸ ਕਾਰਨ ਉਹ ਨਾ ਤਾਂ ਯਾਤਰਾ ਕਰ ਸਕਦੀ ਹੈ ਨਾ ਹੀ ਪੁਲਸ ਦੇ ਸਾਹਮਣੇ ਪੇਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ: ਨਹੀਂ ਰਹੇ ਗੀਤਕਾਰ ਤੇ ਗਾਇਕ ਡੇਵ ਮੇਸਨ ! 79 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਫਰਮਾਨ ਨੇ ਕੋਚੀ ਪਹੁੰਚੀ ਮੱਧ ਪ੍ਰਦੇਸ਼ ਪੁਲਸ ਨੂੰ ਦੱਸਿਆ ਕਿ ਡਾਕਟਰਾਂ ਨੇ ਉਸਦੀ ਪਤਨੀ ਦੀ ਸਿਹਤ ਅਤੇ ਗਰਭ ਅਵਸਥਾ ਦੇ ਕਾਰਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਪੁਲਸ ਇਸ ਸਮੇਂ ਇਸ ਦਾਅਵੇ ਦੀ ਜਾਂਚ ਕਰ ਰਹੀ ਹੈ। ਪੁਸ਼ਟੀ ਲਈ ਜਲਦੀ ਹੀ ਸਥਾਨਕ ਪ੍ਰਸ਼ਾਸਨ ਤੋਂ ਇੱਕ ਮੈਡੀਕਲ ਸਰਟੀਫਿਕੇਟ ਮੰਗਿਆ ਜਾ ਸਕਦਾ ਹੈ। ਫਰਮਾਨ ਦੇ ਬਿਆਨ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਮੋਨਾਲਿਸਾ ਲਾਪਤਾ ਨਹੀਂ ਹੈ, ਜਦੋਂਕਿ ਇਸ ਤੋਂ ਉਸ ਦੇ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼

ਦੱਸ ਦੇਈਏ ਕਿ ਮੋਨਾਲਿਸਾ ਨੇ ਹਾਲ ਹੀ ਵਿੱਚ ਕੇਰਲ ਵਿੱਚ ਆਪਣੇ ਮੁਸਲਿਮ ਦੋਸਤ ਫਰਮਾਨ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਬਾਅਦ ਮੋਨਾਲੀਸਾ ਦੇ ਮਾਪਿਆਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਧੀ ਨਾਬਾਲਗ ਹੈ ਅਤੇ ਉਸ ਨੂੰ ਵਰਗਲਾ ਕੇ ਦੂਜੇ ਧਰਮ ਵਿੱਚ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ ਹੈ। ਉਥੇ ਹੀ ਜਦੋਂ ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ (NCST) ਨੇ ਜਾਂਚ ਕੀਤੀ ਤਾਂ ਵਾਇਰਲ ਗਰਲ ਦੇ 'ਨਾਬਾਲਗ' ਹੋਣ ਦੀ ਪੁਸ਼ਟੀ ਹੋਈ। ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਮੱਧ ਪ੍ਰਦੇਸ਼ ਪੁਲਸ ਨੇ ਜੋੜੇ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ: ਪਾਕਿ ਬ੍ਰਾਂਡ ਦੀ 'ਸਸਤੀ ਮਾਰਕੀਟਿੰਗ' ! ਆਲੀਆ ਭੱਟ ਦੀਆਂ AI ਤਸਵੀਰਾਂ ਲਾ ਕੇ ਵੇਚ ਰਹੇ ਸੂਟ, ਖੜ੍ਹਾ ਹੋਇਆ ਬਖੇੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News