ਕੇ. ਆਰ. ਕੇ. ਨੇ ਬੋਨੀ ਕਪੂਰ ’ਤੇ ਕੱਸਿਆ ਤੰਜ, ਫ਼ਿਲਮਕਾਰ ਨੂੰ ਦੱਸਿਆ ਬੇਈਮਾਨ, ਗਿਣਾਈਆਂ ਫਲਾਪ ਫ਼ਿਲਮਾਂ

11/09/2022 10:44:18 AM

ਮੁੰਬਈ (ਬਿਊਰੋ)– ਫ਼ਿਲਮਕਾਰ ਬੋਨੀ ਕਪੂਰ ਦਾ ਬਾਲੀਵੁੱਡ ਦੀਆਂ ਲਗਾਤਾਰ ਫਲਾਪ ਹੋ ਰਹੀਆਂ ਫ਼ਿਲਮਾਂ ਨੂੰ ਲੈ ਕੇ ਦਿੱਤਾ ਗਿਆ ਬਿਆਨ ਸੁਰਖ਼ੀਆਂ ’ਚ ਹੈ। ਮੰਨਿਆ ਜਾ ਰਿਹਾ ਹੈ ਕਿ ਫ਼ਿਲਮਕਾਰ ਨੇ ਖਿਲਾੜੀ ਅਕਸ਼ੇ ਕੁਮਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਬੋਨੀ ਕਪੂਰ ਨੇ ਦੱਸਿਆ ਸੀ ਕਿਵੇਂ ਕੁਝ ਸਿਤਾਰੇ 25-30 ਦਿਨਾਂ ’ਚ ਸ਼ੂਟਿੰਗ ਖ਼ਤਮ ਕਰਦੇ ਹਨ, ਫੀਸ ਪੂਰੀ ਲੈਂਦੇ ਹਨ ਪਰ ਫ਼ਿਲਮ ਫਲਾਪ ਰਹਿ ਜਾਂਦੀ ਹੈ। ਬੋਨੀ ਕਪੂਰ ਦੇ ਇਸ ਬਿਆਨ ’ਤੇ ਕੇ. ਆਰ. ਕੇ. ਨੇ ਪ੍ਰਤੀਕਿਰਿਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾਲ ਸ਼ਖਸ ਨੇ ਸਟੇਜ 'ਤੇ ਕੀਤੀ ਸ਼ਰੇਆਮ ਬਦਤਮੀਜ਼ੀ, ਵੀਡੀਓ ਵਾਇਰਲ

ਕੇ. ਆਰ. ਕੇ. ਨੇ ਟਵੀਟ ਕਰਕੇ ਲਿਖਿਆ, ‘‘ਬੋਨੀ ਕਪੂਰ ਨੇ ਕਿਹਾ, ਬਾਲੀਵੁੱਡ ਦੇ ਲੋਕ ਚੰਗੀਆਂ ਫ਼ਿਲਮਾਂ ਨਹੀਂ ਬਣਾ ਸਕਦੇ। ਜੇਕਰ ਉਹ ਈਮਾਨਦਾਰ ਨਹੀਂ ਹਨ ਤਾਂ ਦੁੱਖ ਦੀ ਗੱਲ ਹੈ ਕਿ ਅੱਜਕਲ ਜ਼ਿਆਦਾਤਰ ਸਿਤਾਰੇ, ਡਾਇਰੈਕਟਰ ਬੇਈਮਾਨ ਹਨ। ਕਿਤੇ ਨਾ ਿਕਤੇ ਮੈਂ ਬੋਨੀ ਕਪੂਰ ਨਾਲ ਸਹਿਮਤ ਹਾਂ ਪਰ ਮੇਰਾ ਸਵਾਲ ਉਨ੍ਹਾਂ ਤੋਂ ਇਹ ਹੈ ਕਿ ਤੁਹਾਡੀਆਂ ਪਿਛਲੀਆਂ 3 ਫ਼ਿਲਮਾਂ ‘ਤੇਵਰ’, ‘ਮੌਮ’ ਤੇ ‘ਮਿਲੀ’ ਵੀ ਫਲਾਪ ਹਨ। ਮਤਲਬ ਤੁਸੀਂ ਵੀ ਬੇਈਮਾਨ ਹੋ?’’

