ਜੇਲ ਤੋਂ ਬਾਹਰ ਆਉਂਦਿਆਂ ਕੇ. ਆਰ. ਕੇ. ਦਾ ਟਵੀਟ, ‘ਮੈਨੂੰ ਕੋਈ ਬਦਲਾ ਨਹੀਂ ਚਾਹੀਦਾ...’

Monday, Sep 12, 2022 - 12:46 PM (IST)

ਜੇਲ ਤੋਂ ਬਾਹਰ ਆਉਂਦਿਆਂ ਕੇ. ਆਰ. ਕੇ. ਦਾ ਟਵੀਟ, ‘ਮੈਨੂੰ ਕੋਈ ਬਦਲਾ ਨਹੀਂ ਚਾਹੀਦਾ...’

ਮੁੰਬਈ (ਬਿਊਰੋ)– ਕਮਾਲ ਰਾਸ਼ਿਦ ਕੁਮਾਰ (ਕੇ. ਆਰ. ਕੇ.) ਦੀ ਜੇਲ ਤੋਂ ਰਿਹਾਈ ਹੋ ਗਈ ਹੈ। ਹਾਲ ਹੀ ’ਚ ਉਨ੍ਹਾਂ ਨੂੰ ਵਿਵਾਦਿਤ ਟਵੀਟ ਤੇ ਛੇੜਛਾੜ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 8 ਸਤੰਬਰ ਨੂੰ ਅਦਾਕਾਰ ਨੂੰ ਜੇਲ ਤੋਂ ਬੇਲ ਮਿਲ ਗਈ ਸੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਕੇ. ਆਰ. ਕੇ. ਦੇ ਟਵਿਟਰ ਹੈਂਡਲ ਤੋਂ ਉਸ ਦੇ ਪੁੱਤਰ ਫੈਜ਼ਲ ਨੇ ਇਕ ਟਵੀਟ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਆਪਣੇ ਪਿਤਾ ਦੀ ਜਾਨ ਨੂੰ ਖ਼ਤਰਾ ਦੱਸਿਆ ਸੀ, ਉਥੇ ਹੁਣ ਕੇ. ਆਰ. ਕੇ. ਨੇ ਵੀ ਇਕ ਟਵੀਟ ਸਾਂਝਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੋਅ ਰੱਦ ਹੋਣ 'ਤੇ ਭੜਕੇ ਕੁਨਾਲ ਕਾਮਰਾ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੂੰ ਚਿੱਠੀ ਲਿਖ ਦਿੱਤੀ ਵੱਡੀ ਚੁਣੌਤੀ

ਕਮਾਲ ਰਾਸ਼ਿਦ ਖ਼ਾਨ ਨੇ ਆਪਣੇ ਤਾਜ਼ਾ ਟਵੀਟ ’ਚ ਲਿਖਿਆ ਹੈ, ‘‘ਮੀਡੀਆ ਨਵੀਆਂ ਕਹਾਣੀਆਂ ਬਣਾ ਰਿਹਾ ਹੈ। ਮੈਂ ਵਾਪਸ ਆ ਗਿਆ ਹਾਂ ਤੇ ਆਪਣੇ ਘਰ ’ਚ ਸੁਰੱਖਿਅਤ ਹਾਂ। ਮੈਨੂੰ ਕਿਸੇ ਤੋਂ ਬਦਲਾ ਲੈਣ ਦੀ ਲੋੜ ਨਹੀਂ ਹੈ। ਮੇਰੇ ਨਾਲ ਜੋ ਵੀ ਬੁਰਾ ਹੋਇਆ, ਮੈਂ ਉਸ ਨੂੰ ਭੁੱਲ ਗਿਆ ਹਾਂ। ਮੈਨੂੰ ਵਿਸ਼ਵਾਸ ਹੈ, ਇਹ ਮੇਰੀ ਕਿਸਮਤ ’ਚ ਲਿਖਿਆ ਸੀ।’’

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਾਲੇ ਟਵੀਟ ’ਚ ਕੇ. ਆਰ. ਕੇ. ਦੇ ਪੁੱਤਰ ਫੈਜ਼ਲ ਨੇ ਟਵੀਟ ਕਰਕੇ ਬੀ. ਜੇ. ਪੀ. ਨੇਤਾ ਦੇਵੇਂਦਰ ਫੜਨਵੀਸ, ਅਭਿਸ਼ੇਕ ਬੱਚਨ ਤੇ ਰਿਤੇਸ਼ ਦੇਸ਼ਮੁਖ ਤੋਂ ਮਦਦ ਮੰਗੀ ਸੀ। ਉਸ ਨੇ ਕਿਹਾ ਸੀ ਕਿ ਕੁਝ ਲੋਕ ਮੁੰਬਈ ’ਚ ਉਸ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ। ਜੇਕਰ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਉਹ ਤੇ ਉਸ ਦੀ ਭੈਣ ਦੋਵੇਂ ਜੀਅ ਨਹੀਂ ਪਾਉਣਗੇ।

PunjabKesari

ਕੇ. ਆਰ. ਕੇ. ਦੀ ਗ੍ਰਿਫ਼ਤਾਰੀ ਦੋ ਮਾਮਲਿਆਂ ’ਚ ਹੋਈ ਸੀ। 2019 ’ਚ ਕੇ. ਆਰ. ਕੇ. ਦੇ ਖ਼ਿਲਾਫ਼ ਇਕ ਫਿਟਨੈੱਸ ਟਰੇਨਰ ਨੇ ਛੇੜਛਾੜ ਦਾ ਦੋਸ਼ ਲਗਾਉਂਦਿਆਂ ਮਾਮਲਾ ਦਰਜ ਕੀਤਾ ਸੀ। ਕੇਸ ਦਰਜ ਹੋਣ ਦੇ 3 ਸਾਲਾਂ ਬਾਅਦ ਅਦਾਕਾਰ ਦੀ ਗ੍ਰਿਫ਼ਤਾਰੀ ਹੋਈ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News