''''ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ..!'''', PM ਮੋਦੀ ਤੇ CM ਯੋਗੀ ਨੇ ਆਸ਼ਾ ਭੋਸਲੇ ਦੇ ਦਿਹਾਂਤ ''ਤੇ ਜਤਾਇਆ ਦੁੱਖ

Sunday, Apr 12, 2026 - 02:43 PM (IST)

''''ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ..!'''', PM ਮੋਦੀ ਤੇ CM ਯੋਗੀ ਨੇ ਆਸ਼ਾ ਭੋਸਲੇ ਦੇ ਦਿਹਾਂਤ ''ਤੇ ਜਤਾਇਆ ਦੁੱਖ

ਨਵੀਂ ਦਿੱਲੀ- ਅੱਜ ਸੰਗੀਤ ਜਗਤ ਨੂੰ ਉਸ ਸਮੇਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਜਦੋਂ ਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਨੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਨੇ 92 ਸਾਲ ਦੀ ਉਮਰ 'ਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖ਼ਰੀ ਸਾਹ ਲਿਆ, ਜਿਸ ਮਗਰੋਂ ਦੁਨੀਆ ਭਰ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। 

ਆਸ਼ਾ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਦਿੱਗਜ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ''ਭਾਰਤ ਦੀਆਂ ਸਭ ਤੋਂ ਵਿਲੱਖਣ ਤੇ ਯਾਦਗਾਰ ਆਵਾਜ਼ਾਂ 'ਚੋਂ ਇਕ ਆਸ਼ਾ ਭੋਸਲੇ ਜੀ ਦੇ ਦਿਹਾਂਤ ਨਾਲ ਕਾਫ਼ੀ ਦੁੱਖ ਹੋਇਆ ਹੈ। ਉਨ੍ਹਾਂ ਨੇ ਆਪਣੇ ਸ਼ਾਨਦਾਰ ਸੰਗੀਤਕ ਸਫ਼ਰ ਦੌਰਾਨ ਅਣਗਿਣਤ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੈ। ਮੈਂ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਨੂੰ ਹਮੇਸ਼ਾ ਯਾਦ ਰੱਖਾਂਗਾ।''

ਉਨ੍ਹਾਂ ਅੱਗੇ ਕਿਹਾ, ''ਆਸ਼ਾ ਜੀ ਦੇ ਪਰਿਵਾਰ, ਚਾਹੁਣ ਵਾਲੇ ਅਤੇ ਸੰਗੀਤ ਨਾਲ ਪਿਆਰ ਕਰਨ ਵਾਲਿਆਂ ਨਾਲ ਮੇਰੀਆਂ ਸੰਵੇਦਨਾਵਾਂ। ਉਹ ਹਮੇਸ਼ਾ ਅਗਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਤੇ ਉਨ੍ਹਾਂ ਦੀ ਆਵਾਜ਼ ਲੋਕਾਂ ਦੇ ਦਿਲਾਂ 'ਚ ਗੂੰਜਦੀ ਰਹੇਗੀ।''

ਉਨ੍ਹਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵੀ ਐਕਸ 'ਤੇ ਇਕ ਪੋਸਟ ਸਾਂਝੀ ਕਰਦਿਆਂ ਆਸ਼ਾ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਲਿਖਿਆ, ''ਭਾਰਤੀ ਸੰਗੀਤ ਜਗਤ ਦੀ ਸੁਰਾਂ ਦੀ ਮਲਿਕਾ ਤੇ ਪਦਮ ਵਿਭੂਸ਼ਣ ਆਸ਼ਾ ਭੋਸਲੇ ਜੀ ਦਾ ਦਿਹਾਂਤ ਬੇਹੱਦ ਦੁਖ਼ਦਾਈ ਤੇ ਸੰਗੀਤ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੇਰੀ ਸ਼੍ਰੀ ਰਾਮ ਜੀ ਨੂੰ ਪ੍ਰਾਰਥਨਾ ਹੈ ਕਿ ਉਹ ਆਸ਼ਾ ਭੋਸਲੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ।''

PunjabKesari

ਇਹ ਵੀ ਪੜ੍ਹੋ- ਹੁਣ ਬਿਨਾਂ ਆਪਰੇਸ਼ਨ ਦੇ Free ਹੋਵੇਗਾ Parkinson's ਦਾ ਇਲਾਜ ! AIIMS ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News