ਭੁਵਨ ਬਾਮ ਦਾ ਪੁਰਾਣਾ ਰਿਪੋਰਟ ਕਾਰਡ ਵਾਇਰਲ, ਗਣਿਤ ''ਚ ਮਿਲੇ ਸਨ ਸਿਰਫ਼ 26 ਨੰਬਰ

Saturday, Oct 03, 2026 - 03:20 PM (IST)

ਭੁਵਨ ਬਾਮ ਦਾ ਪੁਰਾਣਾ ਰਿਪੋਰਟ ਕਾਰਡ ਵਾਇਰਲ, ਗਣਿਤ ''ਚ ਮਿਲੇ ਸਨ ਸਿਰਫ਼ 26 ਨੰਬਰ

ਮੁੰਬਈ (ਏਜੰਸੀ)- ਕ੍ਰਿਏਟਰ-ਅਦਾਕਾਰ ਭੁਵਨ ਬਾਮ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਕੂਲ ਦੇ ਦਿਨਾਂ ਦੀ ਇੱਕ ਪੁਰਾਣੀ ਯਾਦ ਸਾਂਝੀ ਕੀਤੀ ਹੈ। ਭੁਵਨ ਨੇ ਇੰਸਟਾਗ੍ਰਾਮ ਸਟੋਰੀ ਵਿੱਚ 2007-08 ਦੇ ਨੌਵੀਂ ਜਮਾਤ ਦੇ ਆਪਣੇ ਰਿਪੋਰਟ ਕਾਰਡ ਦੀ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਉਸਨੇ ਗਣਿਤ ਵਿੱਚ 100 ਵਿੱਚੋਂ ਸਿਰਫ਼ 26 ਨੰਬਰ ਪ੍ਰਾਪਤ ਕੀਤੇ ਸਨ। 

PunjabKesari

ਭੁਵਨ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ, "ਗਣਿਤ ਵਿੱਚ ਬਹੁਤ ਝਿੜਕਾਂ ਪੈਦੀਆਂ ਸਨ।" ਰਿਪੋਰਟ ਕਾਰਡ ਵਿੱਚ, ਅਧਿਆਪਕ ਨੇ ਉਸਨੂੰ ਗਣਿਤ ਵਿੱਚ ਸਖ਼ਤ ਮਿਹਨਤ ਕਰਨ ਦੀ ਸਲਾਹ ਦਿੰਦਿਆਂ ਉਸ ਦੇ ਅੰਦਰ ਚੰਗੀ ਸਮਰੱਥਾ ਹੋਣ ਦੀ ਗੱਲ ਆਖੀ ਸੀ। ਲਗਭਗ 2 ਦਹਾਕੇ ਪੁਰਾਣੀ ਇਸ ਯਾਦ ਨੂੰ ਸਾਂਝਾ ਕਰਦੇ ਹੋਏ ਭੁਵਨ ਨੇ ਲਿਖਿਆ, "ਪਰ ਮੈਂ ਆਪਣੇ ਗਣਿਤ 'ਤੇ ਕੰਮ ਕਰ ਰਿਹਾ ਹਾਂ।" ਉਸਦੀ ਪੋਸਟ ਸੋਸ਼ਲ ਮੀਡੀਆ 'ਤੇ ਲੋਕਾਂ ਲਈ ਇੱਕ ਦਿਲਚਸਪ ਅਤੇ ਸੰਬੰਧਿਤ ਥ੍ਰੋਬੈਕ ਬਣ ਗਈ ਹੈ।


author

cherry

Content Editor

Related News