ਕੁੰਭ ਮੇਲੇ ਦੀ ''ਵਾਇਰਲ ਗਰਲ'': ਹੁਣ ਗਰਭਵਤੀ ਹੋਣ ਦੇ ਦਾਅਵੇ ਨੇ ਛੇੜੀ ਚਰਚਾ
Wednesday, Apr 22, 2026 - 05:39 PM (IST)
ਐਂਟਰਟੇਨਮੈਂਟ ਡੈਸਕ : ਮਹਾਕੁੰਭ ਦੌਰਾਨ ਆਪਣੀਆਂ ਖ਼ੂਬਸੂਰਤ ਅੱਖਾਂ ਨਾਲ ਚਰਚਾ ਵਿੱਚ ਆਈ 'ਵਾਇਰਲ ਗਰਲ' ਮੋਨਾਲੀਸਾ ਇਕ ਵਾਰ ਮੁੜ ਚਰਚਾ ਵਿੱਚ ਆ ਗਈ ਹੈ। ਦਰਅਸਲ ਉਸ ਦੇ ਪਤੀ ਫਰਮਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਮੋਨਾਲਿਸਾ ਪ੍ਰੈਗਨੈਂਟ ਹੈ, ਜਿਸ ਕਾਰਨ ਉਹ ਨਾ ਤਾਂ ਯਾਤਰਾ ਕਰ ਸਕਦੀ ਹੈ ਨਾ ਹੀ ਪੁਲਸ ਦੇ ਸਾਹਮਣੇ ਪੇਸ਼ ਹੋ ਸਕਦੀ ਹੈ।
ਫਰਮਾਨ ਨੇ ਕੋਚੀ ਪਹੁੰਚੀ ਮੱਧ ਪ੍ਰਦੇਸ਼ ਪੁਲਸ ਨੂੰ ਦੱਸਿਆ ਕਿ ਡਾਕਟਰਾਂ ਨੇ ਉਸਦੀ ਪਤਨੀ ਦੀ ਸਿਹਤ ਅਤੇ ਗਰਭ ਅਵਸਥਾ ਦੇ ਕਾਰਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਪੁਲਸ ਇਸ ਸਮੇਂ ਇਸ ਦਾਅਵੇ ਦੀ ਜਾਂਚ ਕਰ ਰਹੀ ਹੈ। ਪੁਸ਼ਟੀ ਲਈ ਜਲਦੀ ਹੀ ਸਥਾਨਕ ਪ੍ਰਸ਼ਾਸਨ ਤੋਂ ਇੱਕ ਮੈਡੀਕਲ ਸਰਟੀਫਿਕੇਟ ਮੰਗਿਆ ਜਾ ਸਕਦਾ ਹੈ। ਫਰਮਾਨ ਦੇ ਬਿਆਨ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਮੋਨਾਲਿਸਾ ਲਾਪਤਾ ਨਹੀਂ ਹੈ, ਜਦੋਂਕਿ ਇਸ ਤੋਂ ਉਸ ਦੇ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
ਮੋਨਾਲੀਸਾ ਅਤੇ ਫ਼ਰਮਾਨ ਖਾਨ ਦਾ ਵਿਆਹ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਮੋਨਾਲੀਸਾ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਵਿਆਹ ਦੇ ਸਮੇਂ ਉਹ ਨਾਬਾਲਗ ਸੀ। ਉਥੇ ਹੀ ਜਦੋਂ ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ (NCST) ਦੀ ਨੇ ਜਾਂਚ ਕੀਤੀ ਤਾਂ ਵਾਇਰਲ ਗਰਲ ਦੇ 'ਨਾਬਾਲਗ' ਹੋਣ ਦੀ ਪੁਸ਼ਟੀ ਹੋਈ। ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਫ਼ਰਮਾਨ ਦੇ ਖਿਲਾਫ਼ ਅਗਵਾ ਅਤੇ ਪੋਕਸੋ (POCSO) ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਪੂਰੇ ਮਾਮਲੇ ਨੂੰ 'ਲਵ ਜਿਹਾਦ' ਦਾ ਨਾਂ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਕੁੜੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਵਰਗਲਾ ਕੇ ਕੇਰਲ ਲਿਜਾਇਆ ਗਿਆ ਸੀ।
