UK ਦੀਆਂ ਗਲੀਆਂ 'ਚ ਕੁੱਲ੍ਹੜ ਪਿੱਜ਼ਾ ਜੋੜੇ ਨੇ ਕਰ 'ਤਾ ਅਜਿਹਾ ਕੰਮ, ਪਲਾਂ 'ਚ ਵਾਇਰਲ ਹੋ ਗਈ ਵੀਡੀਓ
Monday, Mar 03, 2025 - 02:32 PM (IST)

ਐਂਟਰਟੇਨਮੈਂਟ ਡੈਸਕ : ਪੰਜਾਬ ਦੇ ਸ਼ਹਿਰ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਵਿਵਾਦਾਂ ਵਿਚਾਲੇ ਜਨਵਰੀ ਮਹੀਨੇ ਇੰਗਲੈਂਡ ਪਹੁੰਚ ਗਿਆ। UK ਜਾ ਕੇ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਹਨ। ਦੋਵੇਂ ਆਪਣੇ ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਨਵੀਂ ਵੀਡੀਓ ਪੋਸਟ ਕਰ ਦਿੰਦੇ ਹਨ, ਜਿਸ ਨਾਲ ਉਹ ਚਰਚਾ 'ਚ ਆ ਜਾਂਦੇ ਹਨ। UK ਦੀਆਂ ਗਲੀਆਂ 'ਚ ਸਹਿਜ ਤੇ ਗੁਰਪ੍ਰੀਤ ਕੁਆਲਿਟੀ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦੋਵੇਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼
ਦੱਸ ਦੇਈਏ ਕਿ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਣ ਤੋਂ ਬਾਅਦ ਹੁਣ ਸਹਿਜ਼ ਅਰੋੜਾ ਗਾਇਕੀ 'ਚ ਵੀ ਕਦਮ ਰੱਖਣ ਜਾ ਰਿਹਾ ਹੈ। ਉਸ ਵੱਲੋਂ ਪਹਿਲਾ ਗੀਤ ਰਿਲੀਜ਼ ਕੀਤਾ, ਜਿਸ ਦੀ ਇਕ ਝਲਕ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾ ‘ਤੇ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਦੀ ਭਿਆਨਕ ਕਾਰ ਹਾਦਸੇ 'ਚ ਮੌਤ, ਸੰਗੀਤ ਜਗਤ 'ਚ ਛਾਇਆ ਮਾਤਮ
ਦੱਸਣਯੋਗ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਬਣਾਈ ਗਈ ਅਸ਼ਲੀਲ ਵੀਡੀਓ ਨੂੰ ਲੈ ਕੇ ਵਿਵਾਦ ਹੋਇਆ ਸੀ। ਸਹਿਜ ਅਰੋੜਾ ਦੇ ਪੱਗ ਬੰਨ੍ਹਣ 'ਤੇ ਵੀ ਵਿਵਾਦ ਹੋਇਆ ਸੀ। ਨਿਹੰਗਾਂ ਨੇ ਸਹਿਜ ਅਰੋੜਾ ਨੂੰ ਧਮਕੀ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਜਾਂ ਤਾਂ ਤੂੰ ਵੀਡੀਓ ਬਣਾਉਣਾ ਬੰਦ ਕਰ ਦੇ ਜਾਂ ਫਿਰ ਪੱਗ ਬੰਨ੍ਹਣਾ ਬੰਦ ਕਰ ਦੇਵੇ। ਇਸ ਤਰ੍ਹਾਂ, ਲੋਕਾਂ ਤੋਂ ਕਈ ਧਮਕੀਆਂ ਅਤੇ ਟ੍ਰੋਲਿੰਗ ਮਿਲਣ ਤੋਂ ਬਾਅਦ ਉਸ ਨੇ ਯੂਕੇ ਜਾਣ ਦਾ ਫੈਸਲਾ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8