ਇੰਸਟਾਗ੍ਰਾਮ ''ਤੇ 4.2 ਕਰੋੜ ਫੈਨਜ਼ ਹੋਣ ''ਤੇ ਕਿਮ ਨੇ ਇਹ ਕਿਹੋ-ਜਿਹੀ ਤਸਵੀਰ ਕਰ ਦਿੱਤੀ ਪੋਸਟ (ਦੇਖੋ ਤਸਵੀਰਾਂ)

Tuesday, Aug 11, 2015 - 10:37 PM (IST)

ਇੰਸਟਾਗ੍ਰਾਮ ''ਤੇ 4.2 ਕਰੋੜ ਫੈਨਜ਼ ਹੋਣ ''ਤੇ ਕਿਮ ਨੇ ਇਹ ਕਿਹੋ-ਜਿਹੀ ਤਸਵੀਰ ਕਰ ਦਿੱਤੀ ਪੋਸਟ (ਦੇਖੋ ਤਸਵੀਰਾਂ)
ਮੁੰਬਈ- ਇੰਸਟਾਗ੍ਰਾਮ ''ਤੇ ਹਾਲੀਵੱਡ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਆਂ ਦੇ ਫੈਨਜ਼ ਦੀ ਗਿਣਤੀ 4.2 ਕਰੋੜ ਤੋਂ ਵੱਧ ਹੋ ਗਈ ਹੈ। ਉਸ ਨੇ ਆਪਣੀ ਇਸ ਉਪਲੱਬਧੀ ਦਾ ਜਸ਼ਨ ਮਨਾਉਂਦਿਆਂ ਆਪਣੀ ਇਕ ਤਸਵੀਰ ਫੈਨਜ਼ ਨਾਲ ਸਾਂਝੀ ਕੀਤੀ ਹੈ। ਖਬਰਾਂ ਮੁਤਾਬਕ 34 ਸਾਲਾ ਗਰਭਵਤੀ ਕਿਮ ਨੇ ਕਾਲੇ ਰੰਗ ਦਾ ਡੂੰਘੇ ਗਲੇ ਵਾਲਾ ਇਕ ਟੌਪ ਪਹਿਨਿਆ ਹੋਇਆ ਹੈ।
ਇਸ ਤਸਵੀਰ ''ਚ ਕਿ ਇਕ ਗ੍ਰੇਅ ਰੰਗ ਦੇ ਸੋਫੇ ''ਤੇ ਬੈਠੀ ਹੈ ਪਰ ਉਸ ਦਾ ਚਿਹਰਾ ਪੂਰਾ ਨਹੀਂ ਦਿਖ ਰਿਹਾ। ਇੰਸਟਾਗ੍ਰਾਮ ''ਤੇ ਫੈਨਜ਼ ਦੀ ਗਿਣਤੀ ਦੇ ਮਾਮਲੇ ''ਚ ਕਿਮ ਬਿਓਂਸ ਨਾਵੇਲਸ ਤੋਂ ਅਜੇ ਵੀ ਪਿੱਛੇ ਹੈ। ਬਿਓਂਸ ਦੇ ਇੰਸਟਾਗ੍ਰਾਮ ''ਤੇ 4.26 ਕਰੋੜ ਫੈਨਜ਼ ਹਨ, ਜਦਕਿ ਕਿਮ ਨੇ 4.2 ਕਰੋੜ ਫੈਨਜ਼ ਹਨ।

Related News