ਕੇ. ਆਰ. ਕੇ. ਨੇ ਜੇਲ ’ਚ 10 ਦਿਨ ਸਿਰਫ ਪਾਣੀ ਪੀ ਕੇ ਕੱਟੇ, ਘਟਾਇਆ 10 ਕਿਲੋ ਭਾਰ

Tuesday, Sep 13, 2022 - 11:17 AM (IST)

ਕੇ. ਆਰ. ਕੇ. ਨੇ ਜੇਲ ’ਚ 10 ਦਿਨ ਸਿਰਫ ਪਾਣੀ ਪੀ ਕੇ ਕੱਟੇ, ਘਟਾਇਆ 10 ਕਿਲੋ ਭਾਰ

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ਸਮੀਖਿਅਕ ਤੇ ਅਦਾਕਾਰ ਕੇ. ਆਰ. ਕੇ. ਨੂੰ ਕੁਝ ਦਿਨ ਪਹਿਲਾਂ ਮੁੰਬਈ ਪੁਲਸ ਨੇ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਕੇ. ਆਰ. ਕੇ. ’ਤੇ ਵਿਵਾਦਿਤ ਟਵੀਟ ਕਰਨ ਦੇ ਚਲਦਿਆਂ ਵੱਖ-ਵੱਖ ਐੱਫ. ਆਈ. ਆਰਜ਼. ਦਰਜ ਸਨ।

ਹੁਣ ਕੇ. ਆਰ. ਕੇ. ਬੇਲ ’ਤੇ ਜੇਲ ਤੋਂ ਬਾਹਰ ਆ ਚੁੱਕੇ ਹਨ ਤੇ ਆਉਂਦਿਆਂ ਹੀ ਉਨ੍ਹਾਂ ਨੇ ਟਵਿਟਰ ’ਤੇ ਆਪਣੀ ਸਰਗਰਮੀ ਵਧਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੋਅ ਰੱਦ ਹੋਣ 'ਤੇ ਭੜਕੇ ਕੁਨਾਲ ਕਾਮਰਾ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੂੰ ਚਿੱਠੀ ਲਿਖ ਦਿੱਤੀ ਵੱਡੀ ਚੁਣੌਤੀ

ਜੇਲ ਤੋਂ ਬਾਹਰ ਆਉਂਦਿਆਂ ਕੇ. ਆਰ. ਕੇ. ਨੇ ਟਵੀਟ ਕੀਤਾ ਸੀ ਕਿ ਉਹ ਆਪਣਾ ਬਦਲਾ ਲੈਣ ਲਈ ਜੇਲ ਤੋਂ ਬਾਹਰ ਆ ਗਏ ਹਨ। ਹਾਲਾਂਕਿ ਇਹ ਟਵੀਟ ਉਨ੍ਹਾਂ ਬਾਅਦ ’ਚ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਟਵੀਟ ਕੀਤਾ ਕਿ ਮੀਡੀਆ ਨਵੀਆਂ ਕਹਾਣੀਆਂ ਬਣਾ ਰਹੀ ਹੈ। ਉਹ ਕਿਸੇ ਕੋਲੋਂ ਵੀ ਬਦਲਾ ਨਹੀਂ ਚਾਹੁੰਦੇ। ਮੈਂ ਉਹ ਸਭ ਕੁਝ ਭੁੱਲ ਗਿਆ ਹਾਂ, ਜੋ ਮੇਰੇ ਨਾਲ ਮਾੜਾ ਹੋਇਆ ਹੈ।

ਇਸ ਤੋਂ ਬਾਅਦ ਅੱਜ ਕੇ. ਆਰ. ਕੇ. ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਜੇਲ ’ਚ ਬਤੀਤ ਕੀਤੇ 10 ਦਿਨਾਂ ਬਾਰੇ ਦੱਸਿਆ ਹੈ।

PunjabKesari

ਕੇ. ਆਰ. ਕੇ. ਨੇ ਲਿਖਿਆ, ‘‘ਮੈਂ ਜੇਲ ’ਚ ਸਿਰਫ ਪਾਣੀ ਪੀ ਕੇ 10 ਦਿਨ ਕੱਟੇ ਹਨ। ਇਸ ਦੇ ਚਲਦਿਆਂ ਮੇਰਾ 10 ਕਿਲੋਂ ਭਾਰ ਵੀ ਘੱਟ ਗਿਆ ਹੈ।’’

ਦੱਸ ਦੇਈਏ ਕਿ ਕੇ. ਆਰ. ਕੇ. ਦੇ ਯੂਟਿਊਬ ਚੈਨਲ ਤੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਜਿਵੇਂ ਉਸ ਨੇ ਕੁਝ ਵੀਡੀਓਜ਼ ਡਿਲੀਟ ਕੀਤੀਆਂ ਹਨ। ਹੁਣ ਇਹ ਉਸ ਨੇ ਕਿਸੇ ਦਬਾਅ ਹੇਠ ਆ ਕੇ ਕੀਤੀਆਂ ਹਨ ਜਾਂ ਫਿਰ ਜਾਣਬੁਝ ਕੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News