''ਜਾਂਚ ਤੋਂ ਬਚਣ ਲਈ ਮੌਤ ਦਾ ਨਾਟਕ ਕਰ ਰਹੇ ਨਾਨਾ ਪਾਟੇਕਰ..!'', ਬਾਲੀਵੁੱਡ ਅਦਾਕਾਰਾ ਨੇ ਬਿਆਨ ਨੇ ਮਚਾਈ ਸਨਸਨੀ

Saturday, Oct 10, 2026 - 11:06 AM (IST)

''ਜਾਂਚ ਤੋਂ ਬਚਣ ਲਈ ਮੌਤ ਦਾ ਨਾਟਕ ਕਰ ਰਹੇ ਨਾਨਾ ਪਾਟੇਕਰ..!'', ਬਾਲੀਵੁੱਡ ਅਦਾਕਾਰਾ ਨੇ ਬਿਆਨ ਨੇ ਮਚਾਈ ਸਨਸਨੀ

ਮੁੰਬਈ (ਏਜੰਸੀ) : ਅਦਾਕਾਰਾ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੀ ਮੌਤ 'ਤੇ ਸਵਾਰ ਖੜ੍ਹੇ ਕਰਦਿਆਂ ਸ਼ੱਕ ਜਤਾਇਆ ਹੈ ਕਿ ਉਹ ਸੱਚਮੁੱਚ ਮਰ ਚੁੱਕੇ ਹਨ ਜਾਂ ਸੰਭਾਵਿਤ ਜਾਂਚ ਅਤੇ ਸੱਚ ਸਾਹਮਣੇ ਆਉਣ ਤੋਂ ਬਚਣ ਲਈ ਕੋਈ ਤਰੀਕਾ ਅਪਣਾਇਆ ਗਿਆ ਹੈ। #MeToo ਅੰਦੋਲਨ ਦੌਰਾਨ ਨਾਨਾ ਪਾਟੇਕਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਤਨੁਸ਼੍ਰੀ ਨੇ ਇਹ ਟਿੱਪਣੀਆਂ ਆਪਣੇ ਇੰਸਟਾਗ੍ਰਾਮ ਲਾਈਵ ਦੌਰਾਨ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਕੀਤੀਆਂ। ਇਸ ਦੌਰਾਨ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਦਿਸ਼ਾ ਸਾਲੀਅਨ ਦੀ ਮੌਤ ਦੀ ਚੱਲ ਰਹੀ ਜਾਂਚ ਦਾ ਹਵਾਲਾ ਵੀ ਦਿੱਤਾ। ਦੱਸ ਦੇਈਏ ਕਿ ਨਾਨਾ ਪਾਟੇਕਰ 8 ਅਕਤੂਬਰ ਨੂੰ 75 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ।

ਇਹ ਵੀ ਪੜ੍ਹੋ: ਨਾਨਾ ਪਾਟੇਕਰ ਦੀ ਮੌਤ ਸਬੰਧੀ ਮਾਮਲਾ ਦਰਜ, ਗੋਆ ਪੁਲਸ ਨੇ ਜਾਂਚ ਕੀਤੀ ਸ਼ੁਰੂ

 
 
 
 
 
 
 
 
 
 
 
 
 
 
 
 

A post shared by Tanushree Dutta Miss India Universe (@iamtanushreeduttaofficial)

ਉਸ ਨੇ ਕਿਹਾ, "ਸਭ ਤੋਂ ਵਧੀਆ ਗੱਲ ਇਹ ਹੈ ਕਿ ਉਨ੍ਹਾਂ ਦੀ ਮੌਤ ਆਪਣੇ ਹੀ ਹੱਥੋਂ ਹੋਈ। ਜੇਕਰ ਉਹ ਸੱਚਮੁੱਚ ਮਰ ਵੀ ਗਏ ਹਨ ਤਾਂ... ਮੈਨੂੰ ਥੋੜ੍ਹਾ ਸ਼ੱਕ ਹੈ। ਕਿਉਂਕਿ ਹੁਣ ਸੁਸ਼ਾਂਤ ਸਿੰਘ ਅਤੇ ਦਿਸ਼ਾ ਸਾਲੀਅਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲਈ, ਬਹੁਤ ਸਾਰੇ ਲੋਕ ਬੇਨਕਾਬ ਹੋ ਰਹੇ ਹਨ, ਕਿਉਂਕਿ ਬਹੁਤ ਡੂੰਘੀ ਜਾਂਚ ਚੱਲ ਰਹੀ ਹੈ। ਇਸ ਲਈ, ਜੇਕਰ ਦੂਰ-ਦੂਰ ਤੱਕ ਵੀ ਇਸ ਨਾਲ ਕੋਈ ਸਬੰਧ ਹੈ, ਤਾਂ ਅੱਜ ਜਾਂ ਕੱਲ੍ਹ ਉਨ੍ਹਾਂ ਦਾ ਨਾਮ ਸਾਹਮਣੇ ਆ ਹੀ ਜਾਵੇਗਾ। ਇਸ ਲਈ, ਮੈਨੂੰ ਥੋੜ੍ਹਾ ਸ਼ੱਕ ਹੈ ਕਿ ਕੀ ਉਹ ਸੱਚਮੁੱਚ ਮਰ ਗਏ ਹਨ ਜਾਂ ਇਹ ਬਚਣ ਦਾ ਇੱਕ ਤਰੀਕਾ ਹੈ। ਕੁਝ ਵੀ ਹੋ ਸਕਦਾ ਹੈ। ਪਰ ਜੇਕਰ ਉਹ ਸੱਚਮੁੱਚ ਮਰ ਗਏ ਹਨ, ਤਾਂ ਦੁਨੀਆ ਤੋਂ ਇੱਕ ਬਹੁਤ ਬੁਰਾ ਸ਼ੈਤਾਨੀ ਵਿਅਕਤੀ ਚਲਾ ਗਿਆ ਹੈ।" 

ਇਹ ਵੀ ਪੜ੍ਹੋ: ਨਾਨਾ ਪਾਟੇਕਰ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਕੀਤੀ ਹੋਈ ਸੀ ਅੰਤਿਮ ਸੰਸਕਾਰ ਦੀ ਤਿਆਰੀ !

