‘AI’ ਵੀਡੀਓ ’ਤੇ ਭੜਕੀ ਅਦਾਕਾਰਾ ਜਾਹਨਵੀ ਕਪੂਰ, ਕਿਹਾ- ਇਹ ਜਿਨਸੀ ਸ਼ੋਸ਼ਣ ਵਾਂਗ

Tuesday, Oct 06, 2026 - 09:09 AM (IST)

‘AI’ ਵੀਡੀਓ ’ਤੇ ਭੜਕੀ ਅਦਾਕਾਰਾ ਜਾਹਨਵੀ ਕਪੂਰ, ਕਿਹਾ- ਇਹ ਜਿਨਸੀ ਸ਼ੋਸ਼ਣ ਵਾਂਗ

ਨਵੀਂ ਦਿੱਲੀ (ਏਜੰਸੀ)- ਅਦਾਕਾਰਾ ਜਾਹਨਵੀ ਕਪੂਰ ਨੇ ਸੋਮਵਾਰ ਨੂੰ ਕਿਹਾ ਕਿ ਫਿਲਮ ‘ਦੇਵਰਾ: ਪਾਰਟ 1’ ਨਾਲ ਜੁੜੀ ਉਸਦੀ ਵੀਡੀਓ ਵਿਚ ਏ. ਆਈ. ਰਾਹੀਂ ਬਦਲਾਅ ਕਰਨਾ ਅਤੇ ਔਰਤਾਂ ਨੂੰ ਵਸਤੂ ਵਾਂਗ ਪੇਸ਼ ਕੀਤਾ ਜਾਣਾ ਤਕਨਾਲੋਜੀ ਦੀ ਗੰਭੀਰ ਉਲੰਘਣਾ ਅਤੇ ਇਸ ਦੀ ਅਪਰਾਧਿਕ ਦੁਰਵਰਤੋਂ ਹੈ। ਇਹ ਲੱਗਭਗ ਜਿਨਸੀ ਸ਼ੋਸ਼ਣ ਦੇ ਬਰਾਬਰ ਹੈ। ਉਸਨੇ ਏ. ਆਈ. ਵੀਡੀਓ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਮਾਮਲਾ ਇਸ ਗੱਲ ’ਤੇ ਵੀ ਵੱਡੀ ਬਹਿਸ ਦੀ ਲੋੜ ’ਤੇ ਜ਼ੋਰ ਦਿੰਦਾ ਹੈ ਕਿ ਔਰਤਾਂ ਨੂੰ ਡਿਜੀਟਲ ਦੁਨੀਆ ਵਿਚ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਚੌਕਸ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ।

ਜੂਨੀਅਰ ਐੱਨ. ਟੀ. ਆਰ. ਅਤੇ ਜਾਹਨਵੀ ਕਪੂਰ ਸਟਾਰਰ ਫਿਲਮ ‘ਦੇਵਰਾ: ਪਾਰਟ 1’ ਦੇ ਗੀਤ ‘ਚੁੱਟਾਮੱਲੇ’ ਦੀ ਏ. ਆਈ. ਨਾਲ ਬਣਾਈ ਗਈ ਇਕ ਵੀਡੀਓ ਵਿਚ ਅਸਲੀ ਗੀਤ ਵਿਚੋਂ ਜਾਹਨਵੀ ਕਪੂਰ ਦੇ ਦ੍ਰਿਸ਼ਾਂ ਨਾਲ ਡਿਜੀਟਲ ਤਰੀਕੇ ਨਾਲ ਛੇੜਛਾੜ ਕਰ ਕੇ ਉਸਨੂੰ ਇਤਰਾਜ਼ਯੋਗ ਹਾਲਤ ਵਿਚ ਦਿਖਾਇਆ ਗਿਆ ਸੀ। ਇਸ ਵੀਡੀਓ ਨੂੰ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾ ਦਿੱਤਾ ਗਿਆ ਹੈ। ਜੂਨੀਅਰ ਐੱਨ. ਟੀ. ਆਰ., ਅਦਾਕਾਰਾ ਖੁਸ਼ਬੂ ਸੁੰਦਰ, ਵਿਜੇ ਦੇਵਰਕੋਂਡਾ ਅਤੇ ਚਿਰੰਜੀਵੀ ਨੇ ਵੀ ਤਕਨਾਲੋਜੀ ਦੀ ਇਸ ਦੁਰਵਰਤੋਂ ਦੀ ਨਿੰਦਾ ਕੀਤੀ ਹੈ।


author

cherry

Content Editor

Related News