ਕੇ. ਆਰ. ਕੇ. ਦਾ ਵਾਇਰਲ ਟਵੀਟ, ‘ਇਮਰਾਨ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਹੈ ਕੰਗਨਾ ਰਣੌਤ’

Wednesday, Aug 18, 2021 - 11:08 AM (IST)

ਕੇ. ਆਰ. ਕੇ. ਦਾ ਵਾਇਰਲ ਟਵੀਟ, ‘ਇਮਰਾਨ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਹੈ ਕੰਗਨਾ ਰਣੌਤ’

ਮੁੰਬਈ (ਬਿਊਰੋ)– ਅਦਾਕਾਰ ਤੇ ਫ਼ਿਲਮ ਸਮੀਖਿਅਕ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਆਪਣੀਆਂ ਫ਼ਿਲਮਾਂ ਨੂੰ ਲੈ ਕੇ ਘੱਟ ਤੇ ਵਿਵਾਦਿਤ ਬਿਆਨਾਂ ਕਰਕੇ ਵਧੇਰੇ ਚਰਚਾ ’ਚ ਰਹਿੰਦੇ ਹਨ। ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿਣ ਵਾਲੇ ਕੇ. ਆਰ. ਕੇ. ਅਕਸਰ ਕਿਸੇ ਮਸ਼ਹੂਰ ਹਸਤੀ ਬਾਰੇ ਵਿਵਾਦਿਤ ਬਿਆਨ ਕਾਰਨ ਚਰਚਾ ’ਚ ਰਹਿੰਦੇ ਹਨ।

ਕਮਾਲ ਰਾਸ਼ਿਦ ਖ਼ਾਨ ਇਕ ਵਾਰ ਫਿਰ ਕੁਝ ਅਜਿਹਾ ਹੀ ਕਰ ਰਹੇ ਜਾਪ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਸਿਤਾਰੇ ਬਾਰੇ ਵਿਵਾਦਿਤ ਟਵੀਟ ਕਰਨ ਵਾਲੇ ਤੇ ਬਾਲੀਵੁੱਡ ਦੇ ਲੋਕਾਂ ਨਾਲ ਪੰਗਾ ਲੈਣ ਵਾਲੇ ਕੇ. ਆਰ. ਕੇ. ਨੇ ਹੁਣ ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਨੂੰ ਨਿਸ਼ਾਨੇ ’ਤੇ ਲਿਆ ਹੈ। ਕੇ. ਆਰ. ਕੇ. ਨੇ ਕੰਗਨਾ ਬਾਰੇ ਇਕ ਦਾਅਵਾ ਕੀਤਾ ਹੈ, ਜੋ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ।

ਹਾਲ ’ਚ ਕੇ. ਆਰ. ਕੇ. ਨੇ ਕੰਗਨਾ ਬਾਰੇ ਟਵੀਟ ਕੀਤਾ ਸੀ। ਹਾਲਾਂਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ। ਕੇ. ਆਰ. ਕੇ. ਨੇ ਆਪਣੇ ਟਵੀਟ ’ਚ ਦਾਅਵਾ ਕੀਤਾ ਕਿ ਕੰਗਨਾ ਇਮਰਾਨ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ‘ਲਵ ਜਿਹਾਦ’ ਨੂੰ ਲੈ ਕੇ ਵੀ ਅਦਾਕਾਰਾ ਨੂੰ ਨਿਸ਼ਾਨੇ ’ਤੇ ਲਿਆ। ਕੇ. ਆਰ. ਕੇ. ਨੇ ਕੰਗਨਾ ਦੀਆਂ ਦੋ ਤਸਵੀਰਾਂ ਵੀ ਟਵੀਟ ’ਚ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ’ਚ ਉਹ ਇਕ ਵਿਅਕਤੀ ਨਾਲ ਨਜ਼ਰ ਆ ਰਹੀ ਹੈ।

PunjabKesari

ਕੇ. ਆਰ. ਕੇ. ਦਾ ਦਾਅਵਾ ਹੈ ਕਿ ਤਸਵੀਰ ’ਚ ਕੰਗਨਾ ਨਾਲ ਦੇਖਿਆ ਗਿਆ ਵਿਅਕਤੀ ਇਮਰਾਨ ਹੈ, ਜਿਸ ਨੂੰ ਇਨ੍ਹੀਂ ਦਿਨੀਂ ਅਦਾਕਾਰਾ ਡੇਟ ਕਰ ਰਹੀ ਹੈ। ਆਪਣੇ ਟਵੀਟ ’ਚ ਕੇ. ਆਰ. ਕੇ. ਨੇ ਲਿਖਿਆ ਹੈ, ‘ਬ੍ਰੇਕਿੰਗ ਨਿਊਜ਼- ਕੰਗਨਾ ਰਣੌਤ ਇਮਰਾਨ ਨਾਂ ਦੇ ਮੁੰਡੇ ਨੂੰ ਡੇਟ ਕਰ ਰਹੀ ਹੈ, ਇਹ ਤਾਂ ਲਵ ਜਿਹਾਦ ਹੈ ਦੀਦੀ। ਤੁਹਾਡੇ ਤੋਂ ਇਸ ਦੀ ਉਮੀਦ ਨਹੀਂ ਸੀ।’ ਹਾਲਾਂਕਿ ਟਵੀਟ ਜੋ ਰਾਤ 8 ਵਜੇ ਦੇ ਕਰੀਬ ਕੀਤਾ ਗਿਆ ਸੀ, ਬਾਅਦ ’ਚ ਕੇ. ਆਰ. ਕੇ. ਨੇ ਡਿਲੀਟ ਕਰ ਦਿੱਤਾ ਸੀ।

PunjabKesari

ਕੇ. ਆਰ. ਕੇ. ਵਲੋਂ ਟਵੀਟ ਨੂੰ ਡਿਲੀਟ ਕਰਨ ਤੋਂ ਪਹਿਲਾਂ ਹੀ ਇਹ ਯੂਜ਼ਰਸ ਦੀਆਂ ਨਜ਼ਰਾਂ ’ਚ ਆ ਗਿਆ ਤੇ ਤੁਰੰਤ ਵਾਇਰਲ ਹੋ ਗਿਆ। ਬਹੁਤ ਸਾਰੇ ਯੂਜ਼ਰਸ ਨੇ ਕੇ. ਆਰ. ਕੇ. ਦੇ ਟਵੀਟ ਦਾ ਜਵਾਬ ਵੀ ਦਿੱਤਾ। ਕੰਗਨਾ ਦੇ ਪ੍ਰਸ਼ੰਸਕ ਹੁਣ ਕੇ. ਆਰ. ਕੇ. ਦੇ ਦਾਅਵੇ ’ਤੇ ਕੰਗਨਾ ਦੇ ਜਵਾਬ ਦੀ ਉਡੀਕ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News