ਅਰਬਾਜ਼ ਖ਼ਾਨ ਤੇ ਅਮੀਸ਼ਾ ਪਟੇਲ ਵਲੋਂ ਹਨੂਮਤ ਸਕੂਲ ਦੀ ਵਿਦਿਆਰਥਣ ਕੀਰਤਪ੍ਰੀਤ ਸਨਮਾਨਿਤ

Monday, Apr 15, 2024 - 10:20 AM (IST)

ਅਰਬਾਜ਼ ਖ਼ਾਨ ਤੇ ਅਮੀਸ਼ਾ ਪਟੇਲ ਵਲੋਂ ਹਨੂਮਤ ਸਕੂਲ ਦੀ ਵਿਦਿਆਰਥਣ ਕੀਰਤਪ੍ਰੀਤ ਸਨਮਾਨਿਤ

ਗੁਰਾਇਆ (ਮੁਨੀਸ਼) - ਸ਼੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਕੀਰਤਪ੍ਰੀਤ ਇਕ ਵਾਰ ਫਿਰ ਸੁਰਖੀਆਂ ’ਚ ਹੈ। ਕੀਰਤਪ੍ਰੀਤ ਨੇ ਮਾਣ-ਸਨਮਾਨ ਨਾਲ ਭਰੀ ਇਕ ਅਨੋਖੀ ਨਵੀਂ ਉਪਲੱਬਧੀ ਹਾਸਲ ਕੀਤੀ। ਦਰਅਸਲ, ਕੀਰਤਪ੍ਰੀਤ ਨੂੰ ਬਾਲੀਵੁੱਡ ਅਭਿਨੇਤਾ ਅਰਬਾਜ਼ ਖਾਨ ਤੇ ਅਦਾਕਾਰਾ ਅਮੀਸ਼ਾ ਪਟੇਲ ਨੇ ਸਨਮਾਨਿਤ ਕੀਤਾ। ਇਕ ਸਮਾਗਮ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਈਵੈਂਟ ’ਚ ਮਨੀਸ਼ਾ ਲਾਂਬਾ ਵੀ ਮੌਜੂਦ ਸੀ। ਇਸ ਮੌਕੇ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਵੀ ਮੌਜੂਦ ਸੀ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ 'ਵਿਸਾਖੀ' ਮੌਕੇ ਗੁਰੂ ਘਰ ਟੇਕਿਆ ਮੱਥਾ, ਲਿਖਿਆ- ਓਦੋਂ ਅਸਲ ਵਿਸਾਖੀ ਚੜ੍ਹਦੀ ਏ...

ਕੀਰਤਪ੍ਰੀਤ ਨੂੰ 2 ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਪਹਿਲਾ ਪੁਰਸਕਾਰ ਸਰਵੋਤਮ ਫੋਟੋਜੈਨਿਕ ਚਿਹਰੇ ਤੇ ਕਲਾਕਾਰ ਹੋਣ ਲਈ ਦਿੱਤਾ ਗਿਆ ਤੇ ਦੂਜਾ ਸਰਵੋਤਮ ਕਲਾਸੀਕਲ ਡਾਂਸਰ ਲਈ ਦਿੱਤਾ ਗਿਆ। ਕਿਰਤਪ੍ਰੀਤ ਨੇ ਅਭਿਨੇਤਾ ਅਰਬਾਜ਼ ਖਾਨ ਤੇ ਅਮੀਸ਼ਾ ਪਟੇਲ ਦਾ ਸੁਆਗਤ ਕਰਨ ਲਈ ਡਾਂਸ ਕਰ ਕੇ ਸਾਰਿਆਂ ਦਾ ਮਨ ਮੋਹ ਲਿਆ। ਸਕੂਲ ਦੀ ਪ੍ਰਿੰਸੀਪਲ ਆਰਤੀ ਸੋਬਤੀ ਨੇ ਕੀਰਤਪ੍ਰੀਤ ਦੀ ਇਸ ਵੱਡੀ ਪ੍ਰਾਪਤੀ ਲਈ ਹੌਸਲਾ ਅਫਜ਼ਾਈ ਕੀਤੀ। ਇਸ ਤੋਂ ਇਲਾਵਾ ਕੀਰਤਪ੍ਰੀਤ ਨੇ ਆਪਣੀਆਂ ਪ੍ਰਾਪਤੀਆਂ ਲਈ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦੇ ਅਥਾਹ ਸਮਰਥਨ ਤੇ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਨੇ ਉਸ ਦੀ ਸ਼ਾਨਦਾਰ ਸਫਲਤਾ ਲਈ ਮਹੱਤਵਪੂਰਨ ਭੂਮਿਕਾ ਨਿਭਾਈ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦਾ ਅਧੂਰਾ ਸੁਫ਼ਨਾ ਪੂਰਾ ਕਰਨਗੇ ਬਾਪੂ ਬਲਕੌਰ ਸਿੰਘ (ਵੀਡੀਓ)

ਇਨ੍ਹਾਂ ਪ੍ਰਾਪਤੀਆਂ ਨਾਲ ਕੀਰਤਪ੍ਰੀਤ ਭਵਿੱਖ ’ਚ ਹੋਰ ਵੀ ਉੱਚਾਈਆਂ ਨੂੰ ਸਰ ਕਰਨ ਦੀ ਇੱਛਾ ਰੱਖਦੀ ਹੈ। ਇਸ ਮੌਕੇ ਸਾਰਿਆਂ ਨੇ ਕੀਰਤਪ੍ਰੀਤ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਟੈਲੀਵਿਜ਼ਨ ਦੀ ਮਸ਼ਹੂਰ ਹਸਤੀ ਰਸ਼ਮੀ ਦੇਸਾਈ ਤੇ ਕਲਾਸੀਕਲ ਡਾਂਸਰ ਸੁਧਾ ਚੰਦਰਨ ਤੋਂ ਕੀਰਤਪ੍ਰੀਤ ਨੇ ਐਵਾਰਡ ਹਾਸਲ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News