ਦੂਜੇ ਟਵੀਟ ’ਚ ਕੇ. ਆਰ. ਕੇ. ਨੇ ਲਿਖਿਆ, ‘‘ਬੋਨੀ ਕਪੂਰ ਨੇ ਬਾਲੀਵੁੱਡ ਬਾਰੇ ਜੋ ਵੀ ਕਿਹਾ ਉਹ ਸੱਚ ਹੈ। ਉਹ ਵੀ ਉਨ੍ਹਾਂ ’ਚੋਂ ਇਕ ਹਨ। ਸਟੂਡੀਓਜ਼ ਨੇ ਸਾਰੇ ਫ਼ਿਲਮਮੇਕਰਜ਼ ਨੂੰ ਬੇਈਮਾਨ ਬਣਾ ਦਿੱਤਾ ਹੈ। ਅੱਜ ਹਰ ਕੋਈ ਫ਼ਿਲਮਮੇਕਿੰਗ ਦੇ ਨਾਂ ’ਤੇ ਸਟੂਡੀਓ ਨੂੰ ਲੁੱਟਣ ’ਚ ਲੱਗਾ ਹੋਇਆ ਹੈ। ਸਾਰੇ ਸਟੂਡੀਓ ਦੇ ਸਾਰੇ ਸਟਾਫ ਮੈਂਬਰਸ ਬੇਈਮਾਨ ਹਨ। ਉਨ੍ਹਾਂ ਨੂੰ ਫ਼ਿਲਮਾਂ ਬਾਰੇ 0 ਫੀਸਦੀ ਨਾਲੇਜ ਨਹੀਂ ਹੈ। ਕੇ. ਆਰ. ਕੇ. ਦਾ ਕਹਿਣਾ ਹੈ ਕਿ ਬਾਲੀਵੁੱਡ 99 ਫੀਸਦੀ ਫਲਾਪ ਫ਼ਿਲਮਾਂ ਦੇ ਰਿਹਾ ਹੈ। ਅਜਿਹਾ ਕਰਕੇ ਉਹ 100 ਕਰੋੜ ਦਾ ਨੁਕਸਾਨ ਝੱਲ ਰਿਹਾ ਹੈ। ਫਿਰ ਵੀ ਪ੍ਰੋਡਿਊਸਰਜ਼ ਹਰ ਹਫ਼ਤੇ 8-10 ਫ਼ਿਲਮਾਂ ਬਣਾ ਰਹੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਫੈਦ ਤੇ ਕਾਲੇ ਧੰਨ ਦੀ ਖੇਡ ਹੈ?’’

PunjabKesari

‘ਦਿ ਕਪਿਲ ਸ਼ਰਮਾ ਸ਼ੋਅ’ ’ਚ ਬੋਨੀ ਕਪੂਰ ਨੇ ਕਿਹਾ ਸੀ, ‘‘ਕਈ ਸਿਤਾਰੇ ਹਨ, ਜੋ ਫ਼ਿਲਮ ਦੀ ਸ਼ੂਟਿੰਗ 25-30 ਦਿਨ ’ਚ ਪੂਰੀ ਕਰ ਦਿੰਦੇ ਹਨ। ਉਨ੍ਹਾਂ ਨੂੰ ਕੰਮ ਦੇ ਪੈਸੇ ਪੂਰੇ ਚਾਹੀਦੇ ਹੁੰਦੇ ਹਨ। ਸ਼ੁਰੂਆਤ ਤੋਂ ਹੀ ਉਨ੍ਹਾਂ ਦਾ ਮਕਸਦ ਸਹੀ ਨਹੀਂ ਦਿਖਦਾ। ਮੈਂ ਕਿਸੇ ਅਦਾਕਾਰ ਦਾ ਨਾਂ ਨਹੀਂ ਲੈ ਰਿਹਾ ਹਾਂ ਪਰ ਕੁਝ ਸਿਤਾਰੇ ਅਜਿਹੇ ਹਨ, ਜੋ ਨਾਪ-ਤੋਲ ਕੇ ਕੰਮ ਕਰਦੇ ਹਨ। ਉਹ ਬੋਲਦੇ ਹਨ ਕਿ ਕਿੰਨੇ ਦਿਨ ਦਾ ਕੰਮ ਹੈ? ਉਨ੍ਹਾਂ ਨੂੰ ਆਰਾਮਦਾਇਕ ਸੈੱਟਅੱਪ ਚਾਹੀਦਾ ਹੁੰਦਾ ਹੈ। ਜੇਕਰ ਅਦਾਕਾਰ, ਡਾਇਰੈਕਟਰ ਜਾਂ ਪ੍ਰੋਡਿਊਸਰ ਸੱਚਾਈ ਦੇ ਨਾਲ ਕੰਮ ਨਹੀਂ ਕਰ ਰਹੇ ਹਨ ਤਾਂ ਫ਼ਿਲਮ ਫਲਾਪ ਹੋਣੀ ਤੈਅ ਹੈ। ਦਰਸ਼ਕਾਂ ਨੂੰ ਉਹ ਪਸੰਦ ਨਹੀਂ ਆਵੇਗੀ। ਜਦੋਂ ਤਕ ਸੱਚਾਈ ਨਹੀਂ ਆਵੇਗੀ, ਫ਼ਿਲਮ ਨਾ ਤਾਂ ਚੰਗੀ ਬਣੇਗੀ ਤੇ ਨਾ ਹੀ ਚੱਲੇਗੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News