ਕਾਂਤਾਰਾ’ ਨੇ ‘KGF1’ ਨੂੰ ਛੱਡਿਆ ਪਿੱਛੇ, ਅਬਦੂ ਨੂੰ ‘ਬਿੱਗ ਬੌਸ’ ਤੋਂ ਕੀਤਾ ਬਾਹਰ! ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

Saturday, Oct 29, 2022 - 05:58 PM (IST)

ਕਾਂਤਾਰਾ’ ਨੇ ‘KGF1’ ਨੂੰ ਛੱਡਿਆ ਪਿੱਛੇ, ਅਬਦੂ ਨੂੰ ‘ਬਿੱਗ ਬੌਸ’ ਤੋਂ ਕੀਤਾ ਬਾਹਰ! ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

ਬਾਲੀਵੁੱਡ ਡੈਸਕ- ‘ਕਾਂਤਾਰਾ’ ਆਏ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਹੁਣ ਇਹ ਹਾਲ ਹੀ ’ਚ ‘ਕੇ. ਜੀ. ਐੱਫ. ਚੈਪਟਰ 1’ ਨੂੰ ਪਿੱਛੇ ਛੱਡਦਿਆਂ ਕੰਨੜਾ ਇੰਡਸਟਰੀ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਇਸ ਦੇ ਨਾਲ ਵੱਡੀ ਖ਼ਬਰ ਇਹ ਹੈ ਕਿ ਸੁਨੀਲ ਸ਼ੈੱਟੀ ਪਤਨੀ ਨਾਲ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਨਤਮਸਕ ਹੋਏ ਸੀ। ਜਿੱਥੇ ਉਨ੍ਹਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ। ਇਸ ਦੇ ਨਾਲ ਅੱਜ ਅੰਮ੍ਰਿਤਸਰ ’ਚ ਬੀ.ਐੱਸ.ਐੱਫ਼ ਹੀਰੋ ਮੈਰਾਥਨ 2022 ਦਾ ਆਯੋਜਨ ਕੀਤਾ ਗਿਆ। ਜਿਸ ’ਚ ਨੌਜਵਾਨਾ ਦਾ ਹੌਂਸਲਾਂ ਵਧਾਉਣ ਲਈ ਸੁਨੀਲ ਸ਼ੈੱਟੀ ਵੀ ਮੈਰਾਥਨ ਨੂੰ ਦੇਖਣ ਲਈ ਪਹੁੰਚੇ। ਇਸ ਤਰ੍ਹਾਂ ਦੀਆਂ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਅੰਮ੍ਰਿਤਸਰ ਅਟਾਰੀ ਬਾਰਡਰ ਪਹੁੰਚੇ ਸੁਨੀਲ ਸ਼ੈੱਟੀ ਨੇ BSF ਹੀਰੋ ਮੈਰਾਥਨ ਜੇਤੂਆਂ ਨੂੰ ਕੀਤਾ ਸਨਮਾਨਿਤ

ਹਾਲ ਹੀ ’ਚ ਸੁਨੀਲ ਸ਼ੈੱਟੀ ਪਤਨੀ ਨਾਲ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਨਤਮਸਕ ਹੋਏ ਸੀ। ਜਿੱਥੇ ਉਨ੍ਹਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ। ਇਸ ਦੇ ਨਾਲ ਅੱਜ ਅੰਮ੍ਰਿਤਸਰ ’ਚ ਬੀ.ਐੱਸ.ਐੱਫ਼ ਹੀਰੋ ਮੈਰਾਥਨ 2022 ਦਾ ਆਯੋਜਨ ਕੀਤਾ ਗਿਆ। ਅੰਮ੍ਰਿਤ ਮਹੋਤਸਵ ’ਚ ਹਿੱਸਾ ਲੈਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਬੱਚੇ, ਨੌਜਵਾਨ, ਔਰਤਾਂ ਪਹੁੰਚੇ ਹਨ। ਇਨ੍ਹਾਂ ਹੀ ਨਹੀਂ ਨੌਜਵਾਨਾ ਦਾ ਹੌਂਸਲਾਂ ਵਧਾਉਣ ਲਈ ਸੁਨੀਲ ਸ਼ੈੱਟੀ ਵੀ ਮੈਰਾਥਨ ਨੂੰ ਦੇਖਣ ਲਈ ਪਹੁੰਚੇ। ਬੀ.ਐੱਸ.ਐਫ਼ ਵੱਲੋਂ ਕਰਵਾਈ ਗਈ ਇਸ ਮੈਰਾਥਨ ’ਚ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਨੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ।

