ਪੰਜ ਤੱਤਾਂ ’ਚ ਵਿਲੀਨ ਹੋਏ ਗਾਇਕ ਕੇ. ਕੇ., ਪੁੱਤਰ ਨੇ ਦਿੱਤੀ ਮੁੱਖ ਅਗਨੀ, ਨਮ ਅੱਖਾਂ ਨਾਲ ਸਭ ਨੇ ਕਿਹਾ ਅਲਵਿਦਾ

06/02/2022 3:34:59 PM

ਮੁੰਬਈ (ਬਿਊਰੋ)– ‘ਹਮ ਰਹੇਂ ਯਾ ਨਾ ਰਹੇਂ ਕਲ...’ ਵਰਗੇ ਸ਼ਾਨਦਾਰ ਗੀਤ ਗਾ ਕੇ ਲੋਕਾਂ ਦੇ ਦਿਲਾਂ ’ਚ ਉਤਰਨ ਵਾਲੇ ਗਾਇਕ ਕੇ. ਕੇ. ਅੱਜ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ। ਕੇ. ਕੇ. ਦਾ 31 ਮਈ ਦੀ ਰਾਤ ਕੋਲਕਾਤਾ ’ਚ ਇਕ ਕੰਸਰਟ ’ਚ ਸਿਹਤ ਵਿਗੜਨ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਕੇ. ਕੇ. ਦਾ ਅੱਜ 2 ਜੂਨ ਨੂੰ ਮੁੰਬਈ ’ਚ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’

ਕੇ. ਕੇ. ਦੇ ਚਾਹੁਣ ਵਾਲਿਆਂ ਨੇ ਅੱਜ ਉਨ੍ਹਾਂ ਨੂੰ ਅੰਤਿਮ ਵਿਦਾਈ ਦੇ ਕੇ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਕੇ. ਕੇ. ਤਾਂ ਚਲੇ ਗਏ ਪਰ ਆਪਣੇ ਗੀਤਾਂ ਰਾਹੀਂ ਉਹ ਪ੍ਰਸ਼ੰਸਕਾਂ ਦੀਆਂ ਯਾਦਾਂ ’ਚ ਹਮੇਸ਼ਾ ਜਿਊਂਦੇ ਰਹਿਣਗੇ।

PunjabKesari

ਦੱਸ ਦੇਈਏ ਕਿ ਮੁੰਬਈ ਦੇ ਵਰਸੋਵਾ ਸ਼ਮਸ਼ਾਨਘਾਟ ’ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕੇ. ਕੇ. ਦੇ ਪੁੱਤਰ ਨੇ ਪਿਤਾ ਨੂੰ ਮੁੱਖ ਅਗਨੀ ਦਿੱਤੀ। ਕੇ. ਕੇ. ਦੇ ਅੰਤਿਮ ਸੰਸਕਾਰ ’ਚ ਇੰਡਸਟਰੀ ਦੇ ਕਈ ਦਿੱਗਜ ਕਲਾਕਾਰ ਸ਼ਾਮਲ ਹੋਏ।

PunjabKesari

ਇਨ੍ਹਾਂ ’ਚ ਉਦਿਤ ਨਾਰਾਇਣ, ਰਾਹੁਣ ਵੈਦ, ਤੋਸ਼ੀ ਸਾਬਰੀ, ਅਭਿਜੀਤ ਭੱਟਾਚਾਰੀਆ, ਜਾਵੇਦ ਅਲੀ, ਸਲੀਮ ਮਰਚੇਂਟ ਤੇ ਹਰਿਹਰਨ ਮੁੱਖ ਤੌਰ ’ਤੇ ਸ਼ਾਮਲ ਹੋਏ। ਕੇ. ਕੇ. ਦੀ ਮੌਤ ਤੋਂ ਬਾਅਦ ਪੁਲਸ ਨੇ ਕੇਸ ਵੀ ਦਰਜ ਕੀਤਾ ਹੈ ਕਿਉਂਕਿ ਕੇ. ਕੇ. ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਮਿਲੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News