ਵਿਕਰਾਂਤ ਮੈਸੀ ਨੇ ਟੀਚਰਸ ਡੇਅ ’ਤੇ ਗੁਰੂਆਂ ਨੂੰ ਕਿਹਾ-ਧੰਨਵਾਦ

09/06/2023 2:30:06 PM

ਮੁੰਬਈ (ਬਿਊਰੋ) : ਵਿਕਰਾਂਤ ਮੈਸੀ ਭਾਰਤ ਦੇ ਉੱਤਮ ਕਲਾਕਾਰਾਂ ’ਚੋਂ ਇਕ ਹੈ, ਜਿਸ ਨੇ ਦਰਸ਼ਕਾਂ ਨੂੰ ਮਿਆਰੀ ਸਮੱਗਰੀ ਪ੍ਰਦਾਨ ਕਰਕੇ ਕਈ ਸਾਲਾਂ ਤੋਂ ਆਪਣੇ ਆਪ ਨੂੰ ਇਕ ਸ਼ਾਨਦਾਰ ਅਭਿਨੇਤਾ ਵਜੋਂ ਸਾਬਤ ਕੀਤਾ ਹੈ। ਹਾਲਾਂਕਿ ਵੱਖ-ਵੱਖ ਮਨੋਰੰਜਨ ਪਲੇਟਫਾਰਮਾਂ ਦੀ ਯਾਤਰਾ ਸ਼ਲਾਘਾਯੋਗ ਹੈ, ਉਹ ਪੂਰੀ ਤਰ੍ਹਾਂ ਸਵੈ-ਸਿੱਖਿਅਤ ਸਟਾਰ ਹੈ। 

ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ

ਇਸ ਲਈ, ਅਧਿਆਪਕ ਦਿਵਸ ’ਤੇ ਵਿਕਰਾਂਤ ਨੇ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ, ਜੋ ਉਸ ਦੇ ਸਫ਼ਰ ਦਾ ਹਿੱਸਾ ਰਹੇ ਹਨ ਤੇ ਉਸ ਨੂੰ ਉਹ ਚੀਜ਼ਾਂ ਸਿਖਾਈਆਂ ਜਿਨ੍ਹਾਂ ਦਾ ਉਸ ’ਤੇ ਸਭ ਤੋਂ ਵੱਧ ਪ੍ਰਭਾਵ ਪਿਆ ਹੈ ਤਾਂ ‘ਹਸੀਨ ਦਿਲਰੂਬਾ’ ਸਟਾਰ ਨੇ ਦੱਸਿਆ ਕਿ ਉਸ ਦੇ ਜੀਵਨ ਦੇ 5 ਅਧਿਆਪਕਾਂ ਦਾ ਪੂਰਾ ਪ੍ਰਭਾਅ ਸੀ ਉਹ ਸਨ ਡੀ.ਐੱਨ. ਸਿੰਘ ਸਰ (ਹਿੰਦੀ ਭਾਸ਼ਾ ਦੇ ਪ੍ਰੋਫੈਸਰ) ਨੇ ਮੈਨੂੰ ਅਨੁਸ਼ਾਸਨ ਦਾ ਗੁਣ ਸਿਖਾਇਆ। ਵਿਧੂ ਵਿਨੋਦ ਚੋਪੜਾ ਨੇ ਨਿਡਰ ਤੇ ਇਮਾਨਦਾਰ ਹੋਣਾ, ਦਬਾਅ ਤੇ ਧਮਕੀਆਂ ਦੇ ਬਾਵਜੂਦ ਆਪਣੇ ਲਈ ਖੜ੍ਹੇ ਰਹਿਣਾ ਸਿਖਾਇਆ। 

ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’

ਰੇਵ. ਅਨਿਲ ਰੇਗੋ (ਸਕੂਲ ਪ੍ਰਿੰਸੀਪਲ-ਸੇਂਟ ਐਂਥਨੀਜ਼ ਹਾਈ ਸਕੂਲ) ‘‘ਬਸ-ਕਾਫ਼ੀ’’ ਤੋਂ ਪਰੇ ਜਾਣਾ। ਸੰਤੁਸ਼ਟ ਨਾ ਹੋਣਾ ਤੇ ਮੈਨੂੰ ਪ੍ਰਦਰਸ਼ਨ ਕਲਾ ਵੱਲ ਪ੍ਰੇਰਿਤ ਕਰਨ ਵਾਲਾ ਪਹਿਲਾ ਵਿਅਕਤੀ ਵੀ ਹੈ। ਮਾਂ ਮੀਨਾ ਮੈਸੀ ਨੇ ਮੈਨੂੰ ਸਮਿਆਂ ਦੇ ਨਾਲ ਚੱਲਣਾ ਸਿਖਾਇਆ। ਦਿਆਲੂ ਤੇ ਮਿੱਠੇ ਹੋਣਾ। ਸਮਾਂ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ। ਇਕ ਹੀ ਸਮੇਂ ’ਚ ਕਾਇਮ ਰਹਿਣਾ ਤੇ ਵਿਰੋਧ ਕਰਨਾ ਸਿੱਖਿਆ। ਰਾਹੁਲ ਦ੍ਰਵਿੜ (ਭਾਰਤੀ ਕ੍ਰਿਕਟਰ) ਸ਼ਬਦ ਕਾਫ਼ੀ ਨਹੀਂ ਹੋਣਗੇ। ਉਨ੍ਹਾਂ ਨੇ ਪੂਰੀ ਪੀੜ੍ਹੀ ਨੂੰ ‘ਦੀਵਾਰ’ ਵਾਂਗ ਮਜ਼ਬੂਤ ​​ਹੋਣ ਦਾ ਗੁਣ ਸਿਖਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

 


sunita

Content Editor

Related News