ਕੰਗਨਾ ਰਣੌਤ ਨੇ ਐਲਨ ਮਸਕ ਦੀ ਕੀਤੀ ਤਾਰੀਫ਼, ਯੂਜ਼ਰਸ ਨੇ ਕਿਹਾ- ‘ਮੈਡਮ ਦਾ ਟਵਿਟਰ ਰੀਸਟੋਰ ਕੀਤਾ ਜਾਵੇ’

ਟੇਸਲਾ ਦੇ CEO ਐਲਨ ਮਸਕ ਲਗਾਤਾਰ ਸੁਰਖੀਆਂ ’ਚ ਹਨ। ਟਵਿਟਰ ਦੀ ਕਮਾਨ ਹੁਣ ਐਲਨ ਮਸਕ ਦੇ ਹੱਥਾਂ ’ਚ ਆ ਗਈ ਹੈ। ਯਾਨੀ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੁਣ ਟਵਿਟਰ ਦਾ ਨਵਾਂ ਮਾਲਕ ਬਣ ਗਿਆ ਹੈ। ਐਲਨ ਸੋਸ਼ਲ ਮੀਡੀਆ ’ਤੇ ਲਗਾਤਾਰ ਟ੍ਰੈਂਡ ਕਰ ਰਹੇ ਹਨ। ਹਰ ਕੋਈ ਉਸ ਨੂੰ ਵਧਾਈ ਵੀ ਦੇ ਰਿਹਾ ਹੈ। ਹਾਲ ਹੀ ’ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਐਲਨ ਮਸਕ ਦੀ ਤਾਰੀਫ਼ ਕੀਤੀ ਹੈ। 

50 ਕਰੋੜ ਦੇ ਅੰਕੜੇ ਨਜ਼ਦੀਕ ਪਹੁੰਚੀ ‘ਰਾਮ ਸੇਤੂ’, ‘ਥੈਂਕ ਗੌਡ’ ਨੂੰ ਦਰਸ਼ਕ ਇਕੱਠੇ ਕਰਨ ’ਚ ਹੋ ਰਹੀ ਮੁਸ਼ਕਿਲ

25 ਅਕਤੂਬਰ ਨੂੰ 2 ਵੱਡੀਆਂ ਬਾਲੀਵੁੱਡ ਫ਼ਿਲਮਾਂ ਰਿਲੀਜ਼ ਹੋਈਆਂ। ਪਹਿਲੀ ਅਕਸ਼ੇ ਕੁਮਾਰ ਦੀ ‘ਰਾਮ ਸੇਤੂ’ ਤੇ ਦੂਜੀ ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਸਟਾਰਰ ‘ਥੈਂਕ ਗੌਡ’। ਦੋਵਾਂ ਫ਼ਿਲਮਾਂ ਨੂੰ ਬਾਕਸ ਆਫਿਸ ’ਤੇ ਦਰਸ਼ਕ ਇਕੱਠੇ ਕਰਨ ’ਚ ਮੁਸ਼ਕਿਲ ਝੱਲਣੀ ਪੈ ਰਹੀ ਹੈ ਪਰ ਇਨ੍ਹਾਂ ਦੋਵਾਂ ਫ਼ਿਲਮਾਂ ’ਚੋਂ ‘ਰਾਮ ਸੇਤੂ’ 50 ਕਰੋੜ ਦੇ ਅੰਕੜੇ ਨਜ਼ਦੀਕ ਪਹੁੰਚ ਗਈ ਹੈ।

ਅਬਦੂ ਰੋਜ਼ਿਕ ਨੂੰ ਸਲਮਾਨ ਖ਼ਾਨ ਨੇ ਕੀਤਾ ‘ਬਿੱਗ ਬੌਸ 16’ ਤੋਂ ਬਾਹਰ! ਫੁੱਟ-ਫੁੱਟ ਕੇ ਰੋਈ ਨਿਮਰਤ

