ਲਤਾ ਤੇ ਆਸ਼ਾ ਦੀ ਯਾਦ ''ਚ ਬਣੇਗਾ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ: ਭਰਾ ਹ੍ਰਿਦੈਨਾਥ ਮੰਗੇਸ਼ਕਰ ਦਾ ਵੱਡਾ ਐਲਾਨ

Tuesday, Apr 14, 2026 - 05:17 PM (IST)

ਲਤਾ ਤੇ ਆਸ਼ਾ ਦੀ ਯਾਦ ''ਚ ਬਣੇਗਾ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ: ਭਰਾ ਹ੍ਰਿਦੈਨਾਥ ਮੰਗੇਸ਼ਕਰ ਦਾ ਵੱਡਾ ਐਲਾਨ

ਮੁੰਬਈ (ਏਜੰਸੀ) : ਸੰਗੀਤ ਜਗਤ ਦੀਆਂ 2 ਮਹਾਨ ਹਸਤੀਆਂ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਦੀ ਯਾਦ ਨੂੰ ਹਮੇਸ਼ਾ ਲਈ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਭਰਾ ਹ੍ਰਿਦੈਨਾਥ ਮੰਗੇਸ਼ਕਰ ਨੇ ਇੱਕ ਇਤਿਹਾਸਕ ਪਹਿਲਕਦਮੀ ਕੀਤੀ ਹੈ। ਉਨ੍ਹਾਂ ਨੇ ਆਪਣੀਆਂ ਭੈਣਾਂ ਦੀ ਯਾਦ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਕਦੇ ਮਾਡਲਿੰਗ ਲਈ ਪੈਰਿਸ ਜਾਣ ਦੀ ਸੀ ਤਿਆਰੀ, ਫਿਰ ਇੱਕ ਫਿਲਮ ਨੇ ਰਾਤੋ-ਰਾਤ ਬਣਾ ਦਿੱਤਾ ਸਟਾਰ !

ਮੀਡੀਆ ਨਾਲ ਗੱਲਬਾਤ ਕਰਦਿਆਂ ਹ੍ਰਿਦੈਨਾਥ ਮੰਗੇਸ਼ਕਰ ਨੇ ਦੱਸਿਆ, "ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ ਹੋਵੇ। ਅਸੀਂ ਇਸ ਲਈ ਕਾਫੀ ਵੱਡੀ ਜ਼ਮੀਨ ਲਈ ਹੈ, ਬਾਕੀ ਸਭ ਪ੍ਰਮਾਤਮਾ ਦੇ ਹੱਥ ਹੈ।" ਇਸ ਹਸਪਤਾਲ ਦਾ ਨਾਂ ਸੰਭਵ ਤੌਰ 'ਤੇ ‘ਲਤਾ-ਆਸ਼ਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼’ ਜਾਂ ‘ਲਤਾ-ਆਸ਼ਾ ਮੰਗੇਸ਼ਕਰ ਆਯੁਰਵਿਦਿਆ ਸੰਸਥਾਨ’ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਵਿਆਹ ਦੇ ਕਈ ਸਾਲਾਂ ਬਾਅਦ ਹੋਈ ਧੀ, ਪਰ ਹਾਦਸੇ 'ਚ ਚਲੀ ਗਈ ਜਾਨ ! ਧੀ ਨੂੰ ਯਾਦ ਕਰ ਭਾਵੁਕ ਹੋਈ ਮਸ਼ਹੂਰ ਗਾਇਕਾ

ਸੰਗੀਤਕ ਮਿਊਜ਼ੀਅਮ ਵੀ ਹੋਵੇਗਾ ਖਿੱਚ ਦਾ ਕੇਂਦਰ

ਹਸਪਤਾਲ ਦੇ ਨਾਲ-ਨਾਲ ਮੰਗੇਸ਼ਕਰ ਪਰਿਵਾਰ ਦੀ ਸੰਗੀਤਕ ਵਿਰਾਸਤ ਨੂੰ ਦਰਸਾਉਣ ਲਈ ਇੱਕ ਮਿਊਜ਼ੀਅਮ ਵੀ ਬਣਾਇਆ ਜਾਵੇਗਾ। ਇਸ ਮਿਊਜ਼ੀਅਮ ਦੀ ਖ਼ਾਸੀਅਤ ਇਹ ਹੋਵੇਗੀ ਕਿ ਇੱਥੇ ਲੋਕਾਂ ਨੂੰ 'ਇੰਟਰਐਕਟਿਵ ਮਿਊਜ਼ਿਕ' ਸਿੱਖਣ ਦਾ ਮੌਕਾ ਵੀ ਮਿਲੇਗਾ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਤੇ ਸਾਬਕਾ ਰੈਸਲਰ ਜੌਨ ਸੀਨਾ ਨੇ ਆਸ਼ਾ ਭੋਸਲੇ ਨੂੰ ਦਿੱਤੀ ਸ਼ਰਧਾਂਜਲੀ

ਜ਼ਿਕਰਯੋਗ ਹੈ ਕਿ ਦਿੱਗਜ ਗਾਇਕਾ ਆਸ਼ਾ ਭੋਸਲੇ ਦਾ ਐਤਵਾਰ ਨੂੰ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਸੋਮਵਾਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ: "ਨਹੀਂ ਬਣਨਾ ਚਾਹੁੰਦੀ ਮਾਂ": 40 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਬਾਲੀਵੁੱਡ ਦੀ ਖ਼ੂਬਸੂਰਤ ਕੋਰੀਓਗ੍ਰਾਫਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News