18 ਦੀ ਉਮਰ ''ਚ ਵਿਆਹ ਤੇ 20 ''ਚ ਬਣੀ ਮਾਂ ! ਤਲਾਕ ਤੋਂ ਬਾਅਦ ਇੰਝ ਬਦਲੀ ਇਸ ਬਾਲੀਵੁੱਡ ਹਸੀਨਾ ਦੀ ਕਿਸਮਤ
Thursday, Apr 09, 2026 - 09:18 AM (IST)
ਐਂਟਰਟੇਨਮੈਂਟ ਡੈਸਕ : ਗਲੈਮਰ ਦੀ ਦੁਨੀਆ ਬਾਹਰੋਂ ਜਿੰਨੀ ਚਮਕਦਾਰ ਦਿਖਾਈ ਦਿੰਦੀ ਹੈ, ਅੰਦਰੋਂ ਉਨੀ ਹੀ ਸੰਘਰਸ਼ਪੂਰਨ ਹੁੰਦੀ ਹੈ। ਅਜਿਹੀ ਹੀ ਇੱਕ ਦਿਲਚਸਪ ਅਤੇ ਉਤਾਰ-ਚੜ੍ਹਾਅ ਭਰੀ ਕਹਾਣੀ ਹੈ ਬਾਲੀਵੁੱਡ ਅਤੇ ਟੀਵੀ ਅਦਾਕਾਰਾ ਤਨਾਜ਼ ਇਰਾਨੀ ਦੀ। 53 ਸਾਲ ਦੀ ਉਮਰ ਵਿੱਚ ਵੀ ਆਪਣੀ ਫਿਟਨੈੱਸ ਅਤੇ ਮੁਸਕਰਾਹਟ ਨਾਲ ਸਭ ਦਾ ਦਿਲ ਜਿੱਤਣ ਵਾਲੀ ਤਨਾਜ਼ ਦੀ ਨਿੱਜੀ ਜ਼ਿੰਦਗੀ ਕਿਸੇ ਫ਼ਿਲਮੀ ਡਰਾਮੇ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ: ਇੰਡਸਟਰੀ 'ਚ ਪਸਰਿਆ ਮਾਤਮ, ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਦਾ ਹੋਇਆ ਦਿਹਾਂਤ

18 ਸਾਲ ਦੀ ਉਮਰ 'ਚ ਵਿਆਹ ਅਤੇ ਸਮਾਜ ਦਾ ਵਿਰੋਧ
ਤਨਾਜ਼ ਨੇ ਮਹਿਜ਼ 18 ਸਾਲ ਦੀ ਉਮਰ ਵਿੱਚ ਫਰੀਦ ਕਰੀਮ ਨਾਲ ਵਿਆਹ ਕਰਵਾ ਲਿਆ ਸੀ, ਜੋ ਕਿ ਉਹਨਾਂ ਤੋਂ ਉਮਰ ਵਿੱਚ 18 ਸਾਲ ਵੱਡੇ ਸਨ। 20 ਸਾਲ ਦੀ ਉਮਰ ਵਿੱਚ ਉਹ ਇੱਕ ਧੀ (ਜ਼ੈਨੀ) ਦੀ ਮਾਂ ਬਣ ਗਈ ਸੀ। ਇਸ ਵਿਆਹ ਕਾਰਨ ਉਹਨਾਂ ਨੂੰ ਆਪਣੇ ਪਾਰਸੀ ਭਾਈਚਾਰੇ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਸਮਾਜ ਨੇ ਉਹਨਾਂ ਦਾ ਬਾਈਕਾਟ ਤੱਕ ਕਰ ਦਿੱਤਾ ਸੀ। ਹਾਲਾਂਕਿ, ਇਹ ਰਿਸ਼ਤਾ ਲੰਬਾ ਨਾ ਚੱਲ ਸਕਿਆ ਅਤੇ ਉਹਨਾਂ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਦੁਬਾਰਾ ਲੀਹ 'ਤੇ ਲਿਆਉਣ ਲਈ ਤਨਾਜ਼ ਨੇ ਐਕਟਿੰਗ ਵੱਲ ਕਦਮ ਵਧਾਇਆ। ਸਾਲ 2000 ਵਿੱਚ ਰਾਕੇਸ਼ ਰੋਸ਼ਨ ਦੀ ਸੁਪਰਹਿੱਟ ਫ਼ਿਲਮ ‘ਕਹੋ ਨਾ ਪਿਆਰ ਹੈ’ ਵਿੱਚ ਉਹ ਅਮੀਸ਼ਾ ਪਟੇਲ ਦੀ ਸਹੇਲੀ 'ਨੀਤਾ' ਦੇ ਕਿਰਦਾਰ ਵਿੱਚ ਨਜ਼ਰ ਆਈ। ਇਸ ਤੋਂ ਬਾਅਦ ਉਹਨਾਂ ਨੇ ‘ਹਮਾਰਾ ਦਿਲ ਆਪਕੇ ਪਾਸ ਹੈ’, ‘36 ਚਾਈਨਾ ਟਾਊਨ’ ਅਤੇ ‘ਮੈਂ ਪ੍ਰੇਮ ਕੀ ਦੀਵਾਨੀ ਹੂੰ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਟੀਵੀ ਜਗਤ ਵਿੱਚ ਵੀ 'ਜ਼ਬਾਨ ਸੰਭਾਲ ਕੇ' ਅਤੇ 'ਕਹਾਨੀ ਘਰ-ਘਰ ਕੀ' ਵਰਗੇ ਸ਼ੋਅਜ਼ ਰਾਹੀਂ ਉਹਨਾਂ ਨੇ ਵੱਡੀ ਪਛਾਣ ਬਣਾਈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

ਦੂਜਾ ਪਤੀ ਹੈ 7 ਸਾਲ ਛੋਟਾ
ਤਲਾਕ ਦੇ ਕਈ ਸਾਲਾਂ ਬਾਅਦ ਤਨਾਜ਼ ਦੀ ਜ਼ਿੰਦਗੀ ਵਿੱਚ ਬਖਤਿਆਰ ਇਰਾਨੀ ਦੀ ਐਂਟਰੀ ਹੋਈ। ਦੋਵਾਂ ਦੀ ਮੁਲਾਕਾਤ ਸ਼ੋਅ ‘ਗੁਰੂਕੁਲ’ ਦੇ ਸੈੱਟ ’ਤੇ ਹੋਈ ਸੀ। ਬਖਤਿਆਰ ਤਨਾਜ਼ ਤੋਂ ਉਮਰ ਵਿੱਚ ਲਗਭਗ 7-8 ਸਾਲ ਛੋਟੇ ਹਨ, ਜਿਸ ਕਾਰਨ ਸ਼ੁਰੂਆਤ ਵਿੱਚ ਬਖਤਿਆਰ ਦੇ ਪਰਿਵਾਰ ਨੇ ਇਸ ਰਿਸ਼ਤੇ ਦਾ ਵਿਰੋਧ ਕੀਤਾ। ਪਰ ਬਖਤਿਆਰ ਦੀ ਭੈਣ ਦੀ ਮਦਦ ਨਾਲ ਪਰਿਵਾਰ ਮੰਨ ਗਿਆ ਅਤੇ 2007 ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ। ਅੱਜ ਤਨਾਜ਼ 3 ਬੱਚਿਆਂ ਦੀ ਮਾਂ ਹੈ ਅਤੇ ਬਖਤਿਆਰ ਨਾਲ ਇੱਕ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ।
ਇਹ ਵੀ ਪੜ੍ਹੋ: ਦੀਪਿਕਾ ਪਾਦੁਕੋਣ ਨੇ ਕਿਉਂ ਨਹੀਂ ਕੀਤੀ 'ਧੁਰੰਦਰ 2' ਦੀ ਤਾਰੀਫ ? ਅਦਾਕਾਰਾ ਨੇ ਹੁਣ ਖੁਦ ਕੀਤਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