ਜਾਣਕਾਰੀ ਲਈ ਦੱਸ ਦੇਈਏ ਕਿ ਤਨੁਸ਼੍ਰੀ ਨੇ ਅਦਾਕਾਰ 'ਤੇ 2008 ਦੀ ਫਿਲਮ 'ਹੌਰਨ 'ਓਕੇ' ਪਲੀਜ਼' ਦੇ ਸੈੱਟ 'ਤੇ ਉਸਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਨਾਨਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਗੱਲਬਾਤ ਦੌਰਾਨ, ਤਨੁਸ਼੍ਰੀ ਨੇ ਉਨ੍ਹਾਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਦੱਸਿਆ ਜਿਨ੍ਹਾਂ ਦਾ ਸਾਹਮਣਾ ਉਸਨੇ ਨਾਨਾ ਵਿਰੁੱਧ ਦੋਸ਼ ਲਗਾਉਣ ਤੋਂ ਬਾਅਦ ਕੀਤਾ ਸੀ। ਉਸਨੇ ਨਾਨਾ ਪਾਟੇਕਰ ਸਮੇਤ ਹੋਰ ਲੋਕਾਂ 'ਤੇ ਉਸਦੇ ਕਰੀਅਰ ਨੂੰ ਨੁਕਸਾਨ ਪਹੁੰਚਾਉਣ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਉਸਦੀ ਨਿੱਜੀ ਜ਼ਿੰਦਗੀ ਵਿੱਚ ਸਮੱਸਿਆਵਾਂ ਪੈਦਾ ਕਰਨ ਦੇ ਦੋਸ਼ ਲਗਾਏ। 

ਇਹ ਵੀ ਪੜ੍ਹੋ: ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ ਸੀ ਭਰਤੀ

ਤਨੁਸ਼੍ਰੀ ਨੇ ਇਹ ਵੀ ਦਾਅਵਾ ਕੀਤਾ ਕਿ ਨਾਨਾ ਅਤੇ ਉਸ ਦੇ ਸਾਥੀਆਂ ਨੇ ਉਸ ਦਾ ਕਰੀਅਰ ਅਤੇ ਮਾਨਸਿਕ ਸੰਤੁਲਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਗੁੰਡਿਆਂ ਦੁਆਰਾ ਧਮਕਾਇਆ ਗਿਆ, ਘਰ ਦੇ ਬਾਹਰ ਪਰੇਸ਼ਾਨ ਕੀਤਾ ਗਿਆ ਅਤੇ ਇੱਥੋਂ ਤੱਕ ਕਿ ਇੱਕ ਆਟੋ ਰਿਕਸ਼ਾ ਹਾਦਸੇ ਵਿੱਚ ਉਸ ਦੀ ਜਾਨ ਲੇਵਾ ਸਾਜ਼ਿਸ਼ ਰਚੀ ਗਈ ਸੀ। ਗੱਲਬਾਤ ਦੌਰਾਨ ਤਨੁਸ਼੍ਰੀ ਨੇ ਉਸ ਧਾਰਨਾ 'ਤੇ ਵੀ ਸਵਾਲ ਚੁੱਕੇ ਜਿਸ ਅਨੁਸਾਰ ਮਰਨ ਤੋਂ ਬਾਅਦ ਕਿਸੇ ਵਿਅਕਤੀ ਬਾਰੇ ਬੁਰਾ ਨਹੀਂ ਬੋਲਣਾ ਚਾਹੀਦਾ। ਰਾਵਣ ਦੀ ਉਦਾਹਰਨ ਦਿੰਦੇ ਹੋਏ ਉਸ ਨੇ ਕਿਹਾ ਕਿ ਜੇਕਰ ਮ੍ਰਿਤਕ ਬਾਰੇ ਕੁਝ ਨਹੀਂ ਕਹਿਣਾ ਚਾਹੀਦਾ, ਤਾਂ ਸਾਨੂੰ ਰਾਵਣ ਦਾ ਪੁਤਲਾ ਫੂਕਣਾ ਵੀ ਬੰਦ ਕਰ ਦੇਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਇਸ ਔਖੇ ਸਮੇਂ 'ਚ ਉਸ ਨੇ ਉੱਜੈਨ ਯਾਤਰਾ, ਭਗਵਾਨ ਮਹਾਕਾਲ ਦੀ ਭਗਤੀ ਅਤੇ ਮੰਤਰ ਜਾਪ ਰਾਹੀਂ ਆਪਣੀ ਮਾਨਸਿਕ ਸ਼ਾਂਤੀ ਅਤੇ ਹਿੰਮਤ ਵਾਪਸ ਪਾਈ ਹੈ।

ਇਹ ਵੀ ਪੜ੍ਹੋੋ: ਨਾਨਾ ਪਾਟੇਕਰ ਨੇ 3 ਦਿਨ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News