ਕੇ. ਆਰ. ਕੇ. ਨੇ ਕੰਗਨਾ ਰਣੌਤ ਨਾਲ ਲਿਆ ਪੰਗਾ, ਰਿਲੀਜ਼ ਤੋਂ ਪਹਿਲਾਂ ਹੀ ਉਸ ਦੀ ਫ਼ਿਲਮ ਨੂੰ ਦੱਸਿਆ ਫਲਾਪ

Monday, Jun 28, 2021 - 04:52 PM (IST)

ਕੇ. ਆਰ. ਕੇ. ਨੇ ਕੰਗਨਾ ਰਣੌਤ ਨਾਲ ਲਿਆ ਪੰਗਾ, ਰਿਲੀਜ਼ ਤੋਂ ਪਹਿਲਾਂ ਹੀ ਉਸ ਦੀ ਫ਼ਿਲਮ ਨੂੰ ਦੱਸਿਆ ਫਲਾਪ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਕਮਾਲ ਆਰ. ਖ਼ਾਨ ਨੇ ਸਲਮਾਨ ਖ਼ਾਨ ਨਾਲ ਜਾਰੀ ਵਿਵਾਦ ਵਿਚਾਲੇ ਹੁਣ ਅਦਾਕਾਰਾ ਕੰਗਨਾ ਰਣੌਤ ਨਾਲ ਪੰਗਾ ਲੈ ਲਿਆ ਹੈ। ਉਸ ਨੇ ਕਿਹਾ ਹੈ ਕਿ ਕੰਗਨਾ ਰਣੌਤ ਦੀ ਆਗਾਮੀ ਫ਼ਿਲਮ ‘ਐਮਰਜੈਂਸੀ’ ਉਸ ਦੀ 12ਵੀਂ ਫਲਾਪ ਸਾਬਿਤ ਹੋਵੇਗੀ। ਉਸ ਨੇ ਇਹ ਵੀ ਕਿਹਾ ਹੈ ਕਿ ਕੰਗਨਾ ਰਣੌਤ ਦੀਆਂ ਪਿਛਲੀਆਂ 11 ਫ਼ਿਲਮਾਂ ਵੀ ਫਲਾਪ ਰਹੀਆਂ ਹਨ।

ਕੇ. ਆਰ. ਕੇ. ਨੇ ਆਪਣੇ ਟਵਿਟਰ ਅਕਾਊਂਟ ’ਤੇ ਲਿਖਿਆ, ‘ਨਿਰਦੇਸ਼ਕ ਮਧੁਰ ਭੰਡਾਰਕਰ ਨੇ ਇੰਦਰਾ ਗਾਂਧੀ ਤੇ ਐਮਰਜੈਂਸੀ ’ਤੇ ਫ਼ਿਲਮ ਬਣਾਈ ਸੀ ‘ਇੰਦੂ ਸਰਕਾਰ’ ਤੇ ਉਸ ਨੂੰ ਕੋਈ ਵੀ ਦੇਖਣ ਨਹੀਂ ਗਿਆ। ਹੁਣ ਦੀਦੀ ਕੰਗਨਾ ਰਣੌਤ ਵੀ ਉਸੇ ਵਿਸ਼ੇ ’ਤੇ ਫ਼ਿਲਮ ਬਣਾ ਰਹੀ ਹੈ। ਮਤਲਬ ਉਹ ਆਪਣੀ 12ਵੀਂ ਫਲਾਪ ਫ਼ਿਲਮ ਬਣਾਉਣਾ ਚਾਹੁੰਦੀ ਹੈ। ਉਸ ਦੀਆਂ ਪਿਛਲੀਆਂ 11 ਫ਼ਿਲਮਾਂ ਸੁਪਰ ਫਲਾਪ ਰਹੀਆਂ ਹਨ।’

ਫਿਲਹਾਲ ਕੰਗਨਾ ਨੇ ਇਸ ’ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਕੰਗਨਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਕੁਝ ਤਸਵੀਰਾਂ ਸਾਂਂਝੀਆਂ ਕੀਤੀਆਂ ਸਨ ਤੇ ਦੱਸਿਆ ਸੀ ਕਿ ਖੁਦ ਨੂੰ ਇੰਦਰਾ ਗਾਂਧੀ ਦੀ ਤਰ੍ਹਾਂ ਦਿਖਾਉਣ ਲਈ ਉਹ ਪੂਰੀ ਮਿਹਨਤ ਕਰ ਰਹੀ ਹੈ।

ਉਸ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਅੱਜ ਮੈਂ ‘ਐਮਰਜੈਂਸੀ’ ਇੰਦਰਾ ਦੀ ਸ਼ੁਰੂਆਤ ਕਰ ਦਿੱਤੀ ਹੈ। ਬਾਡੀ ਤੇ ਚਿਹਰੇ ਦੀ ਸਕੈਨਿੰਗ ਤੇ ਕਾਸਟ ਦੇ ਨਾਲ... ਸਹੀ ਦਿਖਣ ਦੇ ਲਈ।’

ਉਥੇ ਕੇ. ਆਰ. ਕੇ. ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਨੇ ਉਸ ਦੇ ਉੱਪਰ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਸਲਮਾਨ ਦੀ ਕਾਨੂੰਨੀ ਟੀਮ ਦਾ ਕਹਿਣਾ ਹੈ ਕਿ ਕੇ. ਆਰ. ਕੇ. ਪਿਛਲੇ ਕੁਝ ਸਮੇਂ ਤੋਂ ਸਲਮਾਨ ’ਤੇ ਬਦਨਾਮ ਕਰਨ ਵਾਲੇ ਦੋਸ਼ ਲਗਾ ਰਹੇ ਹਨ। ਇਸ ਲਈ ਉਨ੍ਹਾਂ ਖ਼ਿਲਾਫ਼ ਮੁਕੱਦਮਾ ਕੀਤਾ ਗਿਆ ਹੈ। ਲੀਗਲ ਟੀਮ ਵਲੋਂ ਕਿਹਾ ਗਿਆ ਹੈ ਕਿ ਕੇ. ਆਰ. ਕੇ. ਨੇ ਸਲਮਾਨ ਖ਼ਾਨ ਨੂੰ ਭ੍ਰਿਸ਼ਟ ਕਿਹਾ ਹੈ। ਟੀਮ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਦੇ ਐੱਨ. ਜੀ. ਓ. ਬੀਂਗ ਹਿਊਮਨ ’ਤੇ ਵੀ ਉਸ ਨੇ ਝੂਠੇ ਦੋਸ਼ ਲਗਾਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News