19 ਸਾਲ ਦੇ ਅਬਦੂ ਰੋਜ਼ਿਕ ‘ਬਿੱਗ ਬੌਸ 16’ ਦੇ ਹੀ ਨਹੀਂ, ਸਗੋਂ ਪੂਰੇ ਦੇਸ਼ ਦੀ ਜਾਨ ਬਣ ਚੁੱਕੇ ਹਨ। ਕਈ ਲੋਕ ਤਾਂ ਸਿਰਫ ਅਬਦੂ ਲਈ ਹੀ ਸ਼ੋਅ ਦੇਖ ਰਹੇ ਹਨ। ਅਬਦੂ ਨੇ ਆਪਣੀ ਕਿਊਟ ਐਂਡ ਐਡੋਰੇਬਲ ਪਰਸਨੈਲਿਟੀ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਨੰਨ੍ਹੇ ਅਬਦੂ ‘ਬਿੱਗ ਬੌਸ 16’ ਦੇ ਸਭ ਤੋਂ ਐਂਟਰਟੇਨਿੰਗ ਕੰਟੈਸਟੈਂਟ ਹਨ। ਅਜਿਹੇ ’ਚ ਅਬਦੂ ਨੂੰ ਘਰੋਂ ਬੇਘਰ ਕਰਨਾ ਸਲਮਾਨ ਖ਼ਾਨ ਨੂੰ ਪਸੰਦ ਨਹੀਂ ਆਇਆ। ਅਬਦੂ ਨੂੰ ਨਾਮੀਨੇਟ ਕਰਨ ’ਤੇ ਸਲਮਾਨ ਨੇ ਘਰਵਾਲਿਆਂ ਨੂੰ ਖ਼ੂਬ ਝਾੜ ਪਾਈ। ਸਲਮਾਨ ਨੇ ਗੁੱਸੇ ’ਚ ਅਬਦੂ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਗੱਲ ਆਖ ਦਿੱਤੀ।

ਡਰੱਗ ਮਾਮਲੇ 'ਚ ਫਿਰ ਵਧੀਆਂ ਭਾਰਤੀ-ਹਰਸ਼ ਦੀਆਂ ਮੁਸ਼ਕਲਾਂ, NCB ਨੇ ਜੋੜੇ ਖਿਲਾਫ਼ ਚਾਰਜਸ਼ੀਟ ਕੀਤੀ ਦਾਇਰ

ਅਦਾਕਾਰ ਸੁਸ਼ਾਤ ਸਿੰਘ ਰਾਜਪੁਤ ਦੇ ਸੁਸਾਈਡ ਤੋਂ ਬਾਅਦ ਹੀ ਬਾਲੀਵੁੱਡ ’ਚ ਡਰੱਗ ਕੇਸ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ’ਚ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆਏ ਸਨ। ਇਸ ਸੂਚੀ ’ਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦਾ ਨਾਂ ਵੀ ਸ਼ਾਮਲ ਹੈ। ਹੁਣ ਇਸ ਮਾਮਲੇ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। 

‘ਕਾਂਤਾਰਾ’ ਨੇ ‘ਕੇ. ਜੀ. ਐੱਫ. 1’ ਨੂੰ ਛੱਡਿਆ ਪਿੱਛੇ, ਬਣੀ ਕੰਨੜਾ ਫ਼ਿਲਮ ਇੰਡਸਟਰੀ ਦੀ ਦੂਜੀ ਸਭ ਤੋਂ ਵੱਡੀ ਫ਼ਿਲਮ

‘ਕਾਂਤਾਰਾ’ ਆਏ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਹੁਣ ਇਹ ਹਾਲ ਹੀ ’ਚ ‘ਕੇ. ਜੀ. ਐੱਫ. ਚੈਪਟਰ 1’ ਨੂੰ ਪਿੱਛੇ ਛੱਡਦਿਆਂ ਕੰਨੜਾ ਇੰਡਸਟਰੀ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਹਾਲ ਹੀ ’ਚ ਫ਼ਿਲਮ ਨੇ 250 ਕਰੋੜ ਦੀ ਵਰਲਡਵਾਈਡ ਕਲੈਕਸ਼ਨ ਕਰ ਲਈ ਹੈ।


 


author

Shivani Bassan

Content Editor

